China vs India: 59 ਚੀਨੀ ਐਪਸ ਤੇ ਬੈਨ ਲਗਾਉਣ ਤੋਂ ਬਾਅਦ ਹੁਣ Paytm, Zomato ਅਤੇ BigBasket ਤੇ ਲਟਕੀ ਤਲਵਾਰ

sword-hanging-on-paytm-zomato-and-bigbasket-after-ban-59-chinese-apps

China vs India: ਭਾਰਤ ਸਰਕਾਰ ਵੱਲੋਂ 29 ਜੂਨ ਨੂੰ 59 ਚਾਈਨੀਜ਼ ਐਪਸ ‘ਤੇ ਪਾਬੰਦੀ ਲਗਾਉਣ ਤੋਂ ਬਾਅਦ ਹੁਣ ਸੋਸ਼ਲ ਮੀਡੀਆ ‘ਤੇ ਲੋਕ ਪੇ.ਟੀ.ਐੱਮ., ਬਿੱਗ ਬਾਸਕੇਟ, ਜ਼ੋਮੇਟੋ ਸਮੇਤ ਦੂਜੇ ਮੋਬਾਇਲ ਐਪਸ ਨੂੰ ‘ਤੇ ਪਾਬੰਦੀ ਲਗਾਉਣ ਦੀ ਮੰਗ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਸੱਚਮੁੱਚ ਗੰਭੀਰ ਹੈ ਤਾਂ ਚੀਨ ਵਿਚ ਬਣੇ ਸਾਰੇ ਹਾਰਡਵੇਅਰ ਅਤੇ ਸਾਫਟਵੇਅਰ ‘ਤੇ ਪਾਬੰਦੀ ਲਗਾਏ ਤਾਂ ਕਿ ਚੀਨ ਨੂੰ ਤਗੜਾ ਝੱਟਕਾ ਲੱਗ ਸਕੇ।

ਇਹ ਵੀ ਪੜ੍ਹੋ: TikTok Banned in India: ਪਲੇ ਸਟੋਰ ਅਤੇ ਐਪ ਸਟੋਰ ਤੋਂ ਹਟਿਆ TikTok, ਪਰ ਹੁਣ ਇਸ ਵੈੱਬਸਾਈਟ ਤੋਂ ਕੀਤੀ ਜਾ ਰਹੀ ਡਾਊਨਲੋਡ

ਲੋਕ ਇਹ ਵੀ ਕਹਿ ਰਹੇ ਹਨ ਕਿ ਪੇ.ਟੀ.ਐੱਮ., ਬਿੱਗ ਬਾਸਕੇਟ ਅਤੇ ਜ਼ੋਮੈਟੋ ਵਰਗੀਆਂ ਕੰਪਨੀਆਂ ਵਿਚ ਚੀਨ ਦੀ ਕੰਪਨੀ ਅਲੀਬਾਬਾ ਦਾ ਪੈਸਾ ਲੱਗਾ ਹੋਇਆ ਹੈ। ਅਲੀਬਾਬਾ ਕੰਪਨੀ ਜੈਕ ਮਾ ਦੀ ਹੈ ਅਤੇ ਜੈਕ ਮਾ ਹੀ ਯੂ.ਸੀ. ਬ੍ਰਾਊਜ਼ਰ ਦੇ ਮਾਲਿਕ ਹਨ। ਜੇਕਰ ਸਰਕਾਰ ਨੇ ਯੂ.ਸੀ. ਬ੍ਰਾਊਜ਼ਰ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ ਤਾਂ ਸਰਕਾਰ ਨੂੰ ਪੇ.ਟੀ.ਐੱਮ., ਬਿੱਗ ਬਾਸਕੇਟ, ਜ਼ੋਮੈਟੋ ‘ਤੇ ਵੀ ਪਾਬੰਦੀ ਲਗਾ ਦੇਣੀ ਚਾਹੀਦੀ ਹੈ, ਕਿਉਂਕਿ ਇਨ੍ਹਾਂ ਵਿਚ ਵੀ ਚੀਨ ਦਾ ਮਾਲਕਾਨਾ ਹੱਕ ਹੈ।