ਇਸ ਡਾਕਟਰ ਨੇ ਖੋਲ੍ਹਿਆ ਕਲੀਨਿਕ , ਮਰੀਜ਼ਾਂ ਦਾ ਇੱਕ ਰੁਪਏ ‘ਚ ਹੁੰਦਾ ਹੈ ਇਲਾਜ

Treatment-for-just-1-rupee

ਇਸ ਡਾਕਟਰ ਨੇ ਗਰੀਬਾਂ ਦੇ ਇਲਾਜ ਲਈ ਇੱਕ ਕਲੀਨਿਕ ਖੋਲ੍ਹਿਆ, ਸਿਰਫ਼ 1 ਰੁਪਏ ਵਿੱਚ  ਇਲਾਜ ਕਰੇਗਾ ਇਹ ਡਾਕਟਰ

ਓਡੀਸ਼ਾ ਦੇ ਸੰਬਲਪੁਰ ਜ਼ਿਲ੍ਹੇ ‘ਚ ਇੱਕ ਡਾਕਟਰ ਗਰੀਬਾਂ ਦਾ ਸਿਰਫ਼ ਇਕ ਰੁਪਏ ਵਿਚ ਇਲਾਜ ਕਰ ਰਿਹਾ ਹੈ। ਜਿਸ ਦੀ ਇਲਾਕੇ ਵਿੱਚ ਖ਼ੂਬ ਚਰਚਾ ਹੈ। ਵੀਰ ਸੁਰਿੰਦਰ ਸਾਈ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਐਂਡ ਰਿਸਰਚ (VIMSAR) ਬੁਰਲਾ ਦੇ ਅਸਿਸਟੈਂਟ ਪ੍ਰੋਫੈਸਰ ਸ਼ੰਕਰ ਰਾਮਚੰਦਾਨੀ ਨੇ ਬੁਰਲਾ ਕਸਬੇ ਵਿਚ ਇਕ ਕਲੀਨਿਕ ਖੋਲ੍ਹਿਆ ਹੈ ,ਜਿਥੇ ਮਰੀਜ਼ਾਂ ਨੂੰ ਇਲਾਜ ਲਈ ਸਿਰਫ ਇਕ ਰੁਪਿਆ ਅਦਾ ਕਰਨਾ ਪੈਂਦਾ ਹੈ।

ਅਸਿਸਟੈਂਟ ਪ੍ਰੋਫੈਸਰ ਬਣਨ ‘ਤੇ ਉਸ ਨੂੰ ਪ੍ਰਾਈਵੇਟ ਕਲੀਨਿਕ ਖੋਲ੍ਹਣ ਦੀ ਖੁੱਲ੍ਹ ਮਿਲ ਗਈ। ਰਾਮਚੰਦਾਨੀ ਨੇ ਕਿਹਾ ਕਿ ਉਸਦੀ ਲੰਬੇ ਸਮੇਂ ਤੋਂਅਜਿਹਾ ਕਲੀਨਿਕ ਖੋਲ੍ਹਣ ਦੀ ਤਮੰਨਾ ਸੀ ,ਤਾਂ ਜੋਉਹ ਡਿਊਟੀ ਸਮੇਂ ਤੋਂ ਬਾਅਦ ਗਰੀਬਾਂ ਅਤੇ ਦੱਬੇ-ਕੁਚਲਿਆਂ ਨੂੰ ਮੁਫਤ ਇਲਾਜ ਮੁਹੱਈਆ ਕਰਵਾਏ ਪਰ ਸੀਨੀਅਰ ਰੈਜ਼ੀਡੈਂਟ ਦੀ ਨੌਕਰੀ ਕਰਦਿਆਂ ਉਹ ਪ੍ਰਾਈਵੇਟ ਕਲੀਨਿਕ ਖੋਲ੍ਹ ਨਹੀਂ ਸਕਦਾ ਸੀ।

ਰਾਮਚੰਦਾਨੀ ਨੇ ਦੱਸਿਆ ਮੈਂ ਨਹੀਂਚਾਹੁੰਦਾ ਕਿ ਗਰੀਬ ਇਹ ਮਹਿਸੂਸ ਕਰਨ ਕਿ ਉਹ ਬਿਨਾਂ ਪੈਸੇ ਦੇ ਇਲਾਜ਼ ਕਰਾ ਰਹੇ ਹਨ। ਉਨ੍ਹਾਂ ਦੇ ਦਿਮਾਗ ਵਿਚ ਇਹ ਗੱਲ ਆਉਣੀ ਚਾਹੀਦੀ ਹੈ ਕਿ ਉਹ ਮੁਫ਼ਤ ਇਲਾਜ ਨਹੀਂ ਕਰਵਾ ਰਹੇ।

ਮੀਰਚੰਦਾਨੀ ਕਸਬੇ ਦੀ ਕੱਚਾ ਮਾਰਕਿਟ ਇਲਾਕੇ ਵਿਚ ਸਵੇਰੇ 7 ਤੋਂ 8 ਵਜੇ ਤੇ ਸ਼ਾਮ 6 ਤੋਂ 7 ਵਜੇ ਕਲੀਨਿਕ ਖੋਲ੍ਹਦਾ ਹੈ। ਉਸ ਦਾ ਕਹਿਣਾ ਹੈ ,ਮੈਂ ਜਨਤਾ ਦਾ ਡਾਕਟਰ ਹਾਂ, ਜਮਾਤਾਂ ਦਾ ਨਹੀਂ।

ਹੁਣ ਮੇਰੇ ਕਲੀਨਿਕ ‘ਤੇ ਇਕ ਰੁਪਏ ਵਿਚ ਛੇਤੀ ਹੀ ਡਾਕਟਰੀ ਸਲਾਹ ਲੈ ਜਾਂਦੇ ਹਨ। ਇਸ ਕੰਮ ਵਿਚ ਰਾਮਚੰਦਾਨੀ ਦੀ ਡੈਂਟਲ ਸਰਜਨ ਪਤਨੀ ਸ਼ਿਖਾ ਵੀ ਉਸ ਦਾ ਹੱਥ ਵਟਾਉਂਦੀ ਹੈ।

ਦੱਸ ਦੇਈਏ ਕਿ ਕਲੀਨਿਕ ਸ਼ੁੱਕਰਵਾਰ ਖੋਲ੍ਹਿਆ ਗਿਆ ਸੀ ਤੇ ਪਹਿਲੇ ਹੀ ਦਿਨ 33 ਮਰੀਜ਼ ਆ ਗਏ ਸਨ। ਰਾਮਚੰਦਾਨੀ 2019 ਵਿਚ ਵੀ ਚਰਚਾ ਵਿਚ ਆਇਆ ਸੀ, ਜਦੋਂ ਉਹ ਕੋਹੜ ਦੇ ਇਕ ਰੋਗੀ ਨੂੰ ਚੁੱਕ ਕੇ ਉਸ ਦੀ ਝੌਂਪੜੀ ‘ਚ ਛੱਡ ਕੇ ਆਇਆ ਸੀ। ਰਾਮਚੰਦਾਨੀ ਨੇ ਕਿਹਾ ਮੇਰੇ ਮਰਹੂਮ ਪਿਤਾ ਬ੍ਰਹਮਾਨੰਦ ਰਾਮਚੰਦਾਨੀ ਨੇ ਮੈਨੂੰ ਲੋਕਾਂ ਦੀ ਸੇਵਾ ਲਈ ਨਰਸਿੰਗ ਹੋਮ ਕਾਇਮ ਕਰਨ ਲਈ ਕਿਹਾ ਸੀ।

 

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ