ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਨੂੰ ਵੱਡਾ ਝਟਕਾ 26 ਕੌਂਸਲਰ ਦੇਣਗੇ ਆਪਣਾ ਅਸਤੀਫ਼ਾ

 shiv-sena-corporators-workers-resignation

ਮਹਾਰਾਸ਼ਟਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਸ਼ਿਵ ਸੈਨਾ ਨੂੰ ਵੱਡਾ ਝਟਕਾ ਲੱਗ ਗਿਆ ਹੈ। ਸ਼ਿਵ ਸੈਨਾ ਦੇ 26 ਕੌਂਸਲਰ ਅਸਤੀਫ਼ਾ ਦੇਣ ਜਾ ਰਹੇ ਹਨ। ਇਹਨਾਂ 26 ਕੌਂਸਲਰਾਂ ਤੋਂ ਇਲਾਵਾ 300 ਵਰਕਰਾਂ ਨੇ ਆਪਣੇ ਆਪ ਨੂੰ ਸ਼ਿਵ ਸੈਨਾ ਪਾਰਟੀ ਤੋਂ ਅਲੱਗ ਹੋਣ ਦਾ ਫੈਸਲਾ ਕਰ ਲਿਆ ਹੈ। ਇਹਨਾਂ 26 ਕੌਂਸਲਰਾਂ ਦੇ ਨਾਲ ਨਾਲ ਪਾਰਟੀ ਦੇ 300 ਵਰਕਰਾਂ ਨੇ ਵੀ ਸ਼ਿਵ ਸੈਨਾ ਪਾਰਟੀ ਦੇ ਮੁਖੀ ਊਧਵ ਠਾਕੁਰੇ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਸ਼ਿਵ ਸੈਨਾ ਦੇ ਕੌਂਸਲਰਾਂ ਅਤੇ ਵਰਕਰਾਂ ਨੇ ਇਹ ਕਦਮ ਟਿਕਟਾਂ ਦੀ ਵੰਡ ਤੋਂ ਨਾਖੁਸ਼ ਹੋਣ ਕਰਕੇ ਚੁੱਕਿਆ ਹੈ। ਉਂਝ ਜੇ ਦੇਖਿਆ ਜਾਵੇ ਤਾਂ ਵੋਟਾਂ ਵਿੱਚ ਬਹੁਤ ਥੋੜਾ ਸਮਾਂ ਰਹਿ ਗਿਆ ਹੈ। ਮਹਾਰਾਸ਼ਟਰ ਦੀਆਂ 288 ਸੀਟਾਂ ਤੇ ਵੋਟਿੰਗ 21 ਅਕਤੂਬਰ ਨੂੰ ਹੀ ਹੋ ਜਾਵੇਗੀ। ਟਿਕਟ ਵੰਡ ਨੂੰ ਲੈ ਕੇ ਨੇਤਾਵਾਂ ਅਤੇ ਵਰਕਰਾਂ ਦੀ ਨਰਾਜ਼ਗੀ ਖਤਮ ਨਹੀਂ ਹੋ ਰਹੀ ਹੈ।

ਜ਼ਰੂਰ ਪੜ੍ਹੋ: ਪੰਜਾਬ ਤੇ ਫਿਰ ਛਾਏ ਖ਼ਤਰੇ ਦੇ ਬੱਦਲ, ਹਥਿਆਰਾਂ ਦੀ ਤਸਕਰੀ ਵਿੱਚ ਹੋ ਰਿਹਾ ਲਗਾਤਾਰ ਵਾਧਾ

ਤੁਹਾਨੂੰ ਦੱਸ ਦੇਈਏ ਕਿ ਬੁੱਧਵਾਰ ਨੂੰ ਠਾਣੇ ਵਿੱਚ ਸ਼ਿਵਸੈਨਾ ਦੇ 26 ਕੌਂਸਲਰਾਂ ਨੇ ਆਪਣੀ ਨਰਾਜ਼ਗੀ ਜ਼ਾਹਿਰ ਕੀਤੀ ਅਤੇ ਪਾਰਟੀ ਮੁਖੀ ਊਧਵ ਠਾਕਰੇ ਨੂੰ ਅਸਤੀਫੇ ਭੇਜ ਦਿੱਤੇ ਹਨ। ਇਹਨਾਂ 26 ਕੌਂਸਲਰਾਂ ਤੋਂ ਇਲਾਵਾ ਪਾਰਟੀ ਦੇ 300 ਵਰਕਰਾਂ ਨੇ ਵੀ ਖੁਦ ਨੂੰ ਸ਼ਿਵ ਸੈਨਾ ਪਾਰਟੀ ਤੋਂ ਵੱਖਰਾ ਕਰਨ ਦਾ ਫੈਸਲਾ ਲਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਾਗੀ ਨੇਤਾ ਭਾਜਪਾ ਅਤੇ ਸ਼ਿਵਸੈਨਾ ਲਈ ਚੁਣੌਤੀ ਬਣੇ ਹੋਏ ਹਨ। ਦੋਵਾਂ ਪਾਰਟੀਆਂ ਘੱਟ ਤੋਂ ਘੱਟ 30 ਸੀਟਾਂ ‘ਤੇ ਅਜਿਹੇ ਵਿਰੋਧ ਦਾ ਸਾਹਮਣਾ ਕਰ ਰਹੀਆਂ ਹਨ।