ਭਗਵੰਤ ਮਾਨ ਦੀ ਮੁਹਿੰਮ ਸ਼ੁਰੂ: ਸਾਡਾ MP ਸਾਡੇ ਘਰ

bhagwant mann

ਪੰਜਾਬ ਵਿੱਚ ਹਰ ਰੋਜ਼ ਕੋਈ ਨਾ ਕੋਈ ਮਸਲਾ ਲੋਕਾਂ ਦੇ ਸਾਹਮਣੇ ਆਉਂਦਾ ਰਹਿੰਦਾ ਹੈ। ਜਿਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਸਰਗਰਮ ਹੁੰਦੀ ਦਿਖਾਈ ਦਿੰਦੀ ਹੈ। ਲੋਕਾਂ ਦੇ ਦੁੱਖ ਤਕਲੀਫ਼ਾਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਪ੍ਰਧਾਨ ਭਗਵੰਤ ਮਾਨ ਨੇ ਇਕ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਦਾ ਨਾਮ ਹੈ ਸਾਡਾ MP ਸਾਡੇ ਘਰ। ਉਹਨਾਂ ਦਾ ਕਹਿਣਾ ਹੈ ਕਿ ਇਸ ਮੁਹਿੰਮ ਰਹੀ ਅਸੀਂ ਹਲਕੇ ਦੇ ਹਰ ਇੱਕ ਇਲਾਕੇ ਵਿੱਚ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਾਂਗੇ। ਇਸ ਮੁਹਿੰਮ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਬਹੁਤ ਐਕਟਿਵ ਰਹੇ ਹਨ।

ਸਾਡਾ MP ਸਾਡੇ ਘਰ ਪ੍ਰੋਗਰਾਮ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਅਸੀਂ ਵੋਟਾਂ ਮੰਗਣ ਦੇ ਲਈ ਲੋਕਾਂ ਦੇ ਘਰਾਂ ਵਿੱਚ ਜਾ ਸਕਦੇ ਹਾਂ ਤਾਂ ਫਿਰ ਜਿੱਤਣ ਤੋਂ ਬਾਅਦ ਕਿਉਂ ਨਹੀਂ ਜਾ ਸਕਦੇ। ਉਹਨਾਂ ਦਾ ਕਹਿਣਾ ਹੈ ਕਿ ਜਿੱਤਣ ਤੋਂ ਬਾਅਦ ਵੀ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਸੁਨਣਾ ਸਾਡਾ ਫਰਜ਼ ਬਣਦਾ ਹੈ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਜਿਹੜੇ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਨੇ ਉਹ ਸਾਨੂੰ ਮਿਲਣ ਦਿੱਲੀ ਅਤੇ ਚੰਡੀਗੜ੍ਹ ਵਿੱਚ ਖੱਜਲ-ਖੁਆਰ ਕਿਉਂ ਹੋਣ।

ਇਹ ਵੀ ਪੜ੍ਹੋ: ਹੜ੍ਹ ਦੇ ਕਹਿਰ ਕਰਕੇ ਟੁੱਟਿਆ ਪੰਜਢੇਰਾਂ ਅਤੇ ਮੀਓਂਵਾਲ ਪਿੰਡ ਦਾ ਬੰਨ੍

ਭਗਵੰਤ ਮਾਨ ਨੇ ਕਿਹਾ ਕਿ ਮੇਰੀ ਚਲਾਈ ਇਸ ਮੁਹਿੰਮ ਦਾ ਮਕਸਦ ਸਿਰਫ ਲੋਕਾਂ ਕੋਲ ਆਉਣਾ ਜਾਣਾ ਨਹੀਂ ਬਲਕਿ ਅੰਗਹੀਣ, ਬੁਜ਼ਰਗਾਂ ਅਤੇ ਹੋਰ ਲੋੜਵੰਦ ਪਰਿਵਾਰਾਂ ਨੂੰ ਮਿਲ ਕੇ ਉਹਨਾਂ ਦੇ ਕੰਮਾਂ ਦਾ ਨਿਪਟਾਰਾ ਕਰਨਾ ਹੈ। ਇਸ ਮੁਹਿੰਮ ਦੇ ਨਾਲ ਹਰ ਇੱਕ ਲੋੜਵੰਦ ਵਿਅਕਤੀ ਆਪਣੇ ਚੁਣੇ ਹੋਏ ਮੈਂਬਰ ਪਾਰਲੀਮੈਂਟ ਨੂੰ ਨੇੜ੍ਹੇ ਤੋਂ ਮਿਲ ਸਕੇਗਾ, ਉਸ ਦੇ ਨਾਲ ਆਪਣਾ ਦੁੱਖ ਸੁਖ ਸਾਂਝਾ ਕਰ ਸਕੇਗਾ। ਇਸ ਤਰਾਂ ਹਰ ਇੱਕ ਲੋੜਵੰਦ ਵਿਅਕਤੀ ਬਿਨਾ ਕਿਸੇ ਵਿਚੋਲੇ ਤੋਂ ਆਪਣੇ ਮੈਂਬਰ ਪਾਰਲੀਮੈਂਟ ਨੂੰ ਆਸਾਨੀ ਨਾਲ ਮਿਲ ਸਕੇਗਾ। ਇਸ ਮੁਹਿੰਮ ਤਹਿਤ ਭਗਵੰਤ ਮਾਨ ਬਹੁਤ ਸਾਰੇ ਸਮਾਗਮ ਕਰ ਚੁੱਕੇ ਹਨ।