ਪੀ ਐੱਮ ਮੋਦੀ ਅਤੇ ਅਮਿਤ ਸ਼ਾਹ ਨੇ ਅਟੱਲ ਬਿਹਾਰੀ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ

pm modi tribute to atal bihari vajpayee

ਅਟੱਲ ਬਿਹਾਰੀ ਵਾਜਪਾਈ ਬੀਜੇਪੀ ਦੇ ਮਰਹੂਮ ਸੀਨੀਅਰ ਨੇਤਾ ਸਨ। ਅਟੱਲ ਬਾਹਰੀ ਵਾਜਪਾਈ ਦੀ ਪਹਿਲੀ ਬਰਸੀ ਦੇ ਮੌਕੇ ਪੀ ਐੱਮ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਬੀਜੇਪੀ ਦੇ ਮਰਹੂਮ ਸੀਨੀਅਰ ਨੇਤਾ ਅਟੱਲ ਬਿਹਾਰੀ ਵਾਜਪੇਈ ਨੂੰ ਸ਼ਰਧਾਂਜਲੀ ਦਿੱਤੀ। ਉਹਨਾਂ ਦੇ ਪਹਿਲੀ ਬਰਸੀ ਮੌਕੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਸ਼ਟਰਪਤੀ ਰਾਮਨਾਥ ਕੋਵਿੰਦ, ਪੀਊਸ਼ ਗੋਇਲ ਅਤੇ ਜੇਪੀ ਨੱਡਾ ਸਣੇ ਕਈ ਬੀਜੇਪੀ ਨੇਤਾ ‘ਸਦੈਵ ਅੱਟਲ’ ਸਮਾਰਕ ਪਹੁੰਚੇ।

ਜਾਣਕਾਰੀ ਅਨੁਸਾਰ ਅਟੱਲ ਬਿਹਾਰੀ ਵਾਜਪਾਈ 16 ਅਗਸਤ 2018 ਨੂੰ ਅਕਾਲ ਚਲਾਣਾ ਕਰ ਗਏ ਸਨ। ਅਟੱਲ ਬਿਹਾਰੀ ਵਾਜਪਾਈ ਕਾਫੀ ਲੰਮੇ ਸਮੇਟੋ ਬੀਮਾਰ ਸਨ। ਉਹਨਾਂ ਨੂੰ ਯਾਦ ਕਰਕੇ ਬੀਜੇਪੀ ਨੇ ਇੱਕ ਟਵੀਟ ਸੇਅਰ ਕੀਤਾ ਹੈ। ਜਿਸ ਵਿੱਚ ਉਹਨਾਂ “ਭਾਰਤੀ ਜਨਤਾ ਪਾਰਟੀ ਦੇ ਸੰਸਥਾਪਕ, ਅਣਗਿਣਤ ਸਮਰੱਥਕਾਂ ਦੇ ਗਾਈਡ ਅਤੇ ਸਾਡੀ ਪ੍ਰੇਰਣਾ ਸ੍ਰੋਤ ਭਾਰਤ ਰਤਨ, ਸਾਬਕਾ ਪ੍ਰਧਾਨ ਮੰਤਰੀ ਸਤਿਕਾਰਯੋਗ ਅੱਟਲ ਬਿਹਾਰੀ ਵਾਜਪਾਈ ਦੀ ਪਹਿਲੀ ਬਰਸੀ ਮੌਕੇ ਸ਼ਰਧਾਂਜਲੀ ਭੇਟ ਕਰਦੇ ਹੋਏ” ਲਿਖਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਅਟੱਲ ਬਿਹਾਰੀ ਵਾਜਪਾਈ ਬੀਜੇਪੀ ਵਲੋਂ ਪਹਿਲੀ ਵਾਰ ਪ੍ਰਧਾਨ ਮੰਤਰੀ 1996 ਵਿੱਚ ਬਣੇ ਸਨ ਪਰ ਸਿਰਫ 13 ਦਿਨਾਂ ਦੇ ਅੰਦਰ ਹੀ ਉਹਨਾਂ ਦੀ ਸਰਕਾਰ ਡਿੱਗ ਗਈ ਸੀ। ਸੰਨ 1998 ਵਿੱਚ ਉਹਨਾਂ ਨਾਲ ਇਸ ਤਰਾਂ ਹੀ ਹੋਇਆ ਸੀ ਇਸ ਦੌਰਾਨ ਵੀ ਉਹਨਾਂ ਦਾ ਕਾਰਜਕਾਲ ਪੂਰਾ ਨਹੀਂ ਹੋ ਸਕਿਆ। ਇਸ ਤੋਂ ਬਾਅਦ ਉਹਨਾਂ ਨੇ 1999 ਵਿੱਚ ਆਪਣਾ ਕਾਰਜਕਾਲ ਪੂਰਾ ਕੀਤਾ। ਸੰਨ 2014 ਵਿੱਚ ਉਹਨਾਂ ਨੂੰ ਦੇਸ਼ ਦਾ ਸਭ ਤੋਂ ਉੱਚਾ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ।