ਹੁਸ਼ਿਆਰਪੁਰ ਵਿੱਚ ਲੰਮੇ ਸਮੇ ਤੋਂ ਬੰਦ ਫੈਕਟਰੀ ਨੂੰ ਲੱਗੀ ਅੱਗ

hoshiarpur factory fire

ਪੰਜਾਬ ਵਿੱਚ ਹਰ ਰੋਜ਼ ਕੋਈ ਨਾ ਕੋਈ ਨਵਾਂ ਮਾਮਲਾ ਸਾਮਣੇ ਆਉਂਦਾ ਰਹਿੰਦਾ ਹੈ। ਖ਼ਬਰ ਪੰਜਾਬ ਦੇ ਹੁਸ਼ਿਆਰਪੁਰ ਦੀ ਹੈ ਜਿੱਥੇ ਲੰਮੇ ਸਮੇਂ ਤੋਂ ਬੰਦ ਪਈ ਇੱਕ ਫੈਕਟਰੀ ਨੂੰ ਅੱਗ ਗਈ। ਜਿਸ ਨੂੰ ਦੇਖ ਕੇ ਉੱਥੋਂ ਦੇ ਲੋਕਾਂ ਵਿੱਚ ਹਲਚਲ ਮੱਚ ਗਈ। ਫੈਕਟਰੀ ਵਿੱਚ ਲੱਗੀ ਅੱਗ ਨਾਲ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਫੈਕਟਰੀ ਵਿੱਚ ਲੱਗੀ ਅੱਗ ਨੂੰ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਅੱਗ ‘ਤੇ ਕਾਬੂ ਪਾਇਆ।

ਹੁਸ਼ਿਆਰਪੁਰ ਸਥਿਤ ਮੁਹੱਲਾ ਸੁਖੀਆਬਾਦ ਵਿੱਚ ਰਹਿੰਦੇ ਲੋਕਾਂ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਅਕਸਰ ਇੱਥੇ ਹੁੰਦੀਆਂ ਹੀ ਰਹਿੰਦੀਆਂ ਹਨ ਇਹ ਕੋਈ ਅੱਗ ਲੱਗਣ ਦਾ ਪਹਿਲਾ ਮਾਮਲਾ ਨਹੀਂ ਹੈ, ਪਰ ਪ੍ਰਸ਼ਾਸਨ ਹਰ ਵਾਰ ਕੋਈ ਨਾ ਕੋਈ ਬਹਾਨਾ ਬਣਾ ਕੇ ਇੱਕ ਪਾਸੇ ਹੋ ਜਾਂਦਾ ਹੈ।

ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਖ਼ਿਲਾਫ਼ ਬੋਲਣ ਤੇ ਹਾਰਡ ਕੌਰ ਦੀਆਂ ਮੁਸ਼ਕਿਲਾਂ ਹੋਰ ਵਧੀਆਂ

ਜਾਣਕਾਰੀ ਅਨੁਸਾਰ ਜਿਸ ਫੈਕਟਰੀ ਵਿੱਚ ਲੱਗੀ ਸੀ ਓਹ ਪਿਛਲੇ ਕਈ ਸਾਲਾਂ ਤੋਂ ਬੰਦ ਪਈ ਹੋਈ ਸੀ। ਫੈਕਟਰੀ ਦੇ ਮਾਲਕ ਦਾ ਕਹਿਣਾ ਆਈ ਕਿ ਉਸ ਨੇ ਫੈਕਟਰੀ ਦਾ ਸਾਰਾ ਸਮਾਨ ਕਾਬਾੜੀਏ ਨੂੰ ਵੇਚ ਦਿੱਤਾ ਸੀ। ਕਬਾੜੀ ਨੇ ਜਿਵੇਂ ਹੀ ਗੈਸ ਕਟਰ ਦੀ ਵਰਤੋਂ ਕੀਤੀ ਤੇ ਅਚਾਨਕ ਅੱਗ ਲੱਗ ਗਈ। ਕਬਾੜੀਆ ਮੌਕੇ ‘ਤੇ ਪਹੁੰਚਿਆ, ਜਿਸ ਦੇ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਅਤੇ ਅੱਗ ‘ਤੇ ਕਾਬੂ ਪਾਇਆ ਗਿਆ। ਪਰ ਫੈਕਟਰੀ ਵਿੱਚ ਲੱਗੀ ਹੋਈ ਅੱਗ ਨਾਲ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ।