Corona in Mumbai: ਤਾਜ ਹੋਟਲ ਦੇ 6 ਕਰਮਚਾਰੀਆਂ ਦੀ ਰਿਪੋਰਟ ਆਈ ਪੋਜ਼ੀਟਿਵ, ਸੰਪਰਕ ਵਿੱਚ ਆਏ ਲੋਕਾਂ ਨੂੰ ਕੀਤਾ ਕੁਆਰੰਟੀਨ

mumbai-taj-hotel-6-employee-coronavirus-positive
Corona in Mumbai: ਨਿੱਜੀ ਹਸਪਤਾਲ ਦੇ ਇਕ ਡਾਕਟਰ ਨੇ ਕਿਹਾ ਸੀ ਕਿ ਦੱਖਣੀ ਮੁੰਬਈ ‘ਚ ਤਾਜ ਹੋਟਲ ਦੇ ਘੱਟੋ-ਘੱਟ 6 ਕਰਮਚਾਰੀ Coronavirus ਨਾਲ ਇਨਫੈਕਟਡ ਪਾਏ ਗਏ ਹਨ। ਉਨਾਂ ਦੀ ਸਿਹਤ ਠੀਕ ਹੈ, ਹਾਲਤ ਸਥਿਰ ਹੈ ਅਤੇ ਹਸਪਤਾਲ ਤੋਂ ਜਲਦ ਛੁੱਟੀ ਮਿਲ ਜਾਵੇਗੀ। ਗੇਟਵੇਅ ਆਫ ਇੰਡੀਆ ਦੇ ਸਾਹਮਣੇ ਸਥਿਤ ਤਾਜ ਮਹਿਲ ਪੈਲੇਸ ਅਤੇ ਟਾਵਰ, ਜੋ ਲਾਕਡਾਊਨ ਦੇ ਮੱਦੇਨਜ਼ਰ ਮੌਜੂਦਾ ਸਮੇਂ ਆਪਣੇ ਸੇਵਾ ਨਹੀਂ ਦੇ ਰਿਹਾ ਹੈ ਪਰ ਹੋਟਲ ਦੇ ਕੁਝ ਕਰਮਚਾਰੀ ਹਾਲੇ ਵੀ ਉੱਥੇ ਰੁਕੇ ਹੋਏ ਹਨ, ਕਿਉਂਕਿ ਹੋਟਲ ਹਾਲੇ ਇਸ ਸੰਕਟ ਦੀ ਘੜੀ ‘ਚ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਨੂੰ ਸ਼ਰਨ ਦੇ ਰਿਹਾ ਹੈ।

ਇਹ ਵੀ ਪੜ੍ਹੋ: Corona in Haryana: ਮਾਸਕ ਤੋਂ ਬਿਨਾਂ ਘਰੋਂ ਨਿੱਕਲਣ ਵਾਲਿਆਂ ਲਈ ਸਰਕਾਰ ਨੇ ਜਾਰੀ ਕੀਤੇ ਸਖ਼ਤ ਨਿਯਮ

ਮੁੰਬਈ ਦੇ ਤਾਜ ਹੋਟਲ ਦੇ ਘੱਟੋ-ਘੱਟ 6 ਕਰਮਚਾਰੀ COVID-19 ਨਾਲ ਇਨਫੈਕਟਡ ਪਾਏ ਗਏ ਹਨ। ਜਿਨਾਂ ਲੋਕਾਂ ਨੂੰ ਪਾਜ਼ੀਟਿਵ ਪਾਇਆ ਗਿਆ ਹੈ, ਉਨਾਂ ‘ਚ ਜ਼ਿਆਦਾਤਰ ਲੋਕਾਂ ‘ਚ ਬੀਮਾਰੀ ਦੇ ਕੋਈ ਲੱਛਣ ਨਹੀਂ ਸਨ। ਹਾਲਾਂਕਿ ਸਾਰਿਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇੰਡੀਅਨ ਹੋਟਲਜ਼ ਕੰਪਨੀ (ਆਈ.ਐੱਚ.ਸੀ.) ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਹੋਟਲ ਦੇ ਕੁਝ ਕਰਮਚਾਰੀ Coronavirus ਨਾਲ ਇਨਫੈਕਟਡ ਪਾਏ ਗਏ ਹਨ।

ਕੰਪਨੀ ਨੇ ਸ਼ਹਿਰ ‘ਚ Coronavirus ਇਨਫੈਕਸ਼ਨ ਵਿਰੁੱਧ ਮੈਦਾਨ ‘ਚ ਡਟੇ ਸਿਹਤ ਕਰਮਚਾਰੀਆਂ ਅਤੇ ਡਾਕਟਰਾਂ ਨੂੰ ਆਪਣੇ ਹੋਟਲ ‘ਚ ਰੱਖਿਆ ਹੈ। ਉਸ ਨੇ ਆਪਣੇ ਕਰੀਬ 500 ਕਰਮਚਾਰੀਆਂ ਦੀ ਜਾਂਚ ਕਰਵਾਈ ਸੀ। ਕੰਪਨੀ ਨੇ ਇਨਫੈਕਟਡ ਵਿਅਕਤੀਆਂ ਦੀ ਗਿਣਤੀ ਨਹੀਂ ਦੱਸੀ ਸੀ ਪਰ ਇਕ ਬਿਆਨ ‘ਚ ਕਿਹਾ ਸੀ ਕਿ ਉਨਾਂ ‘ਚੋਂ ਜ਼ਿਆਦਾਤਰ ‘ਚ ਇਸ ਇਨਫੈਕਸ਼ਨ ਦੇ ਕੋਈ ਲੱਛਣ ਨਹੀਂ ਸਨ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ