Corona in India: ਜੰਮੂ ਕਸ਼ਮੀਰ ਵਿੱਚ Corona ਦਾ ਕਹਿਰ, ਘਾਟੀ ਦੇ 3 ਜ਼ਿਲ੍ਹੇ ਰੈੱਡ ਜ਼ੋਨ ਵਿੱਚ

kashmir-valley-is-included-in-the-red-zone
Corona in India: Coronavirus ਮਹਾਂਮਾਰੀ ਦੇ ਹਾਲਾਤ ਦੀ ਸਮੀਖਿਆ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਪੂਰੀ ਕਸ਼ਮੀਰ ਘਾਟੀ ਅਤੇ ਜੰਮੂ ਦੇ 3 ਜ਼ਿਲਿਆਂ ਨੂੰ ‘ਰੈੱਡ ਜ਼ੋਨ’ ਐਲਾਨ ਕਰ ਦਿੱਤਾ ਹੈ। ਮੁੱਖ ਸਕੱਤਰ ਬੀ. ਵੀ. ਆਰ. ਸੁਬ੍ਰਮਾਣੀਅਮ ਵਲੋਂ ਐਤਵਾਰ ਨੂੰ ਜਾਰੀ ਆਦੇਸ਼ਾਂ ਵਿਚ ਜ਼ਿਲਿਆਂ ਦਾ ਵਰਗੀਕਰਨ ਕੀਤਾ ਗਿਆ ਹੈ। ਕੇਂਦਰੀ ਸਿਹਤ ਮੰਤਰਾਲਾ ਨੇ ਜੰਮੂ-ਕਸ਼ਮੀਰ ਦੇ ਚਾਰ ਜ਼ਿਲਿਆਂ- ਸ਼੍ਰੀਨਗਰ, ਬਾਂਦੀਪੁਰਾ, ਅਨੰਤਨਾਗ ਅਤੇ ਸ਼ੋਪੀਆਂ ਨੂੰ ਰੈੱਡ ਜ਼ੋਨ ‘ਚ ਰੱਖਿਆ ਸੀ।

kashmir-valley-is-included-in-the-red-zone

ਕੇਂਦਰ ਸਰਕਾਰ ਨੇ ਸੂਬੇ ਅਤੇ ਕੇਂਦਰ ਸ਼ਾਸਿਤ ਖੇਤਰ ਨੂੰ ਇਸ ਦੀ ਮਨਜ਼ੂਰੀ ਦਿੱਤੀ ਹੈ ਕਿ ਉਹ ਵਾਧੂ ਜ਼ਿਲਿਆਂ ਨੂੰ ਵੀ ਰੈੱਡ ਜਾਂ ਆਰੇਂਜ ਜ਼ੋਨ ‘ਚ ਵਰਗੀਕ੍ਰਿਤ ਕਰ ਸਕਦੇ ਹਨ। ਜੰਮੂ-ਕਸ਼ਮੀਰ ਪ੍ਰਸ਼ਾਸਨ ਵਲੋਂ ਜਾਰੀ ਆਦੇਸ਼ ਮੁਤਾਬਕ ਪੂਰੀ ਕਸ਼ਮੀਰ ਘਾਟੀ ਜਿਸ ‘ਚ 10 ਜ਼ਿਲੇ ਆਉਂਦੇ ਹਨ, ਉਸ ਨੂੰ ਰੈੱਡ ਜ਼ੋਨ ਐਲਾਨ ਕੀਤਾ ਗਿਆ ਹੈ। ਉੱਥੇ ਹੀ ਜੰਮੂ ਖੇਤਰ ‘ਚ ਤਿੰਨ ਜ਼ਿਲੇ ਜੰਮੂ, ਸਾਂਬਾ ਅਤੇ ਕਠੂਆ ਰੈੱਡ ਜ਼ੋਨ ਵਿਚ ਹਨ।

kashmir-valley-is-included-in-the-red-zone

ਜੰਮੂ ਖੇਤਰ ਦੇ ਚਾਰ ਜ਼ਿਲੇ ਊੁਧਮਪੁਰ, ਰਿਆਸੀ, ਰਾਮਬਨ ਅਤੇ ਰਾਜੌਰੀ ਆਰੇਂਜ ਜ਼ੋਨ ਵਿਚ ਜਦਕਿ ਡੋਡਾ, ਕਿਸ਼ਤਵਾੜ ਅਤੇ ਪੁੰਛ ਗ੍ਰੀਨ ਜ਼ੋਨ ਵਿਚ ਹਨ। ਮੁੱਖ ਸਕੱਤਰ ਵਲੋਂ ਜਾਰੀ ਹੋਰ ਦਿਸ਼ਾ-ਨਿਰਦੇਸ਼ ਕੇਂਦਰੀ ਗ੍ਰਹਿ ਮੰਤਰਾਲਾ ਵਲੋਂ ਇਕ ਮਈ ਨੂੰ ਜਾਰੀ ਆਦੇਸ਼ ਵਾਂਗ ਹੀ ਹਨ। ਲਾਕਡਾਊਨ ਦਾ ਤੀਜਾ ਪੜਾਅ 4 ਮਈ ਤੋਂ 17 ਮਈ ਤੱਕ ਹੈ। ਦਿਸ਼ਾ-ਨਿਰਦੇਸ਼ ਮੁਤਾਬਕ ਸਰਕਾਰ ਨੇ ਮਨਜ਼ੂਰੀ ਦਿੱਤੀ ਗਈ ਗਤੀਵਿਧੀਆਂ ‘ਚ ਵਾਹਨਾਂ ਤੋਂ ਲੋਕਾਂ ਦੇ ਆਵਾਜਾਈ ਦੀ ਆਗਿਆ ਦਿੱਤੀ ਹੈ ਪਰ ਚਾਰ ਪਹੀਆ ਵਾਹਨਾਂ ‘ਚ ਚਾਲਕ ਤੋਂ ਇਲਾਵਾ ਸਿਰਫ ਦੋ ਯਾਤਰੀ ਹੀ ਸਵਾਰ ਹੋ ਸਕਦੇ ਹਨ। ਉੱਥੇ ਹੀ ਦੋ-ਪਹੀਆ ਵਾਹਨਾਂ ‘ਚ ਚਾਲਕ ਤੋਂ ਇਲਾਵਾ ਕਿਸੇ ਨੂੰ ਪਿੱਛੇ ਬੈਠਣ ਦੀ ਮਨਜ਼ੂਰੀ ਨਹੀਂ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ