ਕੈਨੇਡਾ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਕੈਨੇਡਾ ਦੀ ਸਰਕਾਰ ਦਾ ਝਟਕਾ

canadian-students-increasing-difficulties-in-mounting-year

Toronto: ਵਿਦੇਸ਼ ਦੇ ਵਿੱਚ ਵਿਦਿਆਰਥੀਆਂ ਦੀਆ ਮੁਸ਼ਕਿਲਾਂ ਦੇ ਵਜਾਏ ਹੋਰ ਵੱਧ ਰਹੀਆਂ ਹਨ। Ontario ਦੇ ਕਾਲਜ਼ ਅਤੇ ਯੂਨੀਵਰਸਿਟੀਆਂ ਆਉਣ ਵਾਲੇ ਨਵੇਂ ਸਾਲ ਦੇ ਵਿੱਚ ਵਿਦਿਆਰਥੀਆਂ ਲਈ ਹੋਰ ਚਿੰਤਾ ਅਤੇ ਕਰਜ਼ੇ ਦਾ ਵਾਧੂ ਬੋਝ ਲੈ ਕੇ ਆਈ ਹੈ। ਤੁਹਾਨੂੰ ਦੱਸ ਦੇਈਏ ਕਿ Doug Ford Canada Govt ਨੇ ਟਿਊਸ਼ਨ ਫ਼ੀਸ ਵਿਚ ਭਾਵੇਂ 10 ਫੀਸਦੀ ਕਟੌਤੀ ਕਰ ਦਿੱਤੀ ਹੈ ਪਰ ਘੱਟ ਆਮਦਨ ਵਾਲੇ ਪਰਿਵਾਰਾਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਇਸ ਦਾ ਫ਼ਾਇਦਾ ਘੱਟ ਅਤੇ ਨੁਕਸਾਨ ਜ਼ਿਆਦਾ ਹੋਵੇਗਾ ਕਿਉਂਕਿ ਵਿਦਿਆਰਥੀ ਨੂੰ ਸਹਾਇਤਾ ਯੋਜਨਾ ਤਹਿਤ ਮਿਲਣ ਵਾਲੀ ਰਕਮ ਨਾਮਾਤਰ ਰਹਿ ਗਈ ਹੈ।

ਉੱਥੋਂ ਦੀ ਸੂਬਾ ਸਰਕਾਰ ਦਾਅਵਾ ਕਰ ਰਹੀ ਹੈ ਕਿ Ontario ਸਟੂਡੈਂਟ ਅਸਿਸਟੈਂਸ ਘੱਟ ਆਮਦਨ ਵਾਲੇ ਪਰਿਵਾਰਾਂ ਨਾਲ ਸਬੰਧਤ ਵਿਦਿਆਰਥੀਆਂ ਦੀ ਸਹਾਇਤਾ ਜ਼ਰੂਰ ਕਰੇਗੀ।
ਸੂਬਾ ਸਰਕਾਰ ਦਾ ਕਹਿਣਾ ਹੈ ਕਿ ਘੱਟ ਆਮਦਨ ਵਾਲੇ ਪਰਿਵਾਰਾਂ ਨਾਲ ਸਬੰਧਤ ਵਿਦਿਆਰਥੀਆਂ ਦਾ Ontario ਸਟੂਡੈਂਟ ਅਸਿਸਟੈਂਸ ਪ੍ਰੋਗਰਾਮ ਵੱਲ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ।

ਜ਼ਰੂਰ ਪੜ੍ਹੋ: ਸਿਰਫ ਗਾਇਕੀ ਤੇ ਅਦਾਕਾਰੀ ਹੀ ਨਹੀਂ ਸਗੋਂ ਅਲਗੋਜ਼ੇ ਵਜਾਉਣ ਵਿੱਚ ਵੀ ਹੈ ਨਿੰਜਾ ਮਾਹਿਰ

ਤੁਹਾਨੂੰ ਦੱਸ ਦੇਈਏ ਕਿ ਸਾਬਕਾ ਲਿਬਰਲ ਸਰਕਾਰ ਦੁਆਰਾ 2017 ਵਿੱਚ ਘੱਟ ਆਮਦਨ ਵਾਲੇ ਵਿਦਿਆਰਥੀਆਂ ਦੇ ਮੱਦਦ ਦੇ ਲਈ ਆਰਥਿਕ ਸਹਾਇਤਾ ਵਿਚ ਵਾਧਾ ਕੀਤਾ ਸੀ ਪਰ ਪੀ.ਸੀ.ਪੀ. ਦੀ ਸਰਕਾਰ ਨੇ ਇਸ ਵਿੱਚ 670 ਮਿਲੀਅਨ ਡਾਲਰ ਦੀ ਕਟੌਤੀ ਕਰ ਦਿੱਤੀ। ਮੰਤਰੀ ਰੌਸ ਰੋਮਾਨੋ ਦਾ ਕਹਿਣਾ ਹੈ ਕਿ ਸਾਬਕਾ ਲਿਬਰਲ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਜੋ ਗ਼ੈਰਵਾਜਬ ਵਾਅਦੇ ਕੀਤੇ ਸੀ, ਜਿਸ ਦੇ ਕਰਕੇ Ontario ਸਟੂਡੈਂਟ ਅਸਿਸਟੈਂਸ ਪ੍ਰੋਗਰਾਮ ਅਧੀਨ ਹੱਦ ਤੋਂ ਜ਼ਿਆਦਾ ਰਕਮ ਦਿੱਤੀ ਜਾ ਰਹੀ ਸੀ।

ਬਾਰੇ ਮੰਤਰੀ ਰੌਸ ਰੋਮਾਨੋ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਵੱਲੋਂ ਚੁੱਕੀ ਜਾ ਰਹੀ ਆਵਾਜ਼ ਨੂੰ ਅਸੀਂ ਚੰਗੀ ਤਰ੍ਹਾਂ ਸਮਝਦੇ ਹਾਂ ਉਹ ਕਿ ਕਹਿਣਾ ਚਾਹੁੰਦੇ ਹਨ ਪਰ ਉਹਨਾਂ ਨੂੰ ਵੀ ਸੂਬਾ ਸਰਕਾਰ ਦੀ ਹਾਲਤ ਨੂੰ ਸਮਝਣਾ ਚਾਹੀਦਾ ਹੈ ਤਾਂ ਜੋ ਹ ਇੱਕ ਲੋੜਵੰਦ ਵਿਦਿਆਰਥੀਆਂ ਤੱਕ ਇਸ ਯੋਜਨਾ ਦੇ ਲਾਭ ਪਹੁੰਚਾਏ ਜਾ ਸਕਣ।