ਪੈਟਰੋਲ-ਡੀਜ਼ਲ ਦੀ ਕੀਮਤਾਂ ‘ਚ ਵਾਧੇ ਦਾ ਸਿਲਸਿਲਾ ਸ਼ੁਰੂ

petrol diesel price

ਇੱਕ ਵਾਰ ਫੇਰ ਤੋਂ ਪੈਟਰੋਲ-ਡੀਜ਼ਲ ਦੀ ਕੀਮਤਾਂ ‘ਚ ਵਾਧੇ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਅੱਜ ਦਿੱਲੀ ‘ਚ ਤੇਲ ਕੰਪਨੀਆਂ ਨੇ ਪੈਟਰੋਲ ‘ਤੇ 10 ਪੈਸੇ ਅਤੇ ਡੀਜ਼ਲ ‘ਤੇ 13 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਇਸ ਤੋਂ ਬਾਅਦ ਦਿੱਲੀ ‘ਚ ਇੱਕ ਲੀਟਰ ਪੈਟਰੋਲ 72 ਰੁਪਏ 17 ਪੈਸੇ ਅਤੇ ਡੀਜ਼ਲ 67 ਰੁਪਏ 54 ਪੈਸੇ ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਹੈ।

ਮੁੰਬਈ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਡੀਜ਼ਲ ‘ਤੇ 14 ਪੈਸੇ ਅਤੇ ਪੈਟਰੋਲ ‘ਤੇ 10 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਜਿਸ ਤੋਂ ਬਾਅਦ ਪੈਟਰੋਲ 77 ਰੁਪਏ 80 ਪੈਸੇ ਅਤੇ ਡੀਜ਼ਲ 70 ਰੁਪਏ 76 ਪੈਸੇ ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਹੈ।

ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ‘ਚ ਵਾਧੇ ਦਾ ਦੌਰ 11 ਫਰਵਰੀ ਤੋਂ ਸ਼ੁਰੂ ਹੋਇਆ ਸੀ ਇਸ ਤੋਂ ਬਾਅਦ ਕੀਮਤਾਂ ਜਾਂ ਤਾਂ ਵਧੀਆਂ ਹਨ ਜਾਂ ਤੇਲ ਦੀ ਕੀਮਤਾਂ ਸਥਾਈ ਰਹੀਆਂ ਹਨ। 11 ਫਰਵਰੀ ਨੂੰ ਇੱਕ ਲੀਟਰ ਪੈਟਰੋਲ ਦੀ ਕੀਮਤ ਦਿੱਲੀ ‘ਚ 70 ਰੁਪਏ 33 ਪੇਸੇ ਅਤੇ ਡਜ਼ਲ ਦੀ ਕੀਮਤ 65 ਰੁਪਏ 62 ਪੈਸੇ ਪ੍ਰਤੀ ਲੀਟਰ ਸੀ।

ਦੇਸ਼ ‘ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਅੰਤਰਾਸ਼ਟਰੀ ਬਾਜ਼ਤਾਰ ‘ਚ ਕੱਚੇ ਤੇਲ ਦੀ ਕੀਮਤਾਂ ‘ਚ ਆਉਣ ਵਾਲੇ ਉਤਾਰ-ਚੜਾਅ ਦੇ ਅਧਾਰ ‘ਤੇ ਤੈਅ ਕੀਤੀ ਜਾਂਦੀ ਹੈ। ਭਾਰਤ ਆਪਣੀ ਖਪਤ ਦਾ ਕਰੀਬ 80 ਫੀਸਦ ਤੇਲ ਦਰਾਮਦ ਕਰਦਾ ਹੈ।

Source:AbpSanjha