ਪਾਕਿਸਤਾਨ ਦੇ ਫੌਜ ਮੁਖੀ ਨੇ ਭਾਰਤ ਨੂੰ ਦਿੱਤੀ ਯੁੱਧ ਦੀ ਧਮਕੀ

pakistan-javed-bajwa
ਦੇਸ਼ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਮਸਲਾ ਸਾਹਮਣੇ ਆਉਂਦਾ ਰਹਿੰਦਾ ਹੈ। ਜੰਮੂ ਅਤੇ ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਤੋਂ ਬਾਅਦ ਪਾਕਿਸਤਾਨ ਪੂਰੀ ਤਰਾਂ ਬੁਖਲਾ ਗਿਆ ਹੈ। ਜਿਸ ਕਰਕੇ ਪਾਕਿਸਤਾਨ ਦੇ ਫੌਜ ਮੁਖੀ ਨੇ ਭਾਰਤ ਨੂੰ ਇੱਕ ਵਾਰ ਫਿਰ ਯੁੱਧ ਦੀ ਧਮਕੀ ਦੇ ਦਿੱਤੀ ਹੈ। ਇਸ ਧਮਕੀ ਨੂੰ ਲੈ ਕੇ ਜੰਮੂ ਅਤੇ ਕਸ਼ਮੀਰ ਦੇ ਹਾਲਤ ਪੂਰੀ ਤਰਾਂ ਤਣਾਅਪੂਰਨ ਬਣੇ ਹੋਏ ਹਨ।

ਪਾਕਿਤਸਾਨ ਦੇ ਕਈ ਨੇਤਾਵਾਂ ਨੇ ਪਰਮਾਣੂ ਬੰਬ ਵਰਤਣ ਦੀ ਗੱਲ ਕਹਿ ਚੁੱਕੇ ਹਨ। ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਸ਼ੁੱਕਰਵਾਰ ਨੂੰ ਮੁੜ ਭਾਰਤ ਨੂੰ ਯੁੱਧ ਦੀ ਧਮਕੀ ਦਿੱਤੀ ਹੈ। ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦਾ ਕਹਿਣਾ ਹੈ ਕਿ ਪਾਕਿਸਤਾਨ ਆਖਰੀ ਗੋਲੀ ਤੱਕ ਯੁੱਧ ਲੜੇਗਾ। ਜਾਵੇਦ ਬਾਜਵਾ ਦਾ ਕਹਿਣਾ ਹੈ ਕਿ ਭਾਰਤ ਲਗਾਤਾਰ ਜੰਮੂ ਅਤੇ ਕਸ਼ਮੀਰ ਦੇ ਉੱਪਰ ਅੱਤਿਆਚਾਰ ਕਰ ਰਿਹਾ ਹੈ।

ਜ਼ਰੂਰ ਪੜ੍ਹੋ: ਪੰਜਾਬ ਵਿੱਚ ਨਸ਼ਿਆਂ ਨੂੰ ਰੋਕਣ ਲਈ ਚੁੱਕੇ ਗਏ ਠੋਸ ਕਦਮ

ਜਾਵੇਦ ਬਾਜਵਾ ਨੇ ਇਹ ਵੀ ਕਿਹਾ ਕਿ ਕਸ਼ਮਰ ਅੱਜ ਹਿੰਦੂਤਵ ਦਾ ਸ਼ਿਕਾਰ ਹੈ। ਜਾਵੇਦ ਬਾਜਵਾ ਦਾ ਕਹਿਣਾ ਹੈ ਕਿ ਕਸ਼ਮੀਰ ਪਾਕਿਸਤਾਨ ਦਾ ਏਜੰਡਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪਾਕਸਿਤਾਨ ਕਦੇ ਵੀ ਕਸ਼ਮੀਰੀਆਂ ਨੂੰ ਇਕੱਲੇ ਨਹੀਂ ਛੱਡੇਗਾ। ਅਸੀਂ ਆਖਰੀ ਫੌਜੀ, ਆਖਰੀ ਗੋਲੀ ਅਤੇ ਆਖਰੀ ਸਾਹ ਤੱਕ ਆਪਣੇ ਫਰਜ਼ ਲਈ ਵਚਨਬੱਧ ਹਾਂ।” ਮੈਂ ਕਸ਼ਮੀਰ ਦੇ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਅਸੀਂ ਉਨ੍ਹਾਂ ਦੇ ਨਾਲ ਹਾਂ। ਜਾਵੇਦ ਬਾਜਵਾ ਦਾ ਕਹਿਣਾ ਹੈ ਕਿ ਅਸੀਂ ਕਸ਼ਮੀਰ ਲਈ ਕਿਸੇ ਵੀ ਤਰ੍ਹਾਂ ਦਾ ਬਲਿਦਾਨ ਕਰਨ ਲਈ ਤਿਆਰ ਹਾਂ।”