ਦਿੱਲੀ ਵਿੱਚ ਕਹਿਰ ਮਚਾ ਰਿਹਾ ਯਮੁਨਾ ਦਾ ਪਾਣੀ

yamuna river

ਦੇਸ਼ ਵਿੱਚ ਹੋਈ ਭਾਰੀ ਬਾਰਿਸ਼ ਨੇ ਹਰ ਪਾਸੇ ਤਬਾਹੀ ਮਚਾ ਕੇ ਰਾਖੀ ਹੋਈ ਹੈ। ਭਾਰੀ ਬਾਰਿਸ਼ ਕਰਕੇ ਡੈਮਾਂ ਵਿੱਚੋਂ ਛੱਡੇ ਗਏ ਪਾਣੀ ਕਰਕੇ ਉਣ ਦੇਸ਼ ਦੀ ਰਾਜਧਾਨੀ ਦਿੱਲੀ ਉੱਪਰ ਵੀ ਖ਼ਤਰਾ ਮੰਡਰਾ ਰਿਹਾ ਹੈ। ਯਮੁਨਾ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਲਗਭਗ ਇਕ ਮੀਟਰ ਉੱਪਰ ਹੈ। ਜਿਸ ਕਰਕੇ ਯਮੁਨਾ ਦੇ ਨੇੜਲੇ ਇਲਾਕੇ ਪਾਣੀ ਦੀ ਲਪੇਟ ਵਿੱਚ ਆ ਚੁੱਕੇ ਹਨ। ਯਮੁਨਾ ਨਦੀ ਦੇ ਪਾਣੀ ਦਾ ਪੱਧਰ ਅੱਜ ਸਵੇਰੇ 205-94 ਮੀਟਰ ਨਿਸ਼ਾਨ ਤੇ ਸੀ। ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ ਇਕ ਮੀਟਰ ਉੱਪਰ ਹੈ।

yamuna river

ਯਮੁਨਾ ਦੇ ਪਾਣੀ ਦਾ ਪੱਧਰ ਵਧਦਾ ਦੇਖ ਕੇ ਪ੍ਰਸ਼ਾਸਨ ਨੇ ਉਸਦੇ ਨੇੜਲੇ ਇਲਾਕਿਆਂ ਨੂੰ ਖਾਲੀ ਕਰਵਾ ਦਿੱਤਾ ਹੈ। ਯਮੁਨਾ ‘ਚ ਪਾਣੀ ਵਧਣ ਨਾਲ ਨਿਗਮਬੋਧ ਘਾਟ ‘ਚ ਵੀ ਪਾਣੀ ਜਮ੍ਹਾ ਹੋ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਯਮੁਨਾ ਨਦੀ ਦੇ ਪਾਣੀ ਦੇ ਪੱਧਰ ਨੂੰ ਵੱਧਦਾ ਹੋਇਆ ਦੇਖ ਕੇ ਇੱਕ ਐਮਰਜੈਂਸੀ ਬੈਠਕ ਬੁਲਾਈ ਸੀ। ਮੀਟਿੰਗ ਵਿੱਚ ਸ਼ਾਮਿਲ ਨੇ ਅਧਿਕਾਰੀਆਂ ਨੂੰ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਨਿਰਦੇਸ਼ ਦਿੱਤੇ ਸਨ। ਯਮੁਨਾ ‘ਚ ਪਾਣੀ ਦਾ ਪੱਧਰ ਵਧਣ ਨਾਲ ਯੂ.ਪੀ. ਦੇ ਮਥੁਰਾ ਦੇ 175 ਪਿੰਡਾਂ ‘ਚ ਵੀ ਹੜ੍ਹ ਦੇ ਹਾਲਾਤ ਪੈਦਾ ਹੋ ਰਹੇ ਹਨ।

ਇਹ ਵੀ ਪੜ੍ਹੋ: ਭਗਵੰਤ ਮਾਨ ਦੀ ਮੁਹਿੰਮ ਸ਼ੁਰੂ: ਸਾਡਾ MP ਸਾਡੇ ਘਰ

ਹੜ੍ਹ ਦੇ ਸੰਭਾਵਨਾ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ 2021 ਰਾਹਤ ਕੈਂਪ ਬਣਾਏ ਹਨ। ਯਮੁਨਾ ਨਦੀ ਦੇ ਹੇਠਲੇ ਇਲਾਕੇ ਵਿੱਚੋਂ ਦਿੱਲੀ ਸਰਕਾਰ ਨੇ ਲਗਭਗ 24000 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਦਾ ਖ਼ਾਸ ਧਿਆਨ ਰੱਖਣ। ਇਹਨਾਂ ਨੂੰ ਪਾਣੀ ਦੇ ਕੋਲ ਜਾਣ ਤੋਂ ਰੋਕਿਆ ਜਾਵੇ। ਦਿੱਲੀ ਸਰਕਾਰ ਨੇ 2 ਐਮਰਜੈਂਸੀ ਨੰਬਰ- 21210849 ਅਤੇ 22421646 ਜਾਰੀ ਕਰ ਕੇ ਆਫ਼ਤ ਦੀ ਸਥਿਤੀ ‘ਚ ਇਨ੍ਹਾਂ ‘ਤੇ ਫੋਨ ਕਰਨ ਦੀ ਅਪੀਲ ਕੀਤੀ ਹੈ।