‘ਟੌਹੜਾ ਕਬੱਡੀ ਕੱਪ-2019’ ਦਾ ਪੋਸਟਰ ਰਿਲੀਜ਼ ਕਰਨ ਪਹੁੰਚੇ ਸੁਖਬੀਰ ਬਾਦਲ

sukhbir-badal-release-the-poster-of-tohra-kabaddi-cup-2019

ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਯਾਦ ਵਿੱਚ ਕਰਵਾਏ ਜਾਣ ਵਾਲੇ ਕਬੱਡੀ ਕੱਪ ਦਾ ਪੋਸਟਰ ਰਿਲੀਜ ਹੋ ਗਯਾ ਹੈ। ਜਿਸ ਨੂੰ ਖ਼ੁਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੀਤਾ। ਇਹ ਟੂਰਨਾਮੈਂਟ 23 ਅਤੇ 24 ਸਤੰਬਰ ਨੂੰ ਪਿੰਡ ਪਿੰਡ ਟੌਹੜਾ ਹੋਣ ਜਾ ਰਿਹਾ ਹੈ। ਇਹ ਟੂਰਨਾਮੈਂਟ ਹਰ ਸਾਲ ਜਥੇਦਾਰ ਗੁਰਚਰਨ ਸਿੰਘ ਟੌਹੜਾ ਚੈਰੀਟੇਬਲ ਟਰੱਸਟ ਵਲੋਂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਯਾਦ ਵਿੱਚ ਕਰਵਾਇਆ ਜਾਂਦਾ ਹੈ।

ਸੁਖਬੀਰ ਬਾਦਲ ਨੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀਆਂ ਪੰਥ ਪ੍ਰਤੀ ਕੀਤੀਆਂ ਲਾ-ਮਿਸਾਲ ਸੇਵਾਵਾਂ ਨੀ ਯਾਦ ਕੀਤਾ ਅਤੇ ਕਿਹਾ ਕਿ ਉਹਨਾਂ ਦੁਆਰਾ ਕੀਤੀਆਂ ਗਈਆਂ ਵਿੱਦਿਅਕ, ਸਮਾਜਿਕ,ਆਰਥਿਕ ਸੇਵਾਵਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਨੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਚੈਰੀਟੇਬਲ ਟਰੱਸਟ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਟਰੱਸਟ ਹਰ ਸਾਲ ਹਰ ਸਾਲ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਯਾਦ ‘ਚ ਕਈ ਵੱਡੇ ਸਮਾਗਮ ਕਰਦਾ ਹੈ।

ਜ਼ਰੂਰ ਪੜ੍ਹੋ: ਕੈਨੇਡਾ ਦੇ ਮੈਨੀਟੋਬਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਦੋ ਪੰਜਾਬੀਆਂ ਨੇ ਮਾਰੀ ਬਾਜ਼ੀ

ਕਬੱਡੀ ਕੱਪ ਦੇ ਮੁੱਖ ਪ੍ਰਬੰਧਕ ਸਤਵਿੰਦਰ ਸਿੰਘ ਟੌਹੜਾ ਦਾ ਕਹਿਣਾ ਹੈ ਕਿ ਇਹ ਕਬੱਡੀ ਕੱਪ ਪਿੰਡ ਟੌਹੜਾ ਦੇ ਖੇਡ ਸਟੇਡੀਅਮ ‘ਚ 23 ਤੇ 24 ਸਤੰਬਰ ਨੂੰ ਹੋ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਕਬੱਡੀ ਕੱਪ ‘ਚ ਕਬੱਡੀ ਖਿਡਾਰੀਆਂ ਨੂੰ ਲੱਖਾਂ ਰੁਪਏ ਦੇ ਨਕਦ ਇਨਾਮ ਦਿੱਤੇ ਜਾ ਰਹੇ ਹਨ। ਪੋਸਟਰ ਰਿਲੀਜ਼ ਕਰਨ ਮੌਕੇ ਵਰਲਡ ਕਬੱਡੀ ਕੱਪ ਖਿਡਾਰੀ ਗੁਲਜ਼ਾਰੀ ਲਾਲ, ਲਖਵਿੰਦਰ ਸਿੰਘ ਖੱਟੜਾ, ਗੁਰੀ ਨਲੀਨਾ ਤੇ ਪ੍ਰੀਤ ਬਤਰਾ ਮੀਤ ਪ੍ਰਧਾਨ, ਕਾਨੂੰਨੀ ਸਲਾਹਕਾਰ ਐਡਵੋਕੇਟ ਸੁਖਬੀਰ ਸਿੰਘ, ਕਬੱਡੀ ਕੋਚ ਬਬਲੀ ਨਾਭਾ, ਮਹਿੰਗਾ ਸਿੰਘ ਭੜੀ, ਕਰਨੈਲ ਸਿੰਘ ਮਟੋਰੜਾ, ਦੀਪਕ ਸਿੰਗਲਾ, ਰੀਂਪੀ ਭਾਦਸੋਂ ਆਦਿ ਹਾਜ਼ਰ ਸਨ।