Zydus- cadilas- virafin ਨੂੰ ਕੋਵਿਡ ਕੇਸਾਂ ਦੇ ਇਲਾਜ ਲਈ ਮਨਜ਼ੂਰ ਕੀਤਾ ਗਿਆ

Zydus,-cadilas,-virafin-approved-for-treating-moderate-covid-cases

ਕੋਰੋਨਾ ਦੇ ਮਾਮਲੇ ਪਿਛਲੇ ਰਿਕਾਰਡ ਤੋੜ ਰਹੇ ਹਨ। ਇਸ ਦੌਰਾਨ ਕੋਰੋਨਾ ਨੂੰ ਹਰਾਉਣ ਦੇ ਮਿਸ਼ਨ ਨੂੰ ਤੇਜ਼ ਕਰਨ ਲਈ ਭਾਰਤ ਸਰਕਾਰ ਦੁਆਰਾ ਇਕ ਵੱਡਾ ਕਦਮ ਚੁੱਕਿਆ ਗਿਆ ਹੈ।

ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ ਕੋਵਿਡ-19 ਦੀ ਹਲਕੀ ਲਾਗ ਵਾਲੇ ਮਰੀਜ਼ਾਂ ਦੇ ਇਲਾਜ ਲਈ ਜ਼ੈਡਸ ਕੈਡਿਲਾ ਦੀ ਵਿਰਾਫਿਨ (PegIFN ) ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ। ਇਹ Virafin ਦਾ ਇਸਤੇਮਾਲ ਕੋਰੋਨਾ ਪੀੜਤ ਮਰੀਜ਼ਾਂ ਦੇ ਇਲਾਜ ਲਈ ਕੀਤਾ ਜਾ ਸਕੇਗਾ ।

ਕੰਪਨੀ ਜ਼ੈਡਸ ਨੇ ਦੱਸਿਆ ਕਿ Pegylated Interferon Alpha 2b ਜਾਂ PegiHep ਦਵਾਈ 91.15 ਫੀਸਦ ਅਸਰਦਾਰ ਸਾਬਿਤ ਹੋਈ ਹੈ। ਜਾਇਡਸ ਦਾ ਦਾਅਵਾ ਹੈ ਕਿ ਇਸ ਦੇ ਇਸਤੇਮਾਲ ਤੋਂ ਬਾਅਦ 7 ਦਿਨ ਵਿਚ 91.15 ਫੀਸਦੀ ਕੋਰੋਨਾ ਪੀੜਤਾਂ ਦਾ RT-PCR ਟੈਸਟ ਨੇਗੇਟਿਵ ਆਇਆ ਹੈ। ਇਸ ਐਂਟੀਵਾਇਰਲ ਡਰੱਗ ਦੇ ਇਸਤੇਮਾਲ ਨਾਲ ਕੋਰੋਨਾ ਮਰੀਜ਼ਾਂ ਨੂੰ ਰਾਹਤ ਮਿਲਦੀ ਹੈ ਅਤੇ ਲੜਨ ਦੀ ਤਾਕਤ ਮਿਲਦੀ ਹੈ।

ਕੋਵਿਡ ਮਰੀਜ਼ਾਂ ਵਿਚ ਆਕਸੀਜਨ ਸਪਲਾਈ ਦੀ ਲੋੜ ਨੂੰ ਵੀ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। ਕੰਪਨੀ ਨੇ ਇਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਵਿਰਾਫਿਨ ਐਂਟੀ ਵਾਇਰਲ ਦਵਾਈ ਹੈ ਜੋ ਕਿ ਕੋਵਿਡ ਦੀ ਹਲਕੀ ਲਾਗ ਵਾਲੇ ਮਰੀਜਾਂ ਦੇ ਇਲਾਜ ਲਈ ਵਰਤੀ ਜਾ ਸਕਦੀ ਹੈ। ਇਕ ਖੁਰਾਕ ਨਾਲ ਹੀ ਮਰੀਜ਼ ਦੇ ਇਲਾਜ ਵਿਚ ਕਾਫੀ ਮਦਦ ਮਿਲ ਸਕਦੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ