ਹੁਣ ਪੁਲਿਸ ਕਰਮੀਆਂ ਨੂੰ ਮਿਲੇਗੀ ਹਫ਼ਤਾਵਾਰੀ ਛੁੱਟੀ

UP police weekly off

ਪੁਲਿਸ ਕਰਮੀਆਂ ਵੱਲੋਂ ਕੀਤੀ ਗਈ ਮੰਗ ਹੁਣ ਯੂਪੀ ਸਰਕਾਰ ਨੇ ਸਵੀਕਾਰ ਕਰ ਲਈ ਹੈ। ਹੁਣ ਯੂਪੀ ਸਰਕਾਰ ਨੇ ਪੁਲਿਸ ਕਰਮੀਆਂ ਲਈ ਹਫਤੇ ਵਿੱਚ ਇੱਕ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਜਿਸ ਕਰਕੇ ਯੂਪੀ ਸਰਕਾਰ ਦੇ ਇਸ ਫੈਸਲੇ ਕਰਕੇ ਪੁਲਿਸ ਵਿਭਾਗ ਵੱਲੋਂ ਤਾਰੀਫਾਂ ਸ਼ੁਰੂ ਹੋ ਗਈਆਂ ਹਨ।

ਇਹ ਮੰਗ ਪੁਲਿਸ ਕਰਮੀਆਂ ਵੱਲੋਂ ਕਾਫੀ ਲੰਮੇ ਸਮੇਂ ਤੋਂ ਕੀਤੀ ਗਈ ਸੀ ਜੋ ਕਿ ਹੁਣ ਸਵੀਕਾਰ ਹੋ ਗਈ ਹੈ। ਪਿਛਲੇ ਕੁਝ ਸਮੇਂ ਤੋਂ ਦੱਬੀ ਜ਼ੁਬਾਨ ‘ਚ ਪ੍ਰੈਸ਼ਰ ਹੇਠ ਕੰਮ ਕਰਨ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਸੀ। ਇਨ੍ਹਾਂ ਸਭ ਗੱਲਾਂ ਨੂੰ ਪੁਲਿਸ ਦੇ ਆਲਾ ਅਧਿਕਾਰੀ ਵੀ ਨੋਟਿਸ ਕਰ ਰਹੇ ਸੀ। ਪੁਲਿਸ ਵਾਲੇ ਬਗੈਰ ਛੁੱਟੀ ਤੋਂ ਲਗਾਤਾਰ ਕੰਮ ਕਰਦੇ ਸੀ ਤੇ ਇਸ ਕਾਰਨ ਉਹ ਪ੍ਰੇਸ਼ਾਨ ਹੋ ਜਾਂਦੇ ਸੀ।

ਇਹ ਵੀ ਪੜ੍ਹੋ: ਪੀ ਐੱਮ ਮੋਦੀ ਅਤੇ ਅਮਿਤ ਸ਼ਾਹ ਨੇ ਅਟੱਲ ਬਿਹਾਰੀ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ

ਇਸ ਤੋਂ ਪਹਿਲਾ ਪੁਲਿਸ ਕਰਮੀ ਲੰਬੇ ਸਮੇਂ ਤੋਂ ਘਰ ਵੀ ਨਹੀਂ ਜਾ ਪਾਉਂਦੇ ਸੀ ਤੇ ਅਜਿਹੀ ਸਥਿਤੀ ‘ਚ ਉਨ੍ਹਾਂ ਦਾ ਪਰਿਵਾਰਕ ਮਾਹੌਲ ਵੀ ਖ਼ਰਾਬ ਹੁੰਦਾ ਸੀ। ਇਨ੍ਹਾਂ ਸਭ ਪਰਿਵਾਰਕ ਸਮਸਿਆਵਾਂ ਨੂੰ ਦੇਖਦੇ ਹੋਏ ਯੂਪੀ ਸਰਕਾਰ ਨੇ ਇਹ ਫੈਸਲਾ ਕੀਤਾ। ਯੋਗੀ ਸਰਕਾਰ ਦਾ ਇਹ ਫੈਸਲਾ ਹਜ਼ਾਰਾਂ ਪੁਲਿਸ ਵਾਲਿਆਂ ਦੇ ਹਿੱਤ ‘ਚ ਹੈ।