Ludhiana Rape News: ਲੁਧਿਆਣਾ ਦੇ ਸੰਧੂ ਨਗਰ ਦੀ ਗਾਇਕਾ ਨੂੰ ਆਪਣੇ ਦਫ਼ਤਰ ਬੁਲਾ ਕੇ ਕੀਤਾ ਜ਼ਬਰ-ਜਨਾਹ, 6 ਦਿਨਾਂ ਬਾਅਦ ਦਰਜ ਕਾਰਵਾਈ ਸ਼ਿਕਾਇਤ

rape-with-singer-in-sandhu-nagar-ludhiana

Ludhiana Rape News:ਸੰਧੂ ਨਗਰ ਦੀ ਰਹਿਣ ਵਾਲੀ ਇਕ ਗਾਇਕਾ ਨੇ ਇਕ ਵਿਅਕਤੀ ’ਤੇ ਹੈਬੋਵਾਲ ‘ਚ ਆਪਣੇ ਦਫ਼ਤਰ ‘ਚ ਬੁਲਾ ਕੇ ਉਸ ਨਾਲ ਜਬਰ-ਜ਼ਿਨਾਹ ਦਾ ਦੋਸ਼ ਲਾਇਆ ਹੈ। ਵਾਰਦਾਤ ਦੇ 6 ਦਿਨਾਂ ਬਾਅਦ ਡਵੀਜ਼ਨ ਨੰਬਰ-8 ਦੀ ਪੁਲਸ ਨੂੰ ਉਸ ਨੇ ਲਿਖਤੀ ਸ਼ਿਕਾਇਤ ਦਿੱਤੀ ਹੈ। ਪੁਲਸ ਨੇ ਗਾਇਕਾ ਦੀ ਸ਼ਿਕਾਇਤ ਦੇ ਆਧਾਰ ’ਤੇ ਉਸ ਨਾਲ ਪ੍ਰੋਗਰਾਮ ਲਾਉਣ ਵਾਲੇ ਗਾਇਕ ਰਾਜੂ ਮਾਨ ਅਤੇ ਉਸਦੇ ਦੋਸਤ ਖਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: Ludhiana Rape News: ਰਿਸ਼ਤਿਆਂ ਨੂੰ ਕੀਤਾ ਸ਼ਰਮਸਾਰ, ਪੋਤੀ ਨਾਲ ਖੇਡਣ ਆਈ ਮਾਸੂਮ ਨੂੰ ਬਣਾਇਆ ਹਵਸ ਦਾ ਸ਼ਿਕਾਰ

ਐੱਸ. ਐੱਚ. ਓ. ਜਰਨੈਲ ਸਿੰਘ ਅਨੁਸਾਰ ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਗਾਇਕਾ ਨੇ ਦੱਸਿਆ ਕਿ 5 ਅਗਸਤ ਨੂੰ ਗਾਇਕ ਰਾਜੂ ਮਾਨ ਉਸ ਨੂੰ ਆਪਣੇ ਨਾਲ ਇਕ ਵਿਅਕਤੀ ਦੀ ਜਨਮ ਦਿਨ ਪਾਰਟੀ ’ਤੇ ਲੈ ਕੇ ਗਿਆ ਸੀ, ਜਿਸ ਦੇ 2 ਦਿਨਾਂ ਬਾਅਦ ਸਵੇਰੇ ਫਿਰ ਉਸੇ ਵਿਅਕਤੀ ਦੇ ਦਫ਼ਤਰ ‘ਚ ਲੈ ਗਿਆ, ਜਿੱਥੇ ਉਸ ਨਾਲ ਜ਼ਬਰਦਸਤੀ ਸਰੀਰਿਕ ਸਬੰਧ ਬਣਾਏ। ਪਹਿਲਾ ਤਾਂ ਉਸ ਨੇ ਬਦਨਾਮੀ ਦੇ ਡਰ ਕਾਰਣ ਕਿਸੇ ਨੂੰ ਕੁਝ ਨਹੀਂ ਦੱਸਿਆ ਪਰ ਹੁਣ ਆਪਣੀ ਭੈਣ ਦੇ ਨਾਲ ਪੁਲਸ ਕੋਲ ਇਨਸਾਫ਼ ਲੈਣ ਪੁੱਜੀ। ਪੁਲਸ ਅਨੁਸਾਰ ਸ਼ੁੱਕਰਵਾਰ ਪੀੜਤਾ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਇਆ ਜਾਵੇਗਾ।

ਇੰਸ. ਜਰਨੈਲ ਸਿੰਘ ਅਨੁਸਾਰ ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਰਾਜੂ ਮਾਨ ਅਤੇ ਪੀੜਤਾ ਦੀ ਕਾਫੀ ਸਮੇਂ ਤੋਂ ਜਾਣ-ਪਛਾਣ ਹੈ। ਉਹ ਪੀੜਤਾ ਨੂੰ ਦਫ਼ਤਰ ‘ਚ ਸਵੇਰੇ 11 ਵਜੇ ਲੈ ਕੇ ਗਿਆ ਸੀ ਅਤੇ ਸ਼ਾਮ 6 ਵਜੇ ਵਾਪਸ ਲੈ ਕੇ ਆਇਆ, ਜਿਸ ’ਤੇ ਜਬਰ-ਜ਼ਿਨਾਹ ਦੇ ਦੋਸ਼ ਲਾਏ ਜਾ ਰਹੇ ਹਨ। ਉਸ ਵੱਲੋਂ ਉਸੇ ਦਿਨ ਗਾਇਕਾ ਦੇ ਖਾਤੇ ‘ਚ 5 ਲੱਖ ਰੁਪਏ ਪਹਿਲਾਂ ਭੇਜਣ ਅਤੇ ਫਿਰ ਵਾਪਸ ਲਏ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਸਵੇਰੇ ਬੈਂਕ ਖਾਤਿਆਂ ਦੀ ਡਿਟੇਲ ਵੀ ਕੱਢਵਾਈ ਜਾਵੇਗੀ। ਫਿਲਹਾਲ ਪੁਲਸ ਵੱਲੋਂ ਨਾਮਜ਼ਦ ਮੁਲਜ਼ਮਾਂ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇੰਨੇ ਦਿਨਾਂ ਤੱਕ ਪੁਲਸ ਕੋਲ ਸ਼ਿਕਾਇਤ ਲੈ ਕੇ ਨਾ ਆਉਣ ਕਾਰਣ ਪੁਲਸ ਮਾਮਲੇ ਨੂੰ ਸ਼ੱਕੀ ਮੰਨ ਰਹੀ ਹੈ।

Ludhiana News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtbue ਤੇ FOLLOW ਕਰੋ