ਦਿੱਲੀ ਨੂੰ ਰੋਜ਼ਾਨਾ 700 ਟਨ ਆਕਸੀਜਨ ਦੀ ਲੋੜ ਹੈ, ਕੇਜਰੀਵਾਲ ਨੇ ਕੇਂਦਰ ਦੀ ਮਦਦ ਮੰਗੀ

Delhi needs 700 tonnes of oxygen daily

ਪੰਜਾਬ ,ਦਿੱਲੀ, ਮਹਾਰਾਸ਼ਟਰ ਤੋਂ ਲੈ ਕੇ ਉੱਤਰ-ਪ੍ਰਦੇਸ਼ ਤੱਕ ਕਈ ਸੂਬਿਆਂ ਦੇ ਹਸਪਤਾਲ ਆਕਸੀਜਨ ਦੀ ਕਮੀ ਨਾਲ ਜੂਝ ਰਹੇ ਹਨ। ਜਿਸ ਨਾਲ ਕੋਰੋਨਾ ਮਰੀਜ਼ਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਰਾਜਧਾਨੀ ਦਿੱਲੀ ਵਿਚ ਕੋਰੋਨਾ ਨੂੰ ਲੈ ਕੇ ਹਾਲਾਤ ਕਾਫ਼ੀ ਵਿਗੜ ਚੁੱਕੇ ਹਨ। ਆਕਸੀਜਨ ਦੀ ਕਮੀ ਨਾਲ ਕੁਝ ਦਿਨਾਂ ਤੋਂ ਦਿੱਲੀ ਵਿਚ ਹਫੜਾ-ਦਫੜੀ ਮਚੀ ਹੋਈ ਹੈ।

ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਨੂੰ 700 ਮੀਟ੍ਰਿਕ ਟਨ ਆਕਸੀਜਨ ਰੋਜ਼ਾਨਾ ਦੀ ਲੋੜ ਹੈ। ਸਰਕਾਰ ਦੀ ਮੰਗ ਉੱਤੇ ਕੇਂਦਰ ਸਰਕਾਰ ਨੇ ਬੁੱਧਵਾਰ ਦਿੱਲੀ ਨੂੰ 378 ਮੀਟ੍ਰਿਕ ਟਨ ਦਾ ਕੋਟਾ ਵਧਾ ਕੇ 480 ਮੀਟ੍ਰਿਕ ਟਨ ਕਰ ਦਿੱਤਾ ਹੈ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਨੂੰ ਕਈ ਕੰਪਨੀਆਂ ਤੋਂ ਆਕਸੀਜਨ ਆਉਣੀ ਹੈ ਪਰ ਦੂਜੇ ਸੂਬਿਆਂ ਨੇ ਕੁਝ ਸਮੱਸਿਆ ਖੜ੍ਹੀ ਕੀਤੀ ਹੈ।

ਦਿੱਲੀ ਆਉਣ ਵਾਲੀ ਆਕਸੀਜਨ ਨੂੰ ਰੋਕ ਦਿੱਤਾ ਗਿਆ ਹੈ। ਸੂਬੇ ਕਹਿ ਰਹੇ ਹਨ ਕਿ ਪਹਿਲਾਂ ਆਪਣੇ ਸੂਬੇ ਨੂੰ ਆਕਸੀਜਨ ਦੇਣਗੇ ਫਿਰ ਦਿੱਲੀ ਨੂੰ ਜਾਣ ਦੇਣਗੇ। ਇਹ ਠੀਕ ਗੱਲ ਨਹੀਂ ਹੈ। ਕੋਟਾ ਕੇਂਦਰ ਨੇ ਵਧਾਇਆ ਹੈ, ਇਸ ਲਈ ਦਿੱਲੀ ਦੇ ਹਿੱਸੇ ਦੀ ਆਕਸੀਜਨ ਮਿਲਣੀ ਚਾਹੀਦੀ ਹੈ।

ਦਿੱਲੀ ਤੋਂ ਦੂਜੇ ਸੂਬਿਆਂ ਦੀ ਮਦਦ ਦੇਣੀ ਹੋਵੇਗੀ ਤਾਂ ਅਸੀਂ ਦੂਜੇ ਸੂਬਿਆਂ ਨੂੰ ਦੇਵਾਂਗੇ। ਡਾਕਟਰ ਕਿਸੇ ਸੂਬੇ ਨੂੰ ਦੇਣੇ ਹੋਣਗੇ ਤਾਂ ਅਸੀਂ ਉਹ ਵੀ ਕਰਾਂਗੇ। ਕੋਈ ਮਦਦ ਦੇਣੀ ਹੋਵੇਗੀ ਤਾਂ ਉਹ ਵੀ ਦੇਵਾਂਗੇ।

ਹਸਪਤਾਲ ਦਾ ਕਹਿਣਾ ਹੈ ਕਿ INOX ਤੋਂ ਉਨ੍ਹਾਂ ਦੀ ਸਪਲਾਈ ਆਉਂਦੀ ਹੈ ਪਰ ਵੈਂਡਰ ਰਾਤ ਤੋਂ ਹੀ ਗੱਲ ਨਹੀਂ ਕਰ ਰਿਹਾ ਹੈ। ਹਰ ਰੋਜ਼ ਹਸਪਤਾਲ ਨੂੰ 2700 ਕਿਊਬਿਕ ਮੀਟਰ ਆਕਸੀਜਨ ਦੀ ਲੋੜ ਹੁੰਦੀ ਹੈ, ਇਥੇ 130 ਕੋਰੋਨਾ ਮਰੀਜ਼ ਦਾਖਲ ਹਨ।

ਹਸਪਤਾਲ ਨੂੰ ਹਰ ਦਿਨ 5 ਤੋਂ 6 ਟਨ ਆਕਸੀਜਨ ਦੀ ਲੋੜ ਹੁੰਦੀ ਹੈ। ਇਥੇ ਤਕਰੀਬਨ 900 ਮਰੀਜ਼ ਦਾਖਲ ਹਨ। ਦਿੱਲੀ ਦੇ ਮਾਤਾ ਚਾਨਣ ਦੇਵੀ ਹਸਪਤਾਲ ਵਿਚ ਵੀਰਵਾਰ ਸਵੇਰੇ ਆਕਸੀਜਨ ਖਤਮ ਹੋ ਗਿਆ ਸੀ। ਇਥੇ ਤਕਰੀਬਨ 200 ਤੋਂ ਜ਼ਿਆਦਾ ਮਰੀਜ਼ ਅਜਿਹੇ ਹਨ, ਜਿਨ੍ਹਾਂ ਨੂੰ ਆਕਸੀਜਨ ਦੀ ਲੋੜ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ