ਕਰਤਾਰਪੁਰ ਲਾਂਘੇ ਤੇ ਪਾਕਿਸਤਾਨ ਦੀ ਫੁਰਤੀ ਤੋਂ ਵੇਖ ਜ਼ਮੀਨ ਬਾਰੇ ਭਾਰਤ ਕਰ ਰਿਹਾ ਬੈਠਕਾਂ

punjab officers dgp dinkar gupta met home minister about kartarpur corridoor

ਕਰਤਾਰਪੁਰ ਸਾਹਿਬ ਗਲਿਆਰੇ ਲਈ ਭਾਰਤ ਸਰਕਾਰ ਪੰਜਾਬ ਅਤੇ ਸੀਮਾ ਸੁਰੱਖਿਆ ਬਲਾਂ ਦੇ ਉੱਚ ਅਧਿਕਾਰੀਆਂ ਨੂੰ ਤਲਬ ਕਰ ਜ਼ਮੀਨ ਐਕੁਆਇਰ ਕਰਨ ਬਾਰੇ ਚਰਚਾ ਵਿੱਚ ਮਸ਼ਰੂਫ ਹੈ, ਉੱਧਰ ਪਾਕਿਸਤਾਨ ਵਿੱਚ ਕੰਮ ਜੰਗੀ ਪੱਧਰ ‘ਤੇ ਜਾਰੀ ਹੈ। ਭਾਰਤ ਨੇ ਗਲਿਆਰੇ ਦੀ ਉਸਾਰੀ ਦੇ ਨਾਂਅ ‘ਤੇ ਹਾਲੇ ਤਕ ਕੁਝ ਸਰਵੇਖਣ ਕਰਵਾਏ ਹਨ।

ਪਾਕਿਸਤਾਨ ਦੀ ਫੁਰਤੀ ਤੋਂ ਵੇਖ ਭਾਰਤ ਨੇ ਵੀ ਬੈਠਕਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਕੇਂਦਰੀ ਗ੍ਰਹਿ ਸਕੱਤਰ ਨੇ ਇਸ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ ਪੰਜਾਬ ਦੇ ਡੀਜੀਪੀ (ਸੂਹੀਆ) ਦਿਨਕਰ ਗੁਪਤਾ, ਸੂਬੇ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਅਤੇ ਬੀਐਸਐਫ ਦੇ ਡੀਜੀ ਆਰ.ਕੇ. ਮਿਸ਼ਰ ਮੌਜੂਦ ਰਹੇ।

ਹਾਲਾਂਕਿ, ਤਿੰਨਾਂ ਅਧਿਕਾਰੀਆਂ ਨੇ ਬੈਠਕ ਬਾਰੇ ਮੀਡੀਆ ਨੂੰ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਪਰ ਸੂਤਰਾਂ ਮੁਤਾਬਕ ਜ਼ਮੀਨ ਐਕੁਆਇਰ ਬਾਰੇ ਚਰਚਾ ਕੀਤੀ ਗਈ ਹੈ। ਉੱਧਰ, ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਆਸ ਜਤਾਈ ਹੈ ਕਿ ਕਰਤਾਰਪੁਰ ਲਾਂਘੇ ਦਾ ਕੰਮ ਛੇਤੀ ਹੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਵੀ ਕਿਹਾ ਕਿ ਕੁਝ ਪ੍ਰਵਾਨਗੀਆਂ ਕਰਕੇ ਕੰਮ ਰੁਕਿਆ ਹੋਇਆ ਹੈ, ਕੇਂਦਰ ਵੱਲੋਂ ਮਨਜ਼ੂਰੀ ਮਿਲਣ ਮਗਰੋਂ ਛੇਤੀ ਹੀ ਕੰਮ ਮੁਕੰਮਲ ਹੋ ਜਾਵੇਗਾ।

Source:AbpSanjha