ਸਿਰਫ ਗਾਇਕੀ ਤੇ ਅਦਾਕਾਰੀ ਹੀ ਨਹੀਂ ਸਗੋਂ ਅਲਗੋਜ਼ੇ ਵਜਾਉਣ ਵਿੱਚ ਵੀ ਹੈ ਨਿੰਜਾ ਮਾਹਿਰ

ninja-playing-algoza

ਪੰਜਾਬੀਆਂ ਦੇ ਲਈ ਇਹ ਗੱਲ ਬਹੁਤ ਖੁਸ਼ੀ ਵਾਲੀ ਹੈ ਕਿ ਪੰਜਾਬੀ ਇੰਡਸਟਰੀ ਦਿਨੋਂ ਦਿਨ ਖ਼ੂਬ ਤਰੱਕੀਆਂ ਕਰ ਰਹੀ ਹੈ। ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ NINJA ਅੱਜ ਕੱਲ੍ਹ ਸੋਸ਼ਲ ਮੀਡਿਆ ਤੇ ਆਪਣੇ ਹੁਨਰਾਂ ਨੂੰ ਲੈ ਕੇ ਬਹੁਤ ਹੀ ਵਾਇਰਲ ਹੋ ਰਹੇ ਹਨ। ਤੁਹਾਨੂੰ ਇਹ ਜਾਣ ਕੇ ਬਹੁਤ ਹੀ ਖੁਸ਼ੀ ਹੋਵੇਗੀ ਕਿ NINJA ਬਹੁਤ ਜਲਦੀ ਫ਼ਿਲਮ ‘ਦੂਰਬੀਨ’ ਤੇ ‘ਜ਼ਿੰਦਗੀ ਜ਼ਿੰਦਾਬਾਦ’ ਦੇ ਨਾਲ ਵੱਡੇ ਪਰਦੇ ਤੇ ਆਉਣ ਵਾਲੇ ਹਨ।

ਤੁਹਾਨੂੰ ਦੱਸ ਦੇਈਏ ਕਿ NINJA ਇੱਕ ਮਸ਼ਹੂਰ ਕਲਾਕਾਰ ਹੋਣ ਤੇ ਨਾਲ-ਨਾਲ ਪੰਜਾਬੀ ਸਾਜ਼ ਵਜਾਉਣ ਵਿੱਚ ਵੀ ਮਾਹਿਰ ਹਨ। ਪੰਜਾਬੀ ਲੋਕ ਸਾਜ਼ਾਂ ਨੂੰ ਵਜਾਉਣ ਵਾਲੀ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਜਿਸ ਵਿੱਚ NINJA ਪੰਜਾਬੀ ਲੋਕ ਸਾਜ਼ ਦੇ ਮਸ਼ਹੂਰ ਸਾਜ਼ ਅਲਗੋਜ਼ੇ ਨੂੰ ਵਜਾਉਂਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਉਹਨਾਂ ਦੇ ਨਾਲ ਢੋਲੀ ਵੀ ਨਜ਼ਰ ਆ ਰਹੇ ਹਨ। ਢੋਲੀ ਅਤੇ NINJA ਦੀ ਜੁਗਲਬੰਦੀ ਨੇ ਸਮਾਂ ਬੰਨ ਕੇ ਰੱਖ ਦਿੱਤਾ।

ਜ਼ਰੂਰ ਪੜ੍ਹੋ: SYL ਦੇ ਮੁੱਦੇ ਨੂੰ ਲੈ ਕੇ ਭਗਵੰਤ ਮਾਨ ਨੇ ਖੋਲ੍ਹੀ ਕਾਂਗਰਸ ਅਤੇ ਅਕਾਲੀ ਦਲ ਦੀ ਪੋਲ

ਤੁਹਾਨੂੰ ਦੱਸ ਦੇਈਏ ਕਿ NINJA ਆਪਣੇ ਪ੍ਰੋਜੈਕਟ ਦੇ ਚੱਲਦੇ ਬਰਮਿੰਘਮ ਪਹੁੰਚੇ ਹੋਏ ਹਨ। ਜਾਣਕਾਰੀ ਅਨੁਸਾਰ ਪੰਜਾਬੀ ਫਿਲਮ ‘ਦੂਰਬੀਨ’ ਦੇ ਨਿਰਮਾਤਾ ਯਾਦਵਿੰਦਰ ਵਿਰਕ, ਸੁੱਖਰਾਜ ਰੰਧਾਵਾ ਅਤੇ ਜੁਗਰਾਜ ਬੱਲ ਹਨ। ਉਹਨਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਫਿਲਮ ‘ਦੂਰਬੀਨ’ ਦੀ ਕਮਾਈ ਦਾ 20 ਫੀਸਦੀ ਹਿੱਸਾ ਹੜ੍ਹ ਪੀੜਤਾਂ ਦੀ ਮਦਦ ਲਈ ਦਿੱਤਾ ਜਾਵੇਗਾ। ਪੰਜਾਬੀ ਫਿਲਮ ‘ਦੂਰਬੀਨ’ ‘ਚ ਰੁਪਿੰਦਰ ਰੂਪੀ, ਹੌਬੀ ਧਾਲੀਵਾਲ, ਯੋਗਰਾਜ ਸਿੰਘ, ਕਰਮਜੀਤ ਅਨਮੋਲ, ਗੁਰਪ੍ਰੀਤ ਭੰਗੂ, ਗੁਰਮੀਤ ਸਾਜਨ, ਹਾਰਬੀ ਸੰਘਾ ਅਤੇ ਜੈਸਮੀਨ ਬਾਜਵਾ ਵਰਗੇ ਕਈ ਕਲਾਕਾਰ ਅਹਿਮ ਭੂਮਿਕਾ ਨਿਭਾ ਰਹੇ ਹਨ।

View this post on Instagram

#Goodluckjatta👍 #ninja #movie #punjabimovie

A post shared by NINJA™✌✌ (@teamninja__) on

ਜਾਣਕਾਰੀ ਅਨੁਸਾਰ ਪੰਜਾਬੀ ਫਿਲਮ ‘ਦੂਰਬੀਨ’ ਦੇ ਨਿਰਮਾਤਾ ਜੁਗਰਾਜ ਬੱਲ, ਯਾਦਵਿੰਦਰ ਵਿਰਕ ਅਤੇ ਸੁੱਖਰਾਜ ਰੰਧਾਵਾ ਨੇ ਫਿਲਮ ‘ਦੂਰਬੀਨ’ ਦੀ ਕਮਾਈ ਦਾ 20 ਫੀਸਦੀ ਹਿੱਸਾ ਹੜ੍ਹ ਪੀੜਤਾਂ ਦੀ ਮਦਦ ਲਈ ਦੇਣ ਦਾ ਐਲਾਨ ਕੀਤਾ। ਫਿਲਮ ‘ਦੂਰਬੀਨ’ ‘ਚ ਰੁਪਿੰਦਰ ਰੂਪੀ, ਹੌਬੀ ਧਾਲੀਵਾਲ, ਯੋਗਰਾਜ ਸਿੰਘ, ਕਰਮਜੀਤ ਅਨਮੋਲ, ਗੁਰਪ੍ਰੀਤ ਭੰਗੂ, ਗੁਰਮੀਤ ਸਾਜਨ, ਹਾਰਬੀ ਸੰਘਾ ਅਤੇ ਜੈਸਮੀਨ ਬਾਜਵਾ ਵਰਗੇ ਕਈ ਕਲਾਕਾਰ ਅਹਿਮ ਭੂਮਿਕਾ ਨਿਭਾ ਰਹੇ ਹਨ।