Punjab Suicide News: ਨਵਾਂਸ਼ਹਿਰ ਦੇ ਸਿੱਖ ਨੌਜਵਾਨ ਨੇ ਫੇਸਬੁੱਕ ਤੇ ਲਾਇਵ ਹੋ ਕੇ ਕੀਤੀ ਖ਼ੁਦਕੁਸ਼ੀ, ਖੋਲ੍ਹਿਆ ਵੱਡਾ ਰਾਜ

sikh-youth-commits-suicide-by-going-live-on-facebook

Punjab Suicide News: ਨਵਾਂਸ਼ਹਿਰ ਜ਼ਿਲ੍ਹੇ ਵਿਚ ਇਕ ਨੌਜਵਾਨ ਨੇ ਸੋਮਵਾਰ ਦੇਰ ਰਾਤ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਤੋਂ ਪਹਿਲਾਂ ਫੇਸਬੁੱਕ ‘ਤੇ ਲਾਈਵ ਹੋ ਕੇ ਕਾਂਗਰਸੀ ਵਿਧਾਇਕ, ਸਰਪੰਚ ਅਤੇ ਕਈ ਹੋਰ ਲੋਕਾਂ ‘ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ। ਨੌਜਵਾਨ ਵੀਡੀਓ ਵਿਚ ਬੋਲ ਰਿਹਾ ਹੈ ਕਿ ਉਸ ਦੇ ਘਰ ‘ਤੇ ਹਮਲਾ ਕਰਨ ਅਤੇ ਉਸ ਦੀ ਬੇਇਜ਼ਤੀ ਕਰਨ ਤੋਂ ਬਾਅਦ ਵੀ ਪੁਲਸ ਨੇ ਉਨ੍ਹਾਂ ‘ਤੇ ਕਾਰਵਾਈ ਕੀਤੀ। ਕਾਂਗਰਸੀ ਵਿਧਾਇਕ ਨੇ ਪੁਲਸ ਉਤੇ ਉਨ੍ਹਾਂ ਉਪਰ ਕਾਰਵਾਈ ਕਰਨ ਲਈ ਦਬਾਅ ਬਣਾਇਆ ਸੀ।

ਇਹ ਵੀ ਪੜ੍ਹੋ: Punjab Weather Updates: ਮਾਲਵੇ ਨਾਲੋਂ ਪੰਜਾਬ ਦੇ ਮਾਝਾ ਅਤੇ ਦੁਆਬੇ ਦੇ ਖੇਤਰ ਵਿੱਚ ਵੱਧ ਬਾਰਿਸ਼ ਹੋਣ ਦੇ ਆਸਾਰ

ਮ੍ਰਿਤਕ ਦੀ ਪਛਾਣ ਪਿੰਡ ਨੰਗਲ ਛਾਂਗਾ ਦੇ 25 ਸਾਲਾ ਨੌਜਵਾਨ ਵਰਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ। ਉਸ ਨੇ ਸੋਮਵਾਰ ਨੂੰ ਦੇਰ ਰਾਤ ਫੇਸਬੁੱਕ ‘ਤੇ ਲਾਈਵ ਹੋ ਕੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੇ ਪਿਤਾ ਨਾਲ ਕੁਝ ਲੋਕਾਂ ਨੇ ਵਿਵਾਦ ਕੀਤਾ ਸੀ। ਉਸ ਸਮੇਂ ਉਹ ਘਰ ਨਹੀਂ ਸੀ। ਸ਼ਾਮ ਨੂੰ ਫਿਰ ਪਿਤਾ ਨਾਲ ਵਿਵਾਦ ਹੋਇਆ ਤੇ ਉਹ ਮੌਕੇ ‘ਤੇ ਪਹੁੰਚਿਆ। ਇਸ ਦੌਰਾਨ ਕੁਝ ਲੋਕਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਇੰਨਾਂ ਹੀ ਨਹੀਂ ਵਰਿੰਦਰ ਤੇ ਉਸ ਦੇ ਭਰਾ ਦੀ ਪੱਗੜੀ ਵੀ ਉਤਾਰ ਲਈ ਗਈ। ਮਾਮਲੇ ਦੀ ਜਾਣਕਾਰੀ ਸਰਪੰਚ ਨੂੰ ਦਿੱਤੀ ਗਈ ਪਰ ਸਰਪੰਚ ਨੇ ਵੀ ਉਨ੍ਹਾਂ ਦਾ ਸਾਥ ਨਹੀਂ ਦਿੱਤਾ।

ਪੁਲਸ ਵੀ ਮਾਮਲੇ ‘ਚ ਖਾਨਾਪੂਰਤੀ ਕਰਦੀ ਰਹੀ। ਉਲਟਾ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ। ਨੌਜਵਾਨ ਨੇ ਦੋਸ਼ ਲਗਾਇਆ ਕਿ ਪੁਲਸ ‘ਤੇ ਸਰਪੰਚ ਅਤੇ ਵਿਧਾਇਕ ਨੇ ਦਬਾਅ ਪਾਇਆ ਹੈ। ਉਨ੍ਹਾਂ ਦੇ ਦਬਾਅ ਵਿਚ ਕਾਰਵਾਈ ਕੀਤੀ ਜਾ ਰਹੀ ਹੈ। ਇਸ ਬਿਆਨ ਤੋਂ ਬਾਅਦ ਵਰਿੰਦਰ ਸਿੰਘ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਧਰ ਵਰਿੰਦਰ ਦਾ ਪਰਿਵਾਰ ਦਾ ਆਖਣਾ ਹੈ ਕਿ ਜਦੋਂ ਤਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤਕ ਉਹ ਮ੍ਰਿਤਕ ਦਾ ਸਸਕਾਰ ਨਹੀਂ ਕਰਨਗੇ। ਉੱਧਰ ਇਸ ਮਾਮਲੇ ਵਿਚ ਕਾਂਗਰਸੀ ਵਿਧਾਇਕ ਦਾ ਨਾਂ ਆਉਂਦੇ ਹੀ ਵਿਰੋਧੀ ਧਿਰ ਇਸ ਦਾ ਲਾਹਾ ਲੈਣ ਪਹੁੰਚ ਗਈ। ਯੂਥ ਅਕਾਲੀ ਦਲ ਦੇ ਪ੍ਰਧਾਨ ਬੰਟੀ ਰੋਮਾਣਾ ਪਰਿਵਾਰ ਦਾ ਸਾਥ ਦੇਣ ਪਹੁੰਚੇ ਅਤੇ ਕਿਹਾ ਕਿ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਉਹ ਸਭ ਕੁਝ ਕਰਨਗੇ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।