ਜੰਮੂ-ਕਸ਼ਮੀਰ ‘ਚ ਲੋਕ ਸਭਾ ਚੋਣਾਂ ਨਾਲ ਨਹੀਂ ਚੁਣੀ ਜਾਏਗੀ ਸਰਕਾਰ

elections in jammu and kashmir

ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਐਲਾਨ ਕਰ ਚੁੱਕੇ ਹਨ ਕਿ ਲੋਕ ਸਭਾ ਚੋਣਾਂ ਤੈਅ ਕੀਤੇ ਸਮੇਂ ‘ਤੇ ਹੀ ਹੋਣਗੀਆਂ ਪਰ ਇਸ ਦੌਰਾਨ ਜੰਮੂ-ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਕਰਵਾਉਣੀਆਂ ਔਖੀਆਂ ਜਾਪਦੀਆਂ ਹਨ। ਸੁਰੱਖਿਆ ਇਸ ਰਸਤੇ ਵਿੱਚ ਵੱਡਾ ਅੜਿੱਕਾ ਬਣ ਰਹੀ ਹੈ।

ਗ੍ਰਹਿ ਮੰਤਰਾਲੇ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਚੋਣ ਪੈਨਲ ਨੂੰ ਸੂਚਿਤ ਕੀਤਾ ਗਿਆ ਹੈ ਕਿ ਸੂਬੇ ਵਿੱਚ ਨਿਰਪੱਖ ਚੋਣਾਂ ਕਰਵਾਉਣ ਖਾਤਰ ਸੁਰੱਖਿਆ ਦੇ ਪ੍ਰਬੰਧ ਕਰਨੇ ਬੇਹੱਦ ਮੁਸ਼ਕਲ ਹਨ। ਚੋਣ ਕਮਿਸ਼ਨ ਨੇ ਮੰਤਰਾਲੇ ਤੋਂ 4-5 ਮਾਰਚ ਤੱਕ ਜਵਾਬ ਤਲਬ ਕੀਤਾ ਸੀ। ਇਸ ਬਾਬਤ ਮੰਤਰਾਲੇ ਨੇ ਰਿਪੋਰਟ ਚੋਣ ਕਮਿਸ਼ਨ ਨੂੰ ਸੌਂਪ ਦਿੱਤੀ ਹੈ।

ਦਰਅਸਲ ਚੋਣ ਕਮੇਟੀ ਨੇ ਸੂਬੇ ਦਾ ਦੌਰਾ ਕਰਨਾ ਹੈ ਤੇ ਉੱਥੋਂ ਦੀਆਂ ਸਿਆਸੀ ਪਾਰਟੀਆਂ ਤੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨੀ ਹੈ। ਜ਼ਾਹਰ ਹੈ ਕਮੇਟੀ ਦਾ ਮਨੋਰਥ ਲੋਕ ਸਭਾ ਚੋਣਾਂ ਦੇ ਨਾਲ ਹੀ ਜੰਮੂ-ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਕਰਵਾਉਣਾ ਸੀ, ਪਰ ਗ੍ਰਹਿ ਮੰਤਰਾਲੇ ਨੇ ਚੋਣਾਂ ਲਈ ਲੋੜੀਂਦੇ ਇੰਤਜ਼ਾਮ ਮੁਹੱਈਆ ਕਰਵਾਉਣ ਤੋਂ ਹੱਥ ਪਿੱਛੇ ਖਿੱਚ ਲਏ ਹਨ।

Source:AbpSanjha