ਪੀਟੀਸੀ ਨੈੱਟਵਰਕ ਦੇ ਐਮਡੀ ਅਤੇ ਰਾਸ਼ਟਰਪਤੀ ਰਬਿੰਦਰ ਨਾਰਾਇਣ ਜੀ ਦੀ ਮਾਂ ਦਾ ਦਿਹਾਂਤ

Ptc-Network-MD-and-President-Rabindra-Narayanji's-mother-passes-away

ਮੈਨੇਜਿੰਗ ਡਾਇਰੈਕਟਰ ਅਤੇ ਪ੍ਰੈਜ਼ੀਡੈਂਟ ਸ੍ਰੀ ਰਬਿੰਦਰਾ ਨਾਰਾਇਣ ਜੀ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਹੈ , ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਜੀ ਮਿਥਲੇਸ਼ ਰਾਣੀ ਮਾਥੁਰ (1938-2021) ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਇਸ ਖ਼ਬਰ ਤੋਂ ਬਾਅਦ ਪਰਿਵਾਰ ਅਤੇ ਪੂਰੇ ਪੀਟੀਸੀ ਨੈੱਟਵਰਕ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਰਬਿੰਦਰਾ ਨਾਰਾਇਣ ਜੀ ਨੇ ਇੱਕ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਆਪਣੀ ਮਾਂ ਨੂੰ ਗੁਆਉਣਾ ਤੁਹਾਡੀਆਂ ਜੜ੍ਹਾਂ ਤੋਂ ਕੱਟੇ ਜਾਣ ਵਰਗਾ ਹੈ। ਉਨ੍ਹਾਂ ਦੱਸਿਆ ਕਿ ਉਹ ਇੱਕ ਗਾਇਕਾ ਸੀ, ਉਨਾਂ ਨੇ 80 ਦੇ ਦਹਾਕੇ ਦੇ ਅਰੰਭ ਵਿੱਚ ਇੱਕ ਕੱਪੜੇ ਦੀ ਦੁਕਾਨ ਸ਼ੁਰੂ ਕੀਤੀ ਸੀ ਪਰ ਸਭ ਤੋਂ ਵੱਧ ਉਹ ਇੱਕ ਮਾਂ ਹੀ ਸੀ , ਜਿਸ ਨੇ ਮੇਰੇ ਵਰਗੇ ਜੰਮਣ ਵਾਲੇ ਦਮੇ ਦੇ ਬੱਚੇ ਵਿੱਚ ਹਿੰਮਤ ਪੈਦਾ ਕੀਤੀ।

ਉਨ੍ਹਾਂ ਨੇ ਦੱਸਿਆ ਕਿ ਮੇਰੇ ਜਨਮ ਤੋਂ ਬਾਅਦ ਮੇਰੇ ਮਾਤਾ ਜੀ ਨੇ ਸ਼ੂਗਰ ਅਤੇ ਗਠੀਏ ਦੀ ਬਿਮਾਰੀ ਨਾਲ ਕਾਫ਼ੀ ਦੇਰ ਲੜਾਈ ਲੜੀ ਪਰ ਅੱਜ ਸਵੇਰੇ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਮੰਮੀ, ਅਸੀਂ ਤੁਹਾਨੂੰ ਯਾਦ ਕਰਾਂਗੇ !

ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਵੀ ਪੀਟੀਸੀ ਨੈੱਟਵਰਕ ਦੇ MD ਤੇ ਪ੍ਰੈਜ਼ੀਡੈਂਟ ਰਬਿੰਦਰਾ ਨਾਰਾਇਣ ਜੀ ਮਾਤਾ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ,ਰਬਿੰਦਰ ਨਾਰਾਇਣ ਜੀ ਤੁਹਾਡੀ ਸਤਿਕਾਰਯੋਗ ਮਾਤਾ ਜੀ ਦੇ ਦਿਹਾਂਤ ਦੇ ਦੁੱਖ ‘ਚ ਮੈਂ ਤੁਹਾਡੇ ਸਮੂਹ ਪਰਿਵਾਰ ਨਾਲ ਸ਼ਰੀਕ ਹਾਂ। ਉਹ ਸੱਚਮੁੱਚ ਇੱਕ ਪ੍ਰਭਾਵਸ਼ਾਲੀ ਔਰਤ ਸਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ