PM Modi News: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਨਿੱਜੀ ਵੈਬਸਾਈਟ ਦਾ ਟਵਿਟਰ ਅਕਾਊਂਟ ਵੀਰਵਾਰ ਹੈਕ ਹੋ ਗਿਆ। ਟਵਿਟਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਹੈਕਰ ਨੇ ਪੀਐਮ ਮੋਦੀ ਦੀ ਨਿੱਜੀ ਵੈਬਸਾਈਟ ਦੇ ਟਵਿਟਰ ਹੈਂਡਲ ਤੋਂ ਇਕ ਤੋਂ ਬਾਅਦ ਇਕ ਕਈ ਟਵੀਟ ਕੀਤੇ।
ਇਹ ਵੀ ਪੜ੍ਹੋ: LPG Cylinders Subsidies News: ਲੋਕਾਂ ਨੂੰ ਲੱਗ ਸਕਦਾ ਹੈ ਇਕ ਹੋਰ ਝਟਕਾ, LPG ਗੈਸ ਸਿਲੰਡਰ ਤੇ ਮਿਲਣ ਵਾਲੀ ਸਬਸਿਡੀ ਹੋ ਸਕਦੀ ਹੈ ਖ਼ਤਮ
ਕ੍ਰਿਪਟੋ ਕਰੰਸੀ ਨਾਲ ਜੁੜੇ ਕਈ ਟਵੀਟ ਕੀਤੇ ਗਏ। ਹੈਕਰ ਨੇ ਕੋਵਿਡ-19 ਰਿਲੀਫ ਫੰਡ ਲਈ ਡੋਨੇਸ਼ਨ ‘ਚ ਬਿਟਕੁਆਇਨ ਦੀ ਮੰਗ ਵੀ ਕੀਤੀ ਹੈ। ਹਾਲਾਂਕਿ ਇਹ ਟਵੀਟਸ ਤੁਰੰਤ ਹਟਾ ਦਿੱਤੇ ਗਏ। ਟਵਿਟਰ ਅਕਾਊਂਟ ‘ਤੇ ਕੀਤੇ ਗਏ ਇਕ ਟਵੀਟ ‘ਚ ਲਿਖਿਆ ਸੀ, ’ਮੈਂ’ਤੁਸੀਂ ਤਹਾਨੂੰ ਅਪੀਲ ਕਰਦਾ ਹਾਂ ਕਿ ਕੋਵਿਡ-19 ਲਈ ਬਣਾਏ ਗਏ ਪੀਐਮ ਮੋਦੀ ਰਿਲੀਫ ਫੰਡ ‘ਚ ਡੋਨੇਟ ਕਰੋ। ਟਵਿਟਰ ਨੇ ਕਿਹਾ ਕਿ ਉਸ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਵੈਬਸਾਈਟ ਅਕਾਊਂਟ ਦੀ ਗਤੀਵਿਧੀ ਦਾ ਜਾਣਕਾਰੀ ਸੀ ਅਤੇ ਹੁਣ ਇਸ ਨੂੰ ਸੁਰੱਖਿਅਤ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ।