ਬਟਾਲਾ ਫੈਕਟਰੀ ਧਮਾਕੇ ‘ਤੇ ਭਗਵੰਤ ਮਾਨ ਦਾ ਬਿਆਨ, ਕੈਪਟਨ ਸਰਕਾਰ ਨੂੰ ਲਗਾਏ ਰਗੜੇ

batala-factory-bhagwant-mann
ਪੰਜਾਬ ਦੀ ਸਿਆਸਤ ਵਿੱਚ ਹਰ ਰੋਜ਼ ਕੋਈ ਨਾ ਕੋਈ ਸਿਆਸਤਦਾਨ ਇੱਕ ਦੂਜੇ ਤੇ ਨਿਸ਼ਾਨਾ ਲਾਉਂਦੇ ਦਿਖਾਈ ਦਿੰਦੇ ਆਂ। ਇਸ ਤਰਾਂ ਨੀ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਬਟਾਲਾ ਕਾਂਡ ਨੂੰ ਲੈ ਪੰਜਾਬ ਸਰਕਾਰ ਨੂੰ ਪੂਰੇ ਠੋਸ ਰਗੜੇ ਲਾਏ। ਭਗਵੰਤ ਮਾਨ ਦਾ ਕਹਿਣਾ ਹੈ ਕਿ ਅੱਜ ਤੋਂ ਦੋ ਸਾਲ ਪਹਿਲਾਂ ਵੀ ਬਟਾਲਾ ਦੀ ਇਸ ਪਟਾਕਾ ਫੈਕਟਰੀ ਦੇ ਵਿੱਚ ਅਜਿਹਾ ਹਾਦਸਾ ਹੋਇਆ ਸੀ ਜਿਸ ਨੂੰ ਸਰਕਾਰ ਨੇ ਠੰਢੇ ਵਿੱਚ ਹੀ ਪਾ ਦਿੱਤਾ ਸੀ।

ਅੱਜ ਓਹੀ ਹਾਦਸਾ ਦੁਆਰਾ ਵਾਪਰ ਗਿਆ ਜਿਸ ਦਾ ਖਮਿਆਜ਼ਾ ਅੱਜ ਪਿੰਡ ਦੇ ਲੋਕਾਂ ਨੂੰ ਆਪਣੀਆਂ ਜਾਨਾਂ ਗੁਆ ਕੇ ਭਰਨਾ ਪਿਆ। ਭਗਵੰਤ ਮਾਨ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸਰਕਾਰ ਨੇ ਪਹਿਲਾਂ ਕਿਸੇ ਵੀ ਫੈਕਟਰੀ ਤੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਹੁਣ ਸਰਕਾਰ ਦੇ ਕਹਿਣ ਤੇ ਪੰਜਾਬ ਪੁਲਿਸ ਨੇ ਰਾਤੋ ਰਾਤ 9 ਫੈਕਟਰੀਆਂ ਤੇ ਕਾਰਵਾਈ ਕਰ ਦਿੱਤੀ ਹੈ। ਇੱਥੇ ਭਗਵੰਤ ਮਾਨ ਨੇ ਕਿਹਾ ਕਿ ਜਿਹੜਾ ਵਿਅਕਤੀ ਕਈ ਸਾਲਾਂ ਤੋਂ ਇਸ ਦੁਨੀਆ ਵਿਚ ਨਹੀਂ ਹੈ, ਉਸ ਦੇ ਨਾਂ ‘ਤੇ ਇਸ ਫੈਕਟਰੀ ਦਾ ਪਰਮਿਟ ਚੱਲ ਰਿਹਾ ਹੈ।

ਜ਼ਰੂਰ ਪੜ੍ਹੋ: ਪਾਕਿਸਤਾਨ ਦੇ ਫੌਜ ਮੁਖੀ ਨੇ ਭਾਰਤ ਨੂੰ ਦਿੱਤੀ ਯੁੱਧ ਦੀ ਧਮਕੀ

ਇਸਤੋਂ ਇਲਾਵਾ ਭਗਵੰਤ ਮਾਨ ਨੇ ਅੰਮ੍ਰਿਤਸਰ ਵਾਲਾ ਮੁੱਦਾ ਵੀ ਛੇੜਿਆ। ਭਗਵੰਤ ਮਾਨ ਨੇ ਕਿਹਾ ਕਿ ਅੰਮ੍ਰਿਤਸਰ ਵਿਚ ਵਾਪਰੀ ਵੱਡੇ ਰੇਲ ਹਾਦਸੇ ਦੇ ਮੈਜਿਸਟਰੇਟ ਜਾਂਚ ਦੇ ਹੁਕਮ ਦਿੱਤੇ ਗਏ ਪਰ ਅਜੇ ਤਕ ਸਿੱਟਾ ਕੁਝ ਨਹੀਂ ਨਿਕਲਿਆ। ਭਗਵੰਤ ਨੇ ਇਹ ਸਭ ਤੋਂ ਬਾਅਦ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹਮਲਾ ਕੀਤਾ ਅਤੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ‘ਤੇ ਪੰਜਾਬੀਆਂ ਨੂੰ ਵਿਸ਼ਵਾਸ ਹੀ ਨਹੀਂ ਰਿਹਾ ਹੈ ਕਿਉਂਕਿ ਉਨ੍ਹਾਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵੀ ਨਸ਼ੇ ‘ਤੇ ਸਖਤੀ ਨਾਲ ਕਾਰਵਾਈ ਨਹੀਂ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਵਿੱਚ ਸਰਕਾਰ ਨਾਂ ਦੀ ਕੋਈ ਚੀਜ ਹੀ ਨਹੀਂ।