ਰਿਤਿਕ ਤੇ ਟਾਈਗਰ ਦੀ ਫਿਲਮ ‘ਵਾਰ’ ਨੇ ਬਾਕਿਸ ਆਫਿਸ ਤੇ ਬਣਾਇਆ ਅਨੋਖਾ ਰਿਕਾਰਡ

war-box-office-collection

ਯਸ਼ ਰਾਜ ਦੇ ਬੈਨਰ ਦੇ ਹੇਠ ਰਿਲੀਜ ਹੋਈ ਫਿਲਮ ‘ਵਾਰ’ ਨੇ ਬਾਕਿਸ ਆਫਿਸ ਤੇ ਅਨੋਖਾ ਰਿਕਾਰਡ ਬਣ ਦਿੱਤਾ ਹੈ। ਰਿਤਿਕ ਰੌਸ਼ਨ ਅਤੇ ਟਾਈਗਰ ਸ਼ਰਾਫ ਦੀ ਫਿਲਮ ‘ਵਾਰ’ ਇੰਨੀ ਦਿਨੀਂ ਕਾਫ਼ੀ ਵਧੀਆ ਕਮਾਈ ਕਰ ਰਹੀ ਹੈ। ਰਿਤਿਕ ਰੌਸ਼ਨ ਅਤੇ ਟਾਈਗਰ ਸ਼ਰਾਫ ਦੀ ਫਿਲਮ ‘ਵਾਰ’ ਨੇ 200 ਕਰੋੜ ਦੇ ਅੰਕੜੇ ਨੂੰ ਵੀ ਪਾਰ ਕਰ ਲਿਆ ਹੈ। ਇਸ ਫਿਲਮ ਨੇ ਸਲਮਾਨ ਖਾਨ ਅਤੇ ਅਕਸ਼ੈ ਕੁਮਾਰ ਦੀਆਂ ਫ਼ਿਲਮ ਨੂੰ ਵੀ ਪਿੱਛੇ ਛੱਡ ਦਿੱਤਾ ਹੈ।

ਰਿਤਿਕ ਰੌਸ਼ਨ ਅਤੇ ਟਾਈਗਰ ਸ਼ਰਾਫ ਦੀ ਫਿਲਮ ‘ਵਾਰ’ ਨੂੰ ਰਿਲੀਜ ਹੋਏ ਹਾਲੇ ਤੱਕ ਸਿਰਫ 7 ਦਿਨ ਈ ਹੋਏ ਹਨ ਅਤੇ ਇਸ ਫਿਲਮ ਨੇ 200 ਕਰੋੜ ਦੀ ਕਮਾਈ ਕਰ ਵੀ ਲਈ ਹੈ। ਕਿਸ ਦੇ ਨਾਲ ਸ਼ਾਹਿਦ ਕਪੂਰ ਦੀ ਫਿਲਮ ‘ਕਬੀਰ ਸਿੰਘ’, ਸਲਮਾਨ ਖਾਨ ਦੀ ਫਿਲਮ ‘ਭਾਰਤ’, ‘ਉੜੀ ਦਿ ਸਰਜੀਕਲ ਸਟਰਾਈਕ’ ਅਤੇ ਅਕਸ਼ੈ ਕੁਮਾਰ ਦੀ ਫਿਲਮ ‘ਮਿਸ਼ਨ ਮੰਗਲ’ ਦੇ ਰਿਕਾਰਡ ਨੂੰ ਵੀ ਤੋੜ ਦਿੱਤਾ ਹੈ। 200 ਕਰੋੜ ਦੇ ਕਲੱਬ ਵਿੱਚ ਸ਼ਾਮਿਲ ਦ=ਹੋਣ ਦੇ ਲਈ ਇਹਨਾਂ ਸਾਰੀਆਂ ਫ਼ਿਲਮ ਨੂੰ 10 ਤੋਂ ਵੱਧ ਦਿਨ ਲੱਗੇ ਸਨ, ਪਰ ‘ਵਾਰ’ ਫਿਲਮ ਨੇ ਇਹ ਰਿਕਾਰਡ ਮਹਿਜ 7 ਦਿਨਾਂ ਦੇ ਵਿੱਚ ਵੀ ਤੋੜ ਦਿੱਤਾ ਹੈ।

ਜ਼ਰੂਰ ਪੜ੍ਹੋ: ਬਿਕਰਮ ਸਿੰਘ ਮਜੀਠੀਆ ਦਾ ਕੈਪਟਨ ਅਮਰਿੰਦਰ ਸਿੰਘ ਤੇ ਤਿੱਖਾ ਹਮਲਾ

ਤੁਹਾਨੂੰ ਦੱਸ ਦੇਈਏ ਕਿ ਰਿਤਿਕ ਰੌਸ਼ਨ ਅਤੇ ਟਾਈਗਰ ਸ਼ਰਾਫ ਦੀ ਫਿਲਮ ‘ਵਾਰ’ ਨੇ ਆਪਣੇ ਓਪਨਿੰਗ ਦੇ ਦਿਨ ਹੀ 53 ਕਰੋੜ ਰੁਪਏ ਦੀ ਕਮਾਈ ਕਰ ਲਈ ਸੀ। ਸਿਰਫ ਤਿੰਨ ਦਿਨ ਦੇ ਅੰਦਰ ਹੀ ਇਸ ਫਿਲਮ ਨੇ 100 ਕਰੋੜ ਦੇ ਅੰਕੜੇ ਨੂੰ ਪਾਰ ਕਰ ਦਿੱਤਾ ਸੀ। ਇਸ ਤਰਾਂ ਦੇ ਨਾ ਇਸ ਫਿਲਮ ਨੇ ਉਣ 208 ਕਰੋੜ ਰੁਪਏ ਦਾ ਕੁਲੈਕਸ਼ਨ ਕਰ ਚੁੱਕੀ ਹੈ। ਤਰਨ ਆਦਰਸ਼ ਵੱਲੋਂ ਸਾਂਝੇ ਕੀਤੇ ਅੰਕੜਿਆਂ ਮੁਤਾਬਕ ਫਿਲਮ ਨੇ ਦੁਸਹਿਰੇ ਦੇ ਦਿਨ 27.75 ਕਰੋੜ ਦਾ ਕੁਲੈਕਸ਼ਨ ਕੀਤੀ ਹੈ।