ਵਿਰਾਟ ਕੋਹਲੀ ਦੀ ਇੱਕ ਇੰਸਟਾਗ੍ਰਾਮ ਪੋਸਟ ਦੀ ਕਮਾਈ ਦਾ ਹੋਇਆ ਖੁਲਾਸਾ, ਕਮਾਈ ਸੁਣਕੇ ਹੋ ਜਾਓਗੇ ਹੈਰਾਨ

virat kohli instagram post income

ਆਈਸੀਸੀ ਵਨਡੇ ਤੇ ਟੈਸਟ ਰੈਂਕਿੰਗ ‘ਚ ਨੰਬਰ ਵਨ ਬਣੇ ਰਹਿਣ ਵਾਲੇ ਭਾਰਤੀ ਬੱਲੇਬਾਜ਼ ਤੇ ਕਪਤਾਨ ਵਿਰਾਟ ਕੋਹਲੀ ਦੀ ਇੱਕ ਇੰਸਟਾਗ੍ਰਾਮ ਪੋਸਟ ਦੀ ਕਮਾਈ ਦਾ ਖੁਲਾਸਾ ਹੋ ਗਿਆ ਹੈ। ਵਿਰਾਟ ਕੋਹਲੀ ਦੇ ਇੱਕ ਇੰਸਟਾਗ੍ਰਾਮ ਪੋਸਟ ਦੀ ਕਮਾਈ ਲੱਖਾਂ ‘ਚ ਹੁੰਦੀ ਹੈ। ਇਸ ਦਾ ਖੁਲਾਸਾ ਖੁਦ ਇੰਸਟਾਗ੍ਰਾਮ ਦੀ ਰਿਚ ਲਿਸਟ ਨੇ ਕੀਤਾ ਹੈ।

View this post on Instagram

🐶

A post shared by Virat Kohli (@virat.kohli) on

ਇੰਸਟਾਗ੍ਰਾਮ ਦੀ ਰਿਚ ਲਿਸਟ ‘ਚ ਲਗਾਤਾਰ ਦੂਜੀ ਵਾਰ ਸ਼ਾਮਲ ਹੋਏ ਕੋਹਲੀ ਇਨ੍ਹਾਂ ‘ਚ 9ਵੇਂ ਸਥਾਨ ‘ਤੇ ਹਨ। ਹੌਪਰ ਐਚਕਿਊ ਮੁਤਾਬਕ ਵਿਰਾਟ ਕੋਹਲੀ ਨੂੰ ਇੱਕ ਇੰਸਟਾ ਪੋਸਟ ਲਈ 13 ਲੱਖ 57 ਹਜ਼ਾਰ ਰੁਪਏ ਮਿਲਦੇ ਹਨ, ਜੋ ਇੱਕ ਵੱਡੀ ਰਕਮ ਹੈ। ਇੰਸਟਾਗ੍ਰਾਮ ‘ਤੇ ਪੋਸਟ ਦੀ ਕਮਾਈ ਦੇ ਮਾਮਲੇ ‘ਚ ਫੇਮ ਫੁਟਬਾਲ ਪਲੇਅਰ ਕ੍ਰਿਸਟਿਆਨੋ ਰੋਨਾਲਡੋ ਸਭ ਤੋਂ ਅੱਗੇ ਹਨ।

View this post on Instagram

Mr and Mrs 💑❤

A post shared by Virat Kohli (@virat.kohli) on

ਵਿਰਾਟ ਦੇ ਇੰਸਟਾਗ੍ਰਾਮ ‘ਤੇ 36 ਮਿਲੀਅਨ ਫੌਲੋਅਰ ਹਨ। ਇਸ ਮਾਮਲੇ ‘ਚ ਉਹ ਭਾਰਤ ਦੇ ਪਹਿਲੇ ਅਜਿਹੇ ਖਿਡਾਰੀ ਹਨ ਜਿਨ੍ਹਾਂ ਦੇ ਫੈਨਸ ਦੀ ਗਿਣਤੀ ਇੰਨੀ ਜ਼ਿਆਦਾ ਹੈ। ਅਕਸਰ ਹੀ ਵਿਰਾਟ ਆਪਣੀ ਪਤਨੀ ਅਨੁਸ਼ਕਾ ਨਾਲ ਆਪਣੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹਿੰਦੇ ਹਨ।

ਕੋਹਲੀ 3 ਅਗਸਤ ਤੋਂ ਵੈਸਟਇੰਡੀਜ਼ ਦੌਰੇ ‘ਤੇ ਟੀ-20, ਵਨਡੇ ਤੇ ਟੈਸਟ ਸੀਰੀਜ਼ ਖੇਡਦੇ ਨਜ਼ਰ ਆਉਣਗੇ। ਟੈਸਟ ਸੀਰੀਜ਼ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ੀਪ ਦਾ ਹਿੱਸਾ ਹੈ।

Source:AbpSanjha