ਪਾਕਿਸਤਾਨ ਸਰਕਾਰ ਨੇ ਪੂਰੀ ਦੁਨੀਆ ਵਿੱਚ ਵੱਸਦੇ ਸਿੱਖਾਂ ਤੋਂ ਕਰਤਾਰਪੁਰ ਸਾਹਿਬ ਗਲਿਆਰੇ ਅਤੇ ਨਨਕਾਣਾ ਸਾਹਿਬ ਲਈ ਸ਼ੁਰੂ ਹੋਏ ਵਿਸ਼ੇਸ਼ ਕਾਰਜਾਂ ਵਿੱਚ ਨਿਵੇਸ਼ ਕਰਨ ਦੀ ਅਪੀਲ ਕੀਤੀ ਹੈ। ਇਹ ਪ੍ਰਗਟਾਵਾ ਲਹਿੰਦੇ ਪੰਜਾਬ ਦੇ ਰਾਜਪਾਲ ਚੌਧਰੀ ਮੁਹੰਮਦ ਸਰਵਰ ਨੇ ਆਪਣੀ ਇੰਗਲੈਂਡ ਫੇਰੀ ਦੌਰਾਨ ਕੀਤਾ ਹੈ।
ਇਹ ਵੀ ਪੜ੍ਹੋ : ਕਰਤਾਰਪੁਰ ਲਾਂਘੇ ਤੇ ਪਾਕਿਸਤਾਨ ਦੀ ਫੁਰਤੀ ਤੋਂ ਵੇਖ ਜ਼ਮੀਨ ਬਾਰੇ ਭਾਰਤ ਕਰ ਰਿਹਾ ਬੈਠਕਾਂ
ਚੌਧਰੀ ਨੇ ਪੱਛਮੀ ਲੰਡਨ ਦੇ ਸਾਊਥਹਾਲ ਦੇ ਗੁਰੂ ਗੋਬਿੰਦ ਸਿੰਘ ਸਭਾ ਗੁਰਦੁਆਰੇ ਵਿਖੇ ਸਿੱਖਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਿੱਖ ਸਾਡੇ ਆਪਣੇ ਭੈਣ-ਭਰਾ ਹਨ ਅਤੇ ਪਾਕਿਸਤਾਨ ਉਨ੍ਹਾਂ ਦੇ ਗੁਰਧਾਮਾਂ ਦੀ ਪੂਰੀ ਸੰਭਾਲ ਕਰਨ ਵਿੱਚ ਪੂਰਾ ਜ਼ੋਰ ਲਾ ਰਹੀ ਹੈ। ਇੱਥੇ ਹੀ ਉਨ੍ਹਾਂ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਕਰਤਾਰਪੁਰ ਸਾਹਿਬ ਅਤੇ ਨਨਕਾਣਾ ਸਾਹਿਬ ਵਿਖੇ ਬਣ ਰਹੇ ਵਿੱਦਿਅਕ, ਹੋਟਲ ਤੇ ਸਨਅਤਾਂ ਵਿੱਚ ਨਿਵੇਸ਼ ਕਰਨ ਤਾਂ ਜੋ ਇਲਾਕੇ ਦੀ ਤਰੱਕੀ ਹੋ ਸਕੇ।
The London Sikh community invited me to visit their Southall Gurdwara…. Our govt is working to better facilitate the Sikh pilgrims who visit Pakistan from all over the world! pic.twitter.com/NI21utqnEZ
— Mohammad Sarwar (@ChMSarwar) January 11, 2019
ਲਹਿੰਦੇ ਪੰਜਾਬ ਦੇ ਰਾਜਪਾਲ ਨੇ ਇਹ ਵੀ ਕਿਹਾ ਕਿ ਅਜਿਹਾ ਕਰਕੇ ਸਿੱਖ ਨਾ ਸਿਰਫ਼ ਪੁੰਨ ਦਾ ਕੰਮ ਕਰਨਗੇ ਬਲਕਿ ਆਪਣੇ ਨਿਵੇਸ਼ ਬਦਲੇ ਚੰਗੀ ਕਮਾਈ ਵੀ ਕਰ ਸਕਣਗੇ। ਜ਼ਿਕਰਯੋਗ ਹੈ ਕਿ ਨਨਕਾਣਾ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਦੇ ਨਾਂਅ ‘ਤੇ ਯੂਨੀਵਰਸਿਟੀ ਬਣਾਉਣ ਦੀ ਯੋਜਨਾ ਹੈ ਅਤੇ ਨਾਲ ਕਰਤਾਰਪੁਰ ਸਾਹਿਬ ਗਲਿਆਰੇ ਦੇ ਆਲੇ-ਦੁਆਲੇ ਚੰਗੇ ਹੋਟਲ ਤੇ ਸ਼ੌਪਿੰਗ ਮਾਲ ਉਸਾਰੇ ਜਾਣ ਦੀ ਵੀ ਤਜਵੀਜ਼ ਹੈ।
Source:AbpSanjha