ਭਾਰਤੀ ਸੀਮਾ ਵਿੱਚ ਦਾਖਲ ਹੋਏ ਪਾਕਿਸਤਾਨੀ ਵਿਮਾਨ

pakistan jet enters in indian borders

ਭਾਰਤ ਵਲੋਂ ਕੀਤੇ ਏਅਰ ਸਟਰਾਈਕ ਮਗਰੋਂ ਪਾਕਿਸਤਾਨ ਬੋਖਲਾਯਾ ਪਿਆ ਹੈ। ਇਸ ਸਮੇਂ ਵੱਡੀ ਖਬਰ ਇਹ ਆ ਰਹੀ ਹੈ ਕਿ ਪਾਕਿਸਤਾਨ ਵਲੋਂ ਭਾਰਤੀ ਹਵਾਈ ਸੀਮਾ ਦਾ ਉਲੰਘਣ ਕੀਤਾ ਗਿਆ ਹੈ , ਜੰਮੂ-ਕਸ਼ਮੀਰ ਦੇ ਰਾਜੋਰੀ ਜਿਲ੍ਹੇ ਦੇ ਨੌਸ਼ੇਰਾ ਸੈਕਟਰ ਵਿੱਚ ਪਾਕਿਸਤਾਨੀ ਵਿਮਾਨ ਦਾਖਲ ਹੋਏ। ਭਾਰਤ ਦੀ ਜਵਾਬੀ ਕਾਰਵਾਈ ਮਗਰੋਂ ਇਹ ਵਿਮਾਨ POK ਵੱਲ ਵਾਪਸ ਚਲੇ ਗਏ ਹਨ।

ਕਲ ਰਾਤ ਤੋਂ ਹੀ ਪਾਕਿਸਤਾਨ ਵਲੋਂ ਸਰਹੱਦ ਤੇ ਗੋਲਾਬਾਰੀ ਕੀਤੀ ਜਾ ਰਹੀ ਹੈ। ਖਬਰ ਹੈ ਕਿ ਪਾਕਿਸਤਾਨ ਵਲੋਂ ਲਗਾਤਾਰ ਸਿਜ਼ਫਾਇਰ ਦਾ ਉਲੰਘਣ ਕੀਤਾ ਜਾ ਰਿਹਾ ਹੈ। ਅੱਜ ਸਵੇਰ ਤੋਂ ਹੀ ਪਾਕਿਸਤਾਨ ਵਲੋਂ LOC ਤੇ ਵੀ ਗੋਲਾਬਾਰੀ ਜਾਰੀ ਹੈ। ਭਾਰਤ ਦੀ ਜਵਾਬੀ ਕਾਰਵਾਈ ਮਗਰੋਂ ਪਾਕਿਸਤਾਨ ਨੇ ਟੈਂਕਾਂ ਦਾ ਇਸਤੇਮਾਲ ਵੀ ਕੀਤਾ। ਜੰਮੂ-ਕਸ਼ਮੀਰ ਸਰਹੱਦ ਤੇ 15 ਟਿਕਾਣਿਆਂ ਤੇ ਪਾਕਿਸਤਾਨ ਨੇ ਗੋਲਾਬਾਰੀ ਕੀਤੀ ਹੈ।

ਇਹ ਸਭ ਨੂੰ ਦੇਖਦੇ ਹੋਏ ਪ੍ਰਸ਼ਾਸ਼ਨ ਵਲੋਂ ਜੰਮੂ, ਸ਼੍ਰੀ ਨਗਰ , ਲੇਹ , ਪਠਾਨਕੋਟ ਏਅਰਪੋਰਟ ਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਥੇ ਆਣ – ਜਾਣ ਵਾਲੇ ਸਾਰੇ ਵਿਮਾਨਾ ਤੇ ਰੋਕ ਲੈ ਦਿੱਤੀ ਗਈ ਹੈ।