Jalandhar Murder News: ਜਲੰਧਰ ਦੇ ਵਿੱਚ ਹੋਇਆ ਪੁਲਿਸ ਮੁਲਾਜ਼ਮ ਦਾ ਕਤਲ, ਧੀ ਨੇ ਆਪਣੇ ਪਤੀ ਤੇ ਲਾਏ ਆਪਣੇ ਪਿਤਾ ਦਾ ਕਤਲ ਦਾ ਦੋਸ਼

jalandhar-police-personnel-killed-in-jalandhar-daughter-alleged-on-husband

Jalandhar Murder News: ਜ਼ਿਲ੍ਹਾ ਜਲੰਧਰ ਦੇ ਬਸਤੀ ਬਾਵਾ ਖੇਲ ਦੇ ਤਹਿਤ ਪੈਂਦੇ ਨਾਖਾਂ ਵਾਲੇ ਬਾਗ ਦੇ ਕੋਲ ਇੱਕ ਪੁਲਿਸ ਮੁਲਾਜ਼ਮ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਸੀਪੀ ਵੈਸਟ ਬਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲੜਕੀ ਨੇ ਆਰੋਪ ਲਾਏ ਹਨ ਕਿ ਉਸਦੇ ਪਿਤਾ ਦੀ ਹੱਤਿਆ ਉਸਦੇ ਪਤੀ ਨੇ ਚਾਕੂ ਮਾਰ ਕੇ ਕੀਤੀ ਹੈ। ਬਸਤੀ ਬਾਵਾ ਖੇਲ ਦਾ ਰਹਿਣ ਵਾਲਾ ਪੁਲਿਸ ਮਲੁਜ਼ਮ ਘਰੋਂ ਕੁੱਝ ਸਮਾਨ ਦੀ ਖਰੀਦ ਲਈ ਨਿਕਲਿਆ ਸੀ।

ਇਹ ਵੀ ਪੜ੍ਹੋ: Jalandhar Death News: ਬਾਜ਼ਾਰ ਵਿੱਚ ਖੜੇ ਪਾਣੀ ਵਿੱਚ ਕਰੰਟ ਆਉਣ ਦੇ ਕਾਰਨ ਹੋਈ ਪਿਉ-ਪੁੱਤ ਦੀ ਮੌਤ, ਹਾਈ ਕੋਰਟ ਵਿੱਚ ਪਟੀਸ਼ਨ ਦਾਇਰ

ਇਸ ਦੌਰਾਨ ਨਾਖਾਂ ਵਾਲੇ ਬਾਗ਼ ਦੇ ਨਜ਼ਦੀਕ ਪਹੁੰਚਿਆ ਤਾਂ ਕਿਸੇ ਵਿਅਕਤੀ ਨੇ ਉਸਨੂੰ ਰੋਕਿਆ ਅਤੇ ਉਸ ਦੇ ਪੇਟ ਵਿੱਚ ਚਾਕੂ ਨਾਲ ਵਾਰ ਕਰ ਦਿੱਤਾ। ਜਿਸ ਤੋਂ ਬਾਅਦ ਚਾਕੂ ਉਸਦੇ ਪੇਟ ‘ਚ ਹੀ ਛੱਡ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ।ਇਸ ਘਟਨਾ ਤੋਂ ਬਾਅਦ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਜਾਂਚ ਕਰ ਰਹੀ ਹੈ। ਮ੍ਰਿਤਕ ਦੀ ਪਛਾਣ ਪੁਲਿਸ ਮੁਲਾਜ਼ਮ ਦਾਰਾ ਵਜੋਂ ਹੋਈ ਹੈ। ਮ੍ਰਿਤਕ ਦੀ ਕੁੜੀ ਦਾ ਵਿਆਹ ਕੁੱਝ ਸਮਾਂ ਪਹਿਲਾਂ ਰਵੀ ਨਾਮ ਦੇ ਵਿਅਕਤੀ ਨਾਲ ਹੋਇਆ ਸੀ। ਉਸਦਾ ਪਤੀ ਉਸ ਨਾਲ ਰੋਜ ਮਾਰਕੁੱਟ ਕਰਦਾ ਸੀ। ਮ੍ਰਿਤਕ ਦਾਰਾ ਨੇ ਕਈ ਵਾਰ ਉਸ ਨੁੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹੋ ਨਹੀਂ ਮੰਨਿਆ।ਹੁਣ ਮ੍ਰਿਤਕ ਦੀ ਬੇਟੀ ਨੇ ਇਲਜ਼ਾਮ ਲਾਏ ਨੇ ਕਿ ਉਸਦੇ ਪਿਤਾ ਦਾ ਕਤਲ ਉਸ ਦੇ ਪਤੀ ਨੇ ਕੀਤਾ ਹੈ

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ