ਕਰਨਾਟਕ ਮਗਰੋਂ ਹੁਣ ਮੱਧ ਪ੍ਰਦੇਸ਼ ‘ਚ ਵੀ ਗਿਰੇਗੀ ਕਾਂਗਰਸ ਦੀ ਸਰਕਾਰ !

Kamalnath and bhargava

ਕਰਨਾਟਕ ਵਿੱਚ ਕਾਂਗਰਸ ਤੇ ਜੇਡੀਐਸ ਦੀ ਗਠਜੋੜ ਵਾਲੀ ਸਰਕਾਰ ਡਿੱਗਣ ਤੋਂ ਬਾਅਦ ਹੁਣ ਇਸ ਦਾ ਸੇਕ ਮੱਧ ਪ੍ਰਦੇਸ਼ ਵਿੱਚ ਕਮਲਨਾਥ ਸਰਕਾਰ ਤਕ ਪਹੁੰਚ ਗਿਆ ਹੈ। ਅਜਿਹੇ ਵਿੱਚ ਸੂਬੇ ਦੇ ਭਾਜਪਾ ਲੀਡਰ ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਜੇਕਰ ਸਾਡੇ ਇੱਕ ਨੰਬਰ ਜਾਂ ਦੋ ਨੰਬਰ ਨੇ ਹੁਕਮ ਦਿੱਤਾ ਤਾਂ ਤੁਹਾਡੀ (ਕਮਲਨਾਥ) ਸਰਕਾਰ 24 ਘੰਟੇ ਨਹੀਂ ਚੱਲੇਗੀ।

ਇਸ ‘ਤੇ ਮੁੱਖ ਮੰਤਰੀ ਕਮਲਨਾਥ ਨੇ ਕਿਹਾ ਕਿ ਉੱਪਰ ਵਾਲੇ ਨੰਬਰ 1 ਤੇ 2 ਸਮਝਦਾਰ ਹਨ, ਇਸੇ ਲਈ ਹੁਕਮ ਨਹੀਂ ਦੇ ਰਹੇ। ਉਨ੍ਹਾਂ ਭਾਜਪਾ ਨੇਤਾ ਨੂੰ ਬੇਭਰੋਸਗੀ ਮਤਾ ਲਿਆਉਣ ਦੀ ਵੀ ਚੁਨੌਤੀ ਦਿੱਤੀ। ਜ਼ਿਕਰਯੋਗ ਹੈ ਕਿ ਕਰਨਾਟਕ ਵਿੱਚ ਕਾਂਗਰਸ-ਜੇਡੀਐਸ ਗਠਜੋੜ ਦੀ ਸਰਕਾਰ ਦੇ ਪਤਨ ਮਗਰੋਂ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਕਮਲਨਾਥ ਅਤੇ ਵਿਰੋਧੀ ਧਿਰ ਦੇ ਨੇਤਾ ਗੋਪਾਲ ਭਾਰਗਵ ਦਰਮਿਆਨ ਖਹਿਬਾਜ਼ੀ ਦੇਖਣ ਨੂੰ ਮਿਲੀ ਸੀ।

ਇਹ ਵੀ ਪੜ੍ਹੋ : ਕਾਰਗਿਲ ਜੰਗ ਦੀਆਂ ਉਹ ਗੱਲਾਂ ਜਿਸ ਤੋਂ ਅਸੀਂ ਅਣਜਾਣ ਹਾਂ

ਕਮਲਨਾਥ ਨੇ ਵਿਧਾਨ ਸਭਾ ਵਿੱਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਪੰਜ ਸਾਲ ਦਾ ਕਾਰਜਕਾਲ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਕਾਂਗਰਸ ਵਿਕਾਊ ਨਹੀਂ ਹੈ। ਇਸ ਦੌਰਾਨ ਭਾਗਰਵ ਨੇ ਉੱਠ ਕੇ ਦਾਅਵਾ ਕੀਤਾ ਕਿ ਜੇਕਰ ਸਾਡੇ ਇੱਕ ਨੰਬਰ ਜਾਂ ਦੋ ਨੰਬਰ ਵੱਲੋਂ ਹੁਕਮ ਆਉਂਦਾ ਹੈ ਤਾਂ ਇਹ ਸਰਕਾਰ ਇੱਕ ਦਿਨ ਵੀ ਨਹੀਂ ਚੱਲੇਗੀ।

Source:AbpSanjha