ਪੈਲੇਸ ‘ਚ ਚੱਲ ਰਹੇ ਜਿਸਮਫਰੋਸ਼ੀ ਦੇ ਧੰਦੇ ਦਾ ਪਰਦਾਫਾਸ਼ ,3 ਕੁੜੀਆਂ ਸਮੇਤ 12 ਕਾਬੂ

The-revelation-of-the-ongoing-sex-trafficking-in-the-Palace

ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਸਰਹੱਦੀ ਮੰਡੀ ਕਿੱਲਿਆਂਵਾਲੀ ਵਿਖੇ ਇਕ ਰਿਜ਼ਾਰਟ ‘ਚ ਚੱਲ ਰਹੇ ਦੇਹ ਵਪਾਰਦੇ ਅੱਡੇ ਦਾ ਪਰਦਾਫਾਸ਼ ਕੀਤਾ ਹੈ। ਇਸ ਦੌਰਾਨ ਪੁਲਿਸ ਨੇ ਸੰਚਾਲਕਾਂ ਅਤੇ ਗਾਹਕਾਂ ਸਮੇਤ 9 ਵਿਅਕਤੀਆਂ ਅਤੇ 3 ਕੁੜੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦ ਕਿ ਇਕ ਮੁੱਖ ਦੋਸ਼ੀ ਫਰਾਰ ਹੈ।

ਪੈਲੇਸ ਵਿੱਚ ਬਣੇ ਅੰਡਰ ਗਰਾਉਂਡ ਕਮਰਿਆਂ ਵਿਚ ਹਾਈ ਪ੍ਰੋਫਾਈਲ ਦੇਹ ਵਪਾਰ ਦਾ ਅੱਡਾ ਚੱਲਦਾ ਹੈ ,ਜਿੱਥੇ ਨਾਲ ਦੇ ਰਾਜਾਂ ਤੋਂ ਗਰੀਬ ਕੁੜੀਆਂ ਤੋਂ ਜਿਸਮਫਰੋਸ਼ੀ ਦਾ ਧੰਦਾ ਕਰਵਾਇਆ ਜਾਂਦਾ ਹੈ ਅਤੇ ਇਸ ਅੱਡੇ ’ਤੇ ਆਸ-ਪਾਸ ਦੇ ਸ਼ਹਿਰਾਂ ਤੋਂ ਗਾਹਕ ਵੀ ਆਉਂਦੇ ਹਨ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਕਿੱਲਿਆਂਵਾਲੀ ਰੋਡ ਸਥਿਤ ਇਕ ਰਿਜ਼ਾਰਟ ‘ਚ ਦੂਜੇ ਰਾਜਾਂ ਤੋਂ ਔਰਤਾਂ ਲਿਆ ਕੇ ਦੇਹ ਵਪਾਰ ਕੀਤਾ ਜਾਂਦਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਸੂਚਨਾ ਦੇ ਆਧਾਰ ‘ਤੇ ਜਦ ਰਿਜ਼ੋਰਟ ‘ਚ ਛਾਪਾਮਾਰੀ ਕੀਤੀ।
ਪੁਲਿਸ ਨੇ ਮੌਕੇ ‘ਤੋਂ 72 ਬੀਅਰ ਦੀਆਂ ਬੋਤਲਾਂ ਬਰਾਮਦ ਕੀਤੀਆਂ। ਇਸ ਤੋਂ ਇਲਾਵਾ ਪੁਲਿਸ ਨੇ ਉਥੋਂ ਦੋ ਕਾਰਾਂ, ਇਕ ਮੋਟਰਸਾਇਕਲ ਬਰਾਮਦ ਕੀਤਾ। ਜਿਸ ਤਹਿਤ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆਂ 10 ਲੋਕਾਂ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ।

ਇਸ ਮੌਕੇ ਪੁਲਿਸ ਨੇ ਸੰਚਾਲਕਾਂ ਵਿਚ ਕੇਸ਼ਵ ਕੁਮਾਰ ਵਾਸੀ ਸੰਗਰੀਆ, ਨਵਪ੍ਰੀਤ ਸਿੰਘ ਵਾਸੀ ਭਾਖਰਪੁਰਾ ਡੇਰਾਬੱਸੀ ਅਤੇ ਨਿੱਕਾ ਸਿੰਘ ਵਾਸੀ ਬਠਿੰਡਾ, ਗਾਹਕ ਸੁੱਖਾ ਸਿੰਘ , ਸ਼ਿਵਮ ਗਰਗ ,ਸ਼ੰਕਰ ਗਰਗ , ਸੰਜੈ ਕੁਮਾਰ ਵਾਸੀ ਸਿਰਸਾ, ਪ੍ਰਵੇਸ਼ ਕੁਮਾਰ ਵਾਸੀ ਕਿੱਲਿਆਵਾਲੀ ਅਤੇ ਉਮੇਸ਼ ਕੁਮਾਰ ਨੂੰ ਕਾਬੂ ਕਰ ਲਿਆ। ਇਸ ਮਾਮਲੇ ਵਿਚ ਮੁੱਖ ਸਰਗਨ ਸੁਰਿੰਦਰ ਕੁਮਾਰ ਵਾਸੀ ਬਠਿੰਡਾ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ