PUBG Banned News: PUBG ਬੈਨ ਹੋਣ ਤੇ ਮਾਪਿਆਂ ਦੇ ਚਿਹਰੇ ਤੇ ਆਈ ਖੁਸ਼ੀ, ਬੱਚੇ ਹੋਏ ਨਿਰਾਸ਼

pubg-banned-in-india-reactions-of-parents-on-pubg-ban
PUBG Banned News: ਭਾਰਤ ਸਰਕਾਰ ਨੇ ਬੁੱਧਵਾਰ 118 ਚੀਨੀ ਐਪਸ (China Apps) ‘ਤੇ ਪਾਬੰਦੀ ਲਾ ਦਿੱਤੀ, ਜਿਸ ‘ਚ ਬੇਹੱਦ ਮਸ਼ਹੂਰ ਤੇ ਪਸੰਦ ਕੀਤੀ ਜਾਣ ਵਾਲੀ ਗੇਮ PUBG ਵੀ ਸ਼ਾਮਲ ਹੈ। ਭਾਰਤੀ ਮਾਪਿਆਂ ਲਈ ਇਹ ਰਾਹਤ ਭਰੀ ਖ਼ਬਰ ਸੀ। ਕਿਉਂਕਿ ਉਹ ਕਈ ਮਹੀਨਿਆਂ ਤੋਂ ਇਸ ਦਾ ਇੰਤਜ਼ਾਰ ਕਰ ਰਹੇ ਸਨ। ਪਰ ਦੂਜੇ ਪਾਸੇ ਬੱਚੇ ਤੇ ਨੌਜਵਾਨ ਇਸ ਖ਼ਬਰ ਨੂੰ ਸੁਣ ਕੇ ਹੈਰਾਨ ਤੇ ਮਾਯੂਸ ਹੋ ਗਏ। ਇਸ ਤੋਂ ਪਹਿਲਾਂ ਵੀ ਸਰਕਾਰ ਨੇ ਜੂਨ ‘ਚ 58 ਹੋਰ ਚੀਨੀ ਐਪਸ ਦੇ ਨਾਲ ਲਘੂ ਵੀਡੀਓ ਸ਼ੇਅਰਿੰਗ ਐਪ ਟਿਕਟੌਕ ‘ਤੇ ਪਾਬੰਦੀ ਲਾ ਦਿੱਤੀ ਸੀ। ਪਰ PUBG ‘ਤੇ ਕੋਈ ਪਾਬੰਦੀ ਨਹੀਂ ਲਾਈ ਸੀ। ਹਾਲਾਂਕਿ ਸਮੇਂ-ਸਮੇਂ ‘ਤੇ ਕਈ ਪਲੇਟਫਾਰਮ ਜ਼ਰੀਏ PUBG ‘ਤੇ ਪਾਬੰਦੀ ਲਾਉਣ ਸਬੰਧੀ ਕੁਝ ਮੰਗਾਂ ਸਾਹਮਣੇ ਆਈਆਂ ਸਨ।

ਇਹ ਵੀ ਪੜ੍ਹੋ: Corona in Punjab: ਕੋਰੋਨਾ ਮੌਤਾਂ ਦੇ ਮਾਮਲੇ ਵਿੱਚ ਦੇਸ਼ ਭਰ ਵਿੱਚੋਂ ਪੰਜਾਬ 9ਵੇਂ ਸਥਾਨ ਤੇ

ਜਿੱਥੇ ਕੁਝ ਮਾਪਿਆਂ ਨੇ ਆਪਣੇ ਬੱਚਿਆਂ ਦੀ ਪੜ੍ਹਾਈ ਨੂੰ ਪ੍ਰਭਾਵਿਤ ਕਰਨਾ ਵਾਲੇ ਬੇਹੱਦ ਹਰਮਨਪਿਆਰੇ ਵੀਡੀਓ ਗੇਮ ਬਾਰੇ ਸ਼ਿਕਾਇਤ ਕੀਤੀ। ਉੱਤੇ ਹੀ ਕਈ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਇਸ ਖੇਡ ਦੇ ਆਦੀ ਹੋ ਚੁੱਕੇ ਹਨ। ਏਨਾ ਹੀ ਨਹੀਂ ਕਈ ਖ਼ਬਰਾਂ ਸਾਹਮਣੇ ਆਈਆਂ ਸਨ ਕਿ ਬੱਚਿਆਂ ਨੂੰ ਇਸ ਗੇਮ ਪ੍ਰਤੀ ਏਨਾ ਆਕਰਸ਼ਣ ਸੀ ਕਿ ਉਨ੍ਹਾਂ ਨੂੰ ਇਸ ਦੀ ਆਦਤ ਪੈ ਗਈ। ਜਿਸ ਨਾਲ ਮਾਪਿਆਂ ਤੇ ਅਧਿਆਪਕਾਂ ਨੂੰ ਬੱਚਿਆਂ ਦੀ ਮਾਨਸਿਕ ਸਿਹਤ ਬਾਰੇ ਚਿੰਤਾ ਹੋਣ ਲੱਗੀ ਸੀ।

ਇਹ ਵੀ ਪੜ੍ਹੋ: Prakash Singh Badal News: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਬਾਦਲ ਦਾ ਕੈਪਟਨ ਅਮਰਿੰਦਰ ਸਿੰਘ ਤੇ ਤਿੱਖਾ ਵਾਰ

ਹੁਣ ਸਰਕਾਰ ਵੱਲੋਂ ਪਾਬੰਦੀ ਲਾਏ ਜਾਣ ਮਗਰੋਂ ਮਾਪਿਆਂ ਨੇ ਰਾਹਤ ਮਹਿਸੂਸ ਕੀਤੀ ਹੈ। ਹਾਲਾਂਕਿ ਗੇਮ ਦੇ ਕੁਝ ਪ੍ਰਸ਼ੰਸਕਾਂ ਨੇ ਵੀ ਇਸ ਫੈਸਲੇ ਨੂੰ ਸਵੀਕਾਰ ਕੀਤਾ ਹੈ। ਦਿੱਲੀ ਤੋਂ ਬੀਟੈਕ ਅੰਤਿਮ ਸਾਲ ਦੇ ਵਿਦਿਆਰਥੀ ਅਨਿਕੇਤ ਨੇ ਕਿਹਾ ਕਿ ਉਹ ਚੀਨ ਨਾਲ ਭਾਰਤ ਦੇ ਵਧਦੇ ਤਣਾਅ ਕਾਰਨ ਇਹ ਫੈਸਲਾ ਸਵੀਕਾਰ ਕਰ ਰਹੇ ਹਨ। ਉਨ੍ਹਾਂ ਕਿਹਾ ਹਾਲਾਂਕਿ ਮੇਰੇ ਲਈ ਫੈਸਲਾ ਬਹੁਤ ਨਿਰਾਸ਼ਾਜਨਕ ਸੀ। ਕਿਉਂਕਿ ਲੌਕਡਾਊਨ ਦੌਰਾਨ ਇਹੀ ਇਕ ਸਾਧਨ ਸੀ ਜਿਸ ਨਾਲ ਮੈਂ ਬੋਰੀਅਤ ਤੋਂ ਛੁਟਕਾਰਾ ਪਾ ਸਕਿਆ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ