SYL ਦੇ ਮੁੱਦੇ ਨੂੰ ਲੈ ਕੇ ਭਗਵੰਤ ਮਾਨ ਨੇ ਖੋਲ੍ਹੀ ਕਾਂਗਰਸ ਅਤੇ ਅਕਾਲੀ ਦਲ ਦੀ ਪੋਲ

bhagwant mann speaks on syl

ਪੰਜਾਬ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਮੁੱਦੇ ਤੇ ਚਰਚਾ ਹੁੰਦੀ ਰਹਿੰਦੀ ਹੈ। ਜਿਸ ਵਿੱਚ ਸਿਲ ਦਾ ਮੁੱਦਾ ਵੀ ਸ਼ਾਮਿਲ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ SYL ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਪੋਲ ਖੋਲ੍ਹ ਕਿ ਰੱਖ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਮੁੱਦੇ ਨੂੰ ਸੋਰਫ ਰੋਟੀਆਂ ਸੇਕਣ ਤਕ ਹੀ ਸੀਮਤ ਰੱਖਿਆ ਹੈ।

ਭਗਵੰਤ ਮਾਨ ਨੇ ਕਿਹਾ ਕਿ ਕਪੂਰੀ ਵਿੱਚ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ SYL ਦੇ ਨੀਂਹ ਪੱਥਰ ਈ ਜਦੋਂ ਟੱਕ ਲਾਇਆ ਸੀ ਓਦੋਂ ਇਹੀ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਾਂਦੀ ਦੀ ਕਹੀ ਤੇ ਚਾਂਦੀ ਦਾ ਬੱਠਲ ਲੈ ਕੇ ਗਏ ਸੀ। ਅੱਜ ਉਹੀ ਮੁੱਖ ਮੰਤਰੀ ਇਸ ਦਾ ਵਿਰੋਧ ਕਰ ਰਹੇ ਹਨ। ਮਾਨ ਦਾ ਕਹਿਣਾ ਹੈ ਕਿ ਇਹ ਦੋਵੇਂ ਧਿਰ ਹੀ ਪੰਜਾਬ ਦੇ ਪਾਣੀਆਂ ਦੇ ਰਾਖੇ ਬਣੇ ਫਿਰਦੇ ਹਨ।

ਜ਼ਰੂਰ ਪੜ੍ਹੋ: ਸੰਜੀਵਨੀ ਹਸਪਤਾਲ ਦੀ ਦਿੱਤੀ ਗ਼ਲਤ ਰਿਪੋਰਟ ਨਾਲ ਔਰਤ ਦੀ ਮੌਤ ਹੋਣ ‘ਤੇ ਵਿਧਾਨ ਸਭਾ ‘ਚ ਗੂੰਜਿਆ ਮੁੱਦਾ

ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪਰਦੇ ਫਰੋਲਦਿਆਂ ਕਿਹਾ ਕਿ 1978 ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ SYL ਦਾ ਸਰਵੇਖਣ ਕਰਨ ਦੀ ਇਜਾਜ਼ਤ ਦਿੱਤੀ ਸੀ ਅਤੇ ਦੇਵੀ ਲਾਲ ਕੋਲੋਂ ਇੱਕ ਕਰੋੜ ਰੁਪਏ ਦਾ ਚੈੱਕ ਲਿਆ ਸੀ। ਭਗਵੰਤ ਮਾਨ ਦਾ ਕਹਿਣਾ ਹੈ ਕਿ ਜਦੋਂ SYL ਸਰਵੇਖਣ ਦੀ ਇਜਾਜ਼ਤ ਮਿਲ ਗਈ, ਉਸ ਤੋਂ ਬਾਅਦ ਬਾਦਲ ਪਰਿਵਾਰ ਨੇ ਗੁੜਗਾਓਂ ਵਿੱਚ ਇਨ੍ਹਾਂ ਨੇ ਜ਼ਮੀਨ ਲਈ, ਜਿੱਥੇ ਮੌਜੂਦਾ ਬਾਦਲ ਪਰਿਵਾਰ ਦੇ ਹੋਟਲ ਚੱਲਦੇ ਹਨ, ਜੋ ਹੁਣ ਵੀ ਆਖ ਰਹੇ ਹਨ ਕਿ ਅਸੀਂ ਪਾਣੀਆਂ ਦੇ ਰਾਖੇ ਹਾਂ।

ਉਨ੍ਹਾਂ ਕਿਹਾ ਕਿ ਇਸ ਮੁੱਦੇ ‘ਤੇ ਆਮ ਆਦਮੀ ਪਾਰਟੀ ਦਾ ਸਟੈਂਡ ਹੈ ਕਿ ਪਾਰਟੀ ਪੰਜਾਬ ਦੇ ਨਾਲ ਹੈ। ਉਨ੍ਹਾਂ ਸਾਫ ਕੀਤਾ ਕਿ ਜੋ ਪਾਕਿਸਤਾਨ ਨੂੰ ਪਾਣੀ ਤੋਂ ਬਿਨਾਂ ਲੀਕੇਜ਼ ਹੋ ਰਹੀ ਹੈ, ਜੇ ਉਹ ਲੀਕੇਜ ਬੰਦ ਕਰ ਦਿੱਤੀ ਜਾਵੇ ਤੇ ਹੋਰ ਦੂਸਰੇ ਬੰਨ੍ਹਾਂ ਤੋਂ ਹਰੀਕੇ ਪੱਤਣ ਨੂੰ ਰੋਕ ਲਿਆ ਜਾਵੇ ਤਾਂ ਬਾਕੀ ਸੂਬਿਆਂ ਨੂੰ ਵੀ ਪਾਣੀ ਦਿੱਤਾ ਜਾ ਸਕਦਾ ਹੈ। ਉਨ੍ਹਾਂ ਸਿਆਸਤਦਾਨਾਂ ‘ਤੇ ਇਲਜ਼ਾਮ ਲਾਇਆ ਕਿ ਸਿਰਫ ਵੋਟਾਂ ਵੇਲੇ ਹੀ ਇਸ ਮੁੱਦੇ ਨੂੰ ਕੱਢਿਆ ਜਾਂਦਾ ਹੈ, ਉਸ ਤੋਂ ਬਾਅਦ ਫਿਰ ਬੰਦ ਕਰ ਦਿੱਤਾ ਜਾਂਦਾ ਹੈ।