15 ਸਾਲਾ ਨਾਬਾਲਗ ਲੜਕੀ ਨੇ ਦਿੱਤਾ ਬੱਚੇ ਨੂੰ ਜਨਮ, ਪੜ੍ਹੋ ਕੀ ਹੈ ਪੂਰਾ

15-year-old-girl-gave-birth-to-baby

ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਵਿਚ ਇੱਟਾਂ ਦੇ ਭੱਠੇ ‘ਤੇ ਕੰਮ ਕਰਨ ਵਾਲੇ ਨੌਜਵਾਨ ਨੇ 15 ਸਾਲ ਦੀ ਇਕ ਨਾਬਾਲਿਕ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸ਼ਰੀਰਕ ਸੰਬੰਧ ਬਣਾ ਲਏ ਹਨ।

ਦੱਸਿਆ ਜਾ ਰਿਹਾ ਹੈ ਕਿ ਲੜਕੇ ਨੇ ਹੁਣ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਪੁਲਿਸ ਅਧਿਕਾਰੀ ਨੇ ਲੜਕੀ ਅਤੇ ਪਰਿਵਾਰ ਵਾਲਿਆ ਦੇ ਬਿਆਨਾਂ ਦੇ ਅਧਾਰ ‘ਤੇ ਵਿਕਾਸ ਪੁੱਤਰ ਚੰਦਰਭਾਨ ‘ਤੇ ਮਾਮਲਾ ਦਰਜ ਕਰ ਲਿਆ ਹੈ।

ਓਧਰ ਪੁਲਿਸ ਅਧਿਕਾਰੀ ਸਤੀਸ਼ ਕੁਮਾਰ ਮੁਤਾਬਿਕ ਦੋਸ਼ੀ ਲੜਕੇ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਆਰੋਪੀ ਪੁਲਿਸ ਹਿਰਾਸਤ ਵਿਚ ਹੋਵੇਗਾ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ