National News: ਮੁੰਬਈ ਵਿੱਚ ਅੱਜ ਤੋਂ ਚੱਲਣਗੀਆਂ 350 ਲੋਕਲ ਟਰੇਨਾਂ

railways-to-expand-350-local-trains-in-mumbai

National News: ਕੋਰੋਨਾ ਮਹਾਮਾਰੀ ਵਿਚਾਲੇ ਐਲਾਨੇ ਲਾਕਡਾਊਨ ‘ਚ ਛੋਟ ਦੇ ਦੂਜੇ ਪੜਾਅ ‘ਚ ਮੁੰਬਈ ‘ਚ ਬੁੱਧਵਾਰ ਤੋਂ 350 ਲੋਕਲ ਟਰੇਨਾਂ ਹੋਰ ਚੱਲਣਗੀਆਂ। ਹਾਲਾਂਕਿ ਇਸ ਦੌਰਾਨ ਇਨ੍ਹਾਂ ਟਰੇਨਾਂ ‘ਚ ਸਿਰਫ ਸਰਕਾਰੀ ਕਰਮਚਾਰੀਆਂ ਨੂੰ ਹੀ ਸਫਰ ਕਰਣ ਦੀ ਇਜਾਜ਼ਤ ਦਿੱਤੀ ਗਈ ਹੈ। ਰੇਲਵੇ ਦਾ ਕਹਿਣਾ ਹੈ ਕਿ ਇਹ ਸੇਵਾਵਾਂ ਆਮ ਲੋਕਾਂ ਲਈ ਨਹੀਂ ਹੋਣਗੀਆਂ। ਰੇਲਵੇ ਮੰਤਰਾਲਾ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ, ਕੇਂਦਰ, ਆਈ.ਟੀ., ਜੀ.ਐੱਸ.ਟੀ., ਕਸਟਮਜ਼, ਡਾਕ, ਰਾਸ਼ਟਰੀਕਰਣ ਬੈਂਕ, ਐੱਮ.ਬੀ.ਪੀ.ਟੀ., ਅਦਾਲਤ, ਰੱਖਿਆ ਅਤੇ ਰਾਜ ਭਵਨ ਦੇ ਸਟਾਫ ਸਮੇਤ ਜ਼ਰੂਰੀ ਕਰਮਚਾਰੀਆਂ ਨੂੰ ਹੀ ਸਫਰ ਕਰਣ ਦੀ ਮਨਜ਼ੂਰੀ ਹੋਵੇਗੀ।

ਇਹ ਵੀ ਪੜ੍ਹੋ: Unlock 2.0 Guidelines: ਅਨਲਾਕ 2.0 ਦੀ ਸ਼ੁਰੂਆਤ, ਜਾਣੋ ਕਿਹੜੀਆਂ ਗਤੀਵਿਧੀਆਂ ਵਿੱਚ ਦਿੱਤੀ ਗਈ ਛੋਟ

ਸਮਾਚਾਰ ਏਜੰਸੀ ਏ.ਐੱਨ.ਆਈ. ਦੀ ਰਿਪੋਰਟ ਮੁਤਾਬਕ, ਰੇਲਵੇ ਮੰਤਰਾਲਾ ਨੇ ਲੋਕਲ ਟਰੇਨਾਂ ਦੇ ਚਲਾਉਣ ਦੌਰਾਨ ਇਹ ਵੀ ਐਲਾਨ ਕੀਤਾ ਹੈ ਕਿ ਆਮ ਮੁਸਾਫਰਾਂ ਲਈ ਹਾਲੇ ਤੱਕ ਕੋਈ ਸੇਵਾ ਨਹੀਂ ਸ਼ੁਰੂ ਨਹੀਂ ਕੀਤੀ ਗਈ ਹੈ। ਸਿਰਫ ਜ਼ਰੂਰੀ ਕੈਟੇਗਰੀ ਵਾਲੇ ਯਾਤਰੀ ਦੀ ਇਸ ਦੌਰਾਨ ਸਫਰ ਕਰ ਸਕਣਗੇ। ਦੱਸ ਦਈਏ ਕਿ ਮੁੰਬਈ ਦੀ ਲਾਇਫ ਲਾਈਨ ਕਹਾਉਂਦੀ ਲੋਕਲ ਟਰੇਨ ਸੇਵਾ ਪਿਛਲੇ ਕਰੀਬ 3 ਮਹੀਨੇ ਤੋਂ ਬੰਦ ਹੋਣ ਦੇ ਬਾਅਦ 16 ਜੂਨ ਨੂੰ ਕੁੱਝ ਸਰਵਿਸ ਦੇ ਨਾਲ ਸ਼ੁਰੂ ਹੋਈ ਸੀ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ