ਭਾਰੀ ਬਾਰਿਸ਼ ਦੇ ਕਾਰਨ ਗੁਜਰਾਤ ਅਤੇ ਮੱਧ ਪ੍ਰਦੇਸ਼ ਵਿੱਚ ਜਨ-ਜੀਵਨ ਪ੍ਰਭਾਵਿਤ

 rains-and-flood-gujarat

ਲਗਾਤਾਰ ਪੈ ਰਹੀ ਭਾਰੀ ਬਾਰਿਸ਼ ਕਾਰਨ ਗੁਜਰਾਤ ਅਤੇ ਮੱਧ ਪ੍ਰਦੇਸ਼ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਮੌਸਮ ਵਿਭਾਗ ਨੇ ਮੱਧ ਪ੍ਰਦੇਸ਼ ਦੇ 20 ਤੋਂ ਜਿਆਦਾ ਇਲਾਕਿਆਂ ਵਿੱਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕਰ ਦਿੱਤਾ ਹੈ। ਗੁਜਰਾਤ ਵੁੱਚ ਲਗਾਤਾਰ ਭਾਰੀ ਬਾਰਿਸ਼ ਪੈਣ ਦੇ ਨਾਲ ਭਰੂਚ ਜ਼ਿਲ੍ਹੇ ਵਿੱਚ ਜਨ-ਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ। ਭਾਰੀ ਬਾਰਿਸ਼ ਪੈਣ ਦੇ ਕਾਰਨ ਪਾਣੀ ਇੰਨਾ ਜਿਆਦਾ ਖੜ੍ਹ ਗਿਆ ਹੈ ਕਿ ਗਲੀਆਂ ਵਿੱਚ ਕਿਸ਼ਤੀਆਂ ਚਲਾਈਆਂ ਜਾ ਰਹੀਆਂ ਹਨ।

ਗੁਜਰਾਤ ਦੇ ਭਰੂਚ ਜ਼ਿਲੇ ਦੇ ਕੁਲੈਕਟਰ ਐੱਮ. ਜੀ. ਮੋਡੀਆ ਦਾ ਕਹਿਣਾ ਹੈ ਕਿ ਨਰਮਦਾ ਨਦੀ ਖ਼ਤਰੇ ਦੇ ਨਿਸ਼ਾਨ ਦੇ ਪਹੁੰਚਣ ਦੇ ਕਾਰਨ ਇੱਥੇ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਕੁਲੈਕਟਰ ਐੱਮ. ਜੀ. ਮੋਡੀਆ ਦਾ ਕਹਿਣਾ ਹੈ ਕਿ ਹੁਣ ਤੱਕ ਭਰੂਚ ਜ਼ਿਲੇ ਦੇ 23 ਪਿੰਡਾਂ ਵਿੱਚੋਂ 4000 ਲੋਕਾਂ ਨੂੰ ਰੈਸਕਿਊ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਭੇਜ ਦਿੱਤਾ ਗਿਆ ਹੈ।

ਜ਼ਰੂਰ ਪੜ੍ਹੋ: ‘ਟੌਹੜਾ ਕਬੱਡੀ ਕੱਪ-2019’ ਦਾ ਪੋਸਟਰ ਰਿਲੀਜ਼ ਕਰਨ ਪਹੁੰਚੇ ਸੁਖਬੀਰ ਬਾਦਲ

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹੁਣ ਤੱਕ ਸੌਰਾਸ਼ਟਰ ਖੇਤਰ ਦੇ ਗਿਰ ਸੋਮਨਾਥ ਜ਼ਿਲੇ ‘ਚ ਸੂਤਰਪਦਾ ਤਾਲੁਕਾ ਵਿੱਚ 24 ਘੰਟਿਆ ਦੌਰਾਨ ਸਭ ਤੋਂ ਜ਼ਿਆਦਾ 200 ਮਿਮੀ. ਬਾਰਿਸ਼ ਹੋਈ। ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ‘ਚ ਸੂਬੇ ਦੇ 35 ਜ਼ਿਲਿਆਂ ‘ਚ ਭਾਰੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ। ਦੂਜੇ ਪਾਸੇ ਭੋਪਾਲ ‘ਚ ਭਾਰੀ ਬਾਰਿਸ਼ ਕਾਰਨ ਭਾਰੀ ਤਬਾਹੀ ਮਚਾਈ ਹੈ। 11 ਸਤੰਬਰ ਤੋਂ 26 ਫੀਸਦੀ ਜ਼ਿਆਦਾ ਬਾਰਿਸ਼ ਹੋ ਚੁੱਕੀ ਹੈ। ਜਿਸ ਕਰਕੇ ਹੁਣ ਚਾਰੇ ਪਾਸੇ ਸੂਬਾ ਸਰਕਾਰ ਨੇ ਅਲਰਟ ਜਾਰੀ ਕਰ ਦਿੱਤੇ ਹਨ ਅਤੇ NDRF ਦੀਆਂ ਟੀਮਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।