ਲਾਲ ਕਿਲ੍ਹਾ ਹਿੰਸਾ ਮਾਮਲੇ ‘ਚ ਨਾਮਜਦ ਦੀਪ ਸਿੱਧੂ ਚੜ੍ਹਿਆ ਪੁਲਿਸ ਅੜਿੱਕੇ

Red-fort-violence-mastermind-deep-sidhu-arrested-says-delhi-police

ਗਣਤੰਤਰ ਦਿਵਸ ‘ਤੇ ਲਾਲ ਕਿਲ੍ਹੇ ਤੇ ਹੋਈ ਹਿੰਸਾ ਦਾ ਦੋਸ਼ੀ ਦੀਪ ਸਿੱਧੂ ਸਪੈਸ਼ਲ ਸੈਲ ਪੁਲਸ ਨੇ ਗਿ੍ਰਫਤਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ਦੀਪ ਸਿੱਧੂ 26 ਜਨਵਰੀ ਨੂੰ ਲਾਲ ਕਿਲ੍ਹੇ ਵਿਖੇ ਹੋਈ ਟਰੈਕਟਰ ਪਰੇਡ ਦੌਰਾਨ ਭੜਕਾਈ ਗਈ ਹਿੰਸਾ ਦਾ ਮੁਲਜ਼ਮ ਮੰਨਿਆ ਗਿਆ। ਜਿਸ ਉੱਤੇ ਇੱਕ ਲੱਖ ਰੁਪਏ ਦਾ ਇਨਾਮ ਵੀ ਰਖਿਆ ਗਿਆ ਸੀ।

ਦਿੱਲੀ ਲਾਲ ਕਿਲਾ ‘ਚ ਹਿੰਸਾ ਕਰਾਉਣ ਦਾ ਦੋਸ਼ੀ ਦੱਸਿਆ। ਫਿਲਹਾਲ ਇਸ ਦੀ ਅਜੇ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਦੀਪ ਸਿੱਧੂ ਨੂੰ ਕਿੱਥੋਂ ਗ੍ਰਿਫਤਾਰ ਕੀਤਾ ਗਿਆ ਹੈ

ਉਸ ‘ਤੇ ਦੋਸ਼ ਹੈ ਕਿ ਉਹ ਕਿਸਾਨਾਂ ਦੀ ਟਰੈਕਟਰ ਰੈਲੀ ਦੌਰਾਨ ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਉਣ ਲਈ ਦੋਸ਼ੀ ਹੈ। ਦੀਪ ਸਿੱਧੂ ਘਟਨਾ ਤੋਂ ਬਾਅਦ ਤੋਂ ਫਰਾਰ ਸੀ। ਦਿੱਲੀ ਪੁਲਿਸ ਨੇ ਸਿੱਧੂ ‘ਤੇ ਇਕ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਸੀ। ਦਿੱਲੀ ਪੁਲਿਸ ਨੇ ਹਾਲ ਹੀ ਵਿਚ ਦਾਅਵਾ ਕੀਤਾ ਸੀ ਕਿ ਉਹ ਆਪਣੇ ਇੱਕ ਕਰੀਬੀ ਦੋਸਤ ਰਾਹੀਂ ਵੀਡੀਓ ਸੋਸ਼ਲ ਮੀਡੀਆ ‘ਤੇ ਪਾ ਰਿਹਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ