Delhi Rape News: ਹਸਪਤਾਲ ‘ਚ ਨੌਕਰੀ ਦੀ ਭਾਲ ਵਿੱਚ ਆਈ 17 ਸਾਲਾ ਕੁੜੀ ਨਾਲ ਲੈਬ ਤਕਨੀਸ਼ੀਅਨ ਨੇ ਕੀਤਾ ਜ਼ਬਰ-ਜਨਾਹ

rape-with-job-girl-by-lab-technician-in-delhi-hoapital

Delhi Rape News: ਦਿੱਲੀ ਦੇ ਇਕ ਹਸਪਤਾਲ ‘ਚ ਨੌਕਰੀ ਦੇ ਸਿਲਸਿਲੇ ‘ਚ ਆਈ 17 ਸਾਲਾ ਕੁੜੀ ਨਾਲ ਲੈਬ ਤਕਨੀਸ਼ੀਅਨ ਵਲੋਂ ਕਥਿਤ ਤੌਰ ‘ਤੇ ਜਬਰ ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ 9 ਅਗਸਤ ਦੀ ਹੈ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੁੜੀ ਆਪਣੀ ਇਕ ਦੋਸਤ ਰਾਹੀਂ ਹਸਪਤਾਲ ਦੇ ਲੈਬ ਤਕਨੀਸ਼ੀਅਨ ਦੇ ਸੰਪਰਕ ‘ਚ ਆਈ, ਜਿਸ ਤੋਂ ਬਾਅਦ ਉਹ ਦੋਸਤ ਬਣ ਗਏ।

ਇਹ ਵੀ ਪੜ੍ਹੋ: 15 August Breaking News: 15 ਅਗਸਤ ਨੂੰ ਗੁਰਪਤਵੰਤ ਪੰਨੂੰ ਵੱਲੋਂ ਲਾਲ ਕਿਲ੍ਹੇ ਤੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਦੀ ਘੋਸ਼ਣਾ, ਸੁਰੱਖਿਆ ਵਿੱਚ ਕੀਤਾ ਵਾਧਾ

ਪੁਲਸ ਨੇ ਕਿਹਾ ਕਿ ਕਿਉਂਕਿ ਕੁੜੀ ਨੌਕਰੀ ਦੀ ਭਾਲ ਕਰ ਰਹੀ ਸੀ, ਲਿਹਾਜਾ ਉਸ ਨੇ ਇਸੇ ਬਹਾਨੇ ਉਸ ਨੂੰ ਹਸਪਤਾਲ ਬੁਲਾਇਆ। ਇਸ ਤੋਂ ਬਾਅਦ ਉਹ ਉਸ ਨੂੰ ਆਪਣੀ ਪ੍ਰਯੋਗਸ਼ਾਲਾ ‘ਚ ਲੈ ਗਿਆ ਅਤੇ ਕਥਿਤ ਤੌਰ ‘ਤੇ ਉਸ ਨਾਲ ਜਬਰ ਜ਼ਿਨਾਹ ਕੀਤਾ। ਉਨ੍ਹਾਂ ਨੇ ਦੱਸਿਆ ਕਿ ਕੁੜੀ ਨੇ ਘਰ ਆਉਣ ਤੋਂ ਬਾਅਦ ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਉਸ ਨੇ 11 ਅਗਸਤ ਨੂੰ ਆਪਣੀ ਮਾਂ ਨਾਲ ਥਾਣੇ ਪਹੁੰਚ ਕੇ ਸ਼ਿਕਾਇਤ ਦਿੱਤੀ। ਇਸ ਤੋਂ ਬਾਅਦ ਉਸ ਦੀ ਮੈਡੀਕਲ ਜਾਂਚ ਕੀਤੀ ਗਈ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ,”ਇਸ ਸੰਬੰਧ ‘ਚ ਨਾਰਥ ਐਵੇਨਿਊ ਥਾਣੇ ‘ਚ ਪੋਕਸੋ ਐਕਟ ਦੇ ਅਧੀਨ ਜਬਰ ਜ਼ਿਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ।

Punjabi New Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ