Sonipat Viral News: ਸੋਨੀਪਤ ਦੇ ਲੁੱਟ ਖੋਹ ਕਰਨ ਵਾਲੇ ਗਿਰੋਹ ਦਾ ਹੋਇਆ ਪਰਦਾਫਾਸ਼, ਲਿਫ਼ਟ ਮੰਗ ਕੇ ਕਰਦੇ ਸਨ ਲੁੱਟ ਖੋਹ

sonipat-police-arrested-gang-of-three-for-looting-people

ਸੋਨੀਪਤ: ਪੁਲਿਸ ਨੇ ਇੱਕ ਐਸੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਰਾਹ ਚੱਲਦੇ ਲੋਕਾਂ ਤੋਂ ਲਿਫਟ ਮੰਗ ਉਨ੍ਹਾਂ ਨਾਲ ਲੁੱਟ ਖੋਹ ਕਰਦੇ ਸੀ।ਪੁਲਿਸ ਨੇ ਇੱਕ ਮਹਿਲਾ ਸਮੇਤ ਇੱਕ ਹੋਰ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਗਿਰੋਹ ਦਾ ਤੀਜਾ ਆਰੋਪੀ ਫਰਾਰ ਹੈ।ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮਹਿਲਾ ਲੋਕਾਂ ਤੋਂ ਲਿਫਟ ਮੰਗਦੀ ਸੀ ਅਤੇ ਫਿਰ ਉਨ੍ਹਾਂ ਨੂੰ ਸੁਨਸਾਨ ਥਾਂ ਲੈ ਜਾ ਸਾਥੀਆਂ ਨਾਲ ਲੁੱਟ ਖੋਹ ਕਰਦੀ ਸੀ।

ਇਹ ਵੀ ਪੜ੍ਹੋ: Delhi Fraud Case: ਦਿੱਲੀ ਵਿੱਚ 17 ਸਾਲਾਂ ਲੜਕੇ ਨੇ 86 ਸਾਲਾ ਬਜ਼ੁਰਗ ਨੂੰ ਲਾਇਆ 6 ਕਰੋੜ ਦਾ ਚੂਨਾ, ਦਿੱਲੀ ਪੁਲਿਸ ਨੇ ਕੀਤਾ ਗਿਰਫ਼ਤਾਰ

ਜਾਣਕਾਰੀ ਮੁਤਾਬਿਕ ਮੁਲਜ਼ਮ ਸੋਨੀਪਤ ਤੋਂ ਕਰਨਾਲ ਆ ਕੇ ਇਹ ਲੁੱਟ ਖੋਹ ਦੀਆਂ ਵਾਰਦਾਤਾਂ ਕਰਦੇ ਸੀ।ਹੁਣ ਤੱਕ ਇਹ ਗਿਰੋਹ ਕਰਨਾਲ ‘ਚ ਛੇ ਅਤੇ ਕਰੁਕਸ਼ੇਤਰ ‘ਚ ਪੰਜ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਪੁਲਿਸ ਨੇ ਮੁਲਜ਼ਮ ਮਹਿਲਾ ਦੇ ਕਬਜੇ ਵਿਚੋਂ 1 ਮੋਟਰਸਾਇਕਲ, 1 ਸੋਨੇ ਦੀ ਚੈਨ, ਦੋ ਸੋਨੇ ਦੀਆਂ ਮੁੰਦਰੀਆਂ ਅਤੇ 1 ਲੱਖ 50 ਹਜ਼ਾਰ ਰੁਪਏ ਬਰਾਮਦ ਕੀਤੇ ਹਨ।

ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਮਹਿਲਾ ਵਿਦਵਾ ਹੈ ਅਤੇ ਉਸਨੇ ਆਪਣਾ ਜੁਰਮ ਵੀ ਕਬੂਲ ਲਿਆ ਹੈ।ਮਹਿਲਾ ਨੇ ਕਿਹਾ ਕਿ ਉਸਨੂੰ ਔਰਤ ਹੋਣ ਦਾ ਫਾਇਦਾ ਮਿਲਦਾ ਸੀ ਅਤੇ ਅਸਾਨੀ ਨਾਲ ਲਿਫਟ ਮਿਲ ਜਾਂਦੀ ਸੀ।ਇਸ ਤੋਂ ਬਾਅਦ ਉਹ ਲੋਕਾਂ ਨੂੰ ਗੱਲਾਂ ‘ਚ ਲਾ ਕੇ ਸੁਨਸਾਨ ਇਲਾਕੇ ‘ਚ ਲੈ ਜਾਂਦੀ ਸੀ।ਜਿਸ ਤੋਂ ਬਾਅਦ ਦੂਜੇ ਵਾਹਨ ਤੇ ਪਿੱਛਾ ਕਰਦੇ ਉਸਦੇ ਸਾਥੀ ਵੀ ਉਸ ਕੋਲ ਪਹੁੰਚ ਜਾਂਦੇ ਸੀ ਅਤੇ ਵਾਰਦਾਤ ਨੂੰ ਅੰਜਾਮ ਦਿੰਦੇ ਸੀ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ