#AmazonFires: ਦੁਨੀਆਂ ਨੂੰ 20% ਆਕਸੀਜਨ ਦੇਣ ਵਾਲੇ ਧਰਤੀ ਦੇ ਫੇਫੜੇ ਸੜ ਕੇ ਸੁਆਹ

amazon fires in brazil

ਪੂਰੀ ਦੁਨੀਆਂ ਵਿੱਚ ਮਸ਼ਹੂਰ #Amazon ਦੇ ਜੰਗਲ ਪਿਛਲੇ 2 ਹਫਤਿਆਂ ਤੋਂ ਲਗਾਤਾਰ ਸੜਦੇ ਆ ਰਹੇ ਹਨ। #Amazon ਦੇ ਇਹ ਜੰਗਲ ਬ੍ਰਾਜ਼ੀਲ ਵਿੱਚ 55 ਲੱਖ ਵਰਗ ਕਿਲੋਮੀਟਰ ਵਿੱਚ ਫੈਲੇ ਹੋਏ ਹਨ। ਤੁਹਾਨੂੰ ਦੱਸ ਦੇਈਏ ਦੁਨੀਆਂ ਨੂੰ 20% ਆਕਸੀਜਨ #Amazon ਦੇ ਜੰਗਲਾਂ ਦੁਆਰਾ ਦਿੱਤੀ ਜਾਂਦੀ ਹੈ। ਇਸ ਲਈ ਇਨ੍ਹਾਂ ਨੂੰ ਧਰਤੀ ਦੇ ਫੇਫੜਿਆਂ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਪਰ ਹਾਲੇ ਵੀ ਇੱਥੇ ਲੱਗੀ ਅੱਗ ਬੇਕਾਬੂ ਹੈ।

ਜਾਣਕਾਰੀ ਅਨੁਸਾਰ #Amazon ਦੇ ਜੰਗਲ ਵਿੱਚ ਲੱਗੀ ਹੋਈ ਅੱਗ ਇੰਨੀ ਭਿਆਨਕ ਹੈ ਕਿ ਅੱਗ ਨੂੰ ਪੁਲਾੜ ਵਿੱਚੋਂ ਵੀ ਦੇਖਿਆ ਜਾ ਸਕਦਾ ਹੈ। ਅੱਗ ਲੱਗਣ ਦੇ ਕਾਰਨ ਬ੍ਰਾਜ਼ੀਲ ਦੇ ਮਸ਼ਹੂਰ ਸ਼ਹਿਰ ਅਮੇਜ਼ਨ, ਰੋਡਾਂਨਿਆ ਤੇ ਸਾਓ ਪਾਓਲਾ ਵਿੱਚ ਧੂੰਏਂ ਕਾਰਨ ਦਿਨੇ ਹੀ ਹਨੇਰਾ ਛਾ ਗਿਆ ਹੈ। #Amazon ਦੇ ਜੰਗਲ ਵਿੱਚ ਲੱਗੀ ਹੋਈ ਅੱਗ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਲਗਾਤਾਰ ਵਾਇਰਲ ਹੋ ਰਹੀਆਂ ਹਨ।

ਟਵਿੱਟਰ ‘ਤੇ #PrayforAmazonas ਤੇ #AmazonFires ਨਾਂਅ ਦੇ ਹੈਸ਼ਟੈਗ ਟ੍ਰੈਂਡ ਕਰ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ #Amazon ਦੇ ਜੰਗਲ ਵਿੱਚ ਅੱਗ ਲੱਗਣ ਕਰਕੇ 2700 ਕਿਲੋਮੀਟਰ ਦਾ ਖੇਤਰ ਸੜ ਕੇ ਸੁਆਹ ਹੋ ਚੁੱਕਿਆ ਹੈ। ਅਜਿਹੇ ਵਿੱਚ ਅੱਗ ਦੇ ਭਿਆਨਕ ਮੰਜ਼ਰ ਨੇ ਲੋਕਾਂ ਦੇ ਦਿਲਾਂ ਵਿੱਚ ਸਹਿਮ ਪੈਦਾ ਕਰ ਦਿੱਤਾ।

#Amazon ਦੇ ਇਹ ਜੰਗਲ ਕੁਦਰਤੀ ਖਣਿਜ, ਖ਼ਜ਼ਾਨੇ ਅਤੇ ਵੱਖ-ਵੱਖ ਪੌਦਿਆਂ ਤੇ ਜੜੀਆਂ ਬੂਟੀਆਂ ਲਈ ਜਾਣਿਆ ਜਾਂਦਾ ਹੈ। ਇੱਥੇ ਤਕਰੀਬਨ 500 ਤੋਂ ਵੱਧ ਆਦੀਵਾਸੀ ਜਾਤੀਆਂ ਰਹਿੰਦੀਆਂ ਹਨ ਤੇ ਇਨ੍ਹਾਂ ਵਿੱਚੋਂ 250 ਤੋਂ ਵੱਧ ਦਾ ਬਾਹਰੀ ਦੁਨੀਆ ਨਾਲ ਕੋਈ ਸੰਪਰਕ ਹੀ ਨਹੀਂ।