ਨਿਊਜ਼ੀਲੈਂਡ ਦੇ ਨੌਰਥ ਆਈਲੈਂਡ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

earthquake-in-new-zealand

ਨਿਊਜ਼ੀਲੈਂਡ ਦੇ ਨੌਰਥ ਆਈਲੈਂਡ ਵਿੱਚ ਕੱਲ੍ਹ ਸ਼ਾਮ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਨ ਦੀ ਖ਼ਬਰ ਹੈ। ਨਿਊਜ਼ੀਲੈਂਡ ਵਿੱਚ ਭੂਚਾਲ ਦੇ ਝਟਕੇ ਤੇਜੀ ਵਾਰ ਮਹਿਸੂਸ ਕੀਤੇ ਗਏ ਹਨ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਮਸ਼ਹੂਰ ਸ਼ਹਿਰ ਗਿਸਬੋਰਨ ਦੇ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਨਿਊਜ਼ੀਲੈਂਡ ਦੇ ਨੌਰਥ ਆਈਲੈਂਡ ਵਿੱਚ ਆਏ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ਦੇ ਅਨੁਸਾਰ 5.5 ਦੀ ਰਹੀ।

ਜ਼ਰੂਰ ਪੜ੍ਹੋ: ਰਿਤਿਕ ਤੇ ਟਾਈਗਰ ਦੀ ਫਿਲਮ ‘ਵਾਰ’ ਨੇ ਬਾਕਿਸ ਆਫਿਸ ਤੇ ਬਣਾਇਆ ਅਨੋਖਾ ਰਿਕਾਰਡ

ਅਮਰੀਕੀ ਭੂ-ਵਿਗਿਆਨੀ ਸਰਵੇਖਣ ਦੀ ਰਿਪੋਰਟ ਦੇ ਅਨੁਸਾਰ ਇਹ ਭੂਚਾਲ ਨਿਊਜ਼ੀਲੈਂਡ ਦੇ ਨੌਰਥ ਆਈਲੈਂਡ ਵਿੱਚ ਸ਼ਾਮ ਦੇ ਕਰੀਬ 8.22 ਮਿੰਟ ਤੇ ਆਇਆ। ਇਸ ਭੂਚਾਲ ਦੇ ਆਉਣ ਦੇ ਨਾਲ ਕਿਸੇ ਵੀ ਜਾਨੀ ਮਾਲੀ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ ਹੈ। ਨਿਊਜ਼ੀਲੈਂਡ ਦੇ ਨੌਰਥ ਆਈਲੈਂਡ ਵਿੱਚ ਇਸ ਭੂਕੈਹਲ ਦੀ ਡੂੰਘਾਈ 10 ਕਿਲੋਮੀਟਰ ਮਾਪੀ ਗਈ ਹੈ। ਕਿਸੇ ਵੀ ਵਿਭਾਗ ਦੇ ਵੱਲੋਂ ਹਾਲੇ ਤੱਕ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ।