ਇਜ਼ਰਾਇਲ ਨੇ ਬਣਾ ਲਈ ਕੋਰੋਨਾ ਦੀ ਵੈਕਸੀਨ, ਰੱਖਿਆ ਮੰਤਰੀ ਨੇ ਕੀਤਾ ਇਹ ਐਲਾਨ

Israel defence minister said they have developed corona vaccine

ਆਪਣੇ ਤਕਨਾਲੋਜੀ ਲਈ ਮਸ਼ਹੂਰ ਦੇਸ਼ ਇਜ਼ਰਾਇਲ ਨੇ ਦਾਅਵਾ ਕੀਤਾ ਹੈ ਕਿ ਉਸਨੇ ਕੋਰੋਨਾ ਵਾਇਰਸ ਦੀ ਵੈਕਸੀਨ ਬਣਾ ਲਈ ਹੈ। ਇਹ ਦਾਅਵਾ ਇਜ਼ਰਾਇਲ ਦੇ ਰੱਖਿਆ ਮੰਤਰੀ ਨੈਫਟਾਲੀ ਬੇਨੇਟ ਨੇ ਕੀਤਾ ਹੈ। ਉਨ੍ਹਾ ਨੇ ਕਿਹਾ ਕਿ ਇਜ਼ਰਾਇਲ ਇੰਸਟੀਟਿਯੂਟ ਫੌਰ ਬਾਇਓਲੋਜਿਕਲ ਰਿਸਰਚ (IIBR) ਨੇ ਕੋਰੋਨਾ ਵਾਇਰਸ ਦੀ ਐਂਟੀਬੌਡੀ ਵਿਕਸਿਤ ਕਰਨ ਵਿੱਚ ਸਫਲਤਾ ਹਾਸਲ ਕਰ ਲਈ ਹੈ।

ਇਜ਼ਰਾਇਲ ਦੀ ਰੱਖਿਆ ਮੰਤਰੀ ਨੈਫਟਾਲੀ ਬੇਨੇਟ ਨੇ ਸੋਮਵਾਰ ਨੂੰ ਇਹ ਦਾਅਵਾ ਕੀਤਾ ਕਿ ਇਜ਼ਰਾਇਲ ਦੀ ਆਈਆਈਬੀਆਰ ਸੰਸਥਾ ਨੇ ਕੋਰੋਨਾ ਵਾਇਰਸ ਦੀ ਵੈਕਸੀਨ ਵਿਕਸਤ ਕਰ ਲਈ ਹੈ। ਸੰਸਥਾ ਨੇ ਐਂਟੀਬੌਡੀ ਬਣਾ ਲਈ ਹੈ। ਹੁਣ ਵੈਸੀਕਨ ਦਾ ਵਿਕਾਸ ਦਾ ਪੜਾਅ ਪੂਰਾ ਹੋ ਚੁੱਕਿਆ ਹੈ। ਹੁਣ ਇਸ ਦੇ ਪੇਟੇਂਟ ਅਤੇ ਵੱਡੇ ਪੈਮਾਨੇ ਤੇ ਉਤਪਾਦਨ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ।

IIBR ਇਜ਼ਰਾਇਲ ਦਾ ਬਹੁਤ ਗੁਪਤ ਸੰਸਥਾਨ ਹੈ। ਇੱਥੇ ਹੋਣ ਵਾਲੇ ਰਿਸਰਚਾਂ ਦੇ ਬਾਰੇ ਵਿੱਚ ਬਾਹਰੀ ਦੁਨੀਆ ਨੂੰ ਵਧੇਰੇ ਜਾਣਕਾਰੀਆਂ ਪ੍ਰਾਪਤ ਨਹੀਂ ਹੁੰਦੀ। ਪਰ ਨੇਸ ਜਯੋਨਾ ਖੇਤਰ ਵਿਚ ਸਥਿਤ ਇਸ ਸੰਸਥਾਨ ਦਾ ਦੌਰਾ ਕਰਨ ਤੋਂ ਬਾਅਦ ਨੈਫਟਲੀ ਬੇਨੇਟ ਨੇ ਵੈਕਸੀਨ ਬਨਣ ਦੀ ਖੁਸ਼ੀ ਦੁਨੀਆ ਭਰ ਦੇ ਲੋਕਾਂ ਨੂੰ ਦਿੱਤੀ ਹੈ। ਇਹ ਖ਼ਬਰਾਂ ਟਾਈਮਜ਼ ਆਫ ਇਜ਼ਰਾਇਲ ਦੀ ਵੈੱਬਸਾਈਟ ਸਮੇਤ ਕਈ ਮੀਡੀਆ ਪ੍ਰਬੰਧਕਾਂ ਦੁਆਰਾ ਪ੍ਰਕਾਸ਼ਤ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ : Corona In America: 2020 ਦੇ ਅੰਤ ਤੱਕ ਬਣਾ ਲਵਾਂਗੇ Corona ਦਾ ਟੀਕਾ: DonaldTrump

ਨਿਫਟਾਲੀ ਬੇਨੇਟ ਨੇ ਦੱਸਿਆ ਕਿ ਇਹ ਐਂਟੀਬੌਡੀ ਮੋਨੋਕਲੋਨਲ ਤਰੀਕੇ ਨਾਲ ਕੋਰੋਨਾ ਵਾਇਰਸ ‘ਤੇ ਹਮਲਾ ਕਰਦੀ ਹੈ। ਬੀਮਾਰ ਲੋਕਾਂ ਦੇ ਸਰੀਰ ਦੇ ਅੰਦਰ ਹੀ ਕੋਰੋਨਾ ਵਾਇਰਸ ਨੂੰ ਖਤਮ ਕਰ ਦਿੰਦੀ ਹੈ। ਇਸ ਤੋਂ ਬਾਅਦ ਵਾਇਰਸ ਸਰੀਰ ਦੇ ਹੋਰ ਹਿੱਸੇ ਜਾਂ ਦੂਜੇ ਲੋਕਾਂ ਵਿਚ ਫੈਲਾ ਨਹੀਂ ਸਕਦਾ।

IIBR ਲੈਬ ਨੇ ਹੁਣ ਇਸ ਵੈੱਕਸੀਨ ਨੂੰ ਪੇਟੇਂਟ ਕਰਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਲਈ ਹੈ। ਇਸ ਤੋਂ ਬਾਅਦ ਇਸਨੂੰ ਵੱਡੇ ਪੱਧਰ ਤੇ ਬਣਾਇਆ ਜਾਏਗਾ, ਤਾ ਜੋ ਦੁਨੀਆ ਭਰ ਦੇ ਲੋਕਾਂ ਨੂੰ ਇਸਦਾ ਫਾਇਦਾ ਮਿਲ ਸਕੇ।

ਬੇਨੇਟ ਨੇ ਕਿਹਾ ਕਿ ਅਸੀਂ ਅੰਤਰਰਾਸ਼ਟਰੀ ਪੱਧਰ ‘ਤੇ ਇਸ ਦੇ ਉਤਪਾਦਨ ਲਈ ਪੂਰੀ ਦੁਨੀਆ ਦੀਆਂ ਕੰਪਨੀਆਂ ਨਾਲ ਗੱਲ ਕਰਾਂਗੇ। ਮੈਨੂੰ ਇਜ਼ਰਾਈਲ ਇੰਸਟੀਟਿਊਟ ਫਾਰ ਬਾਇਓਲੋਜਿਕਲ ਰਿਸਰਚ ਦੀ ਪੂਰੀ ਟੀਮ ‘ਤੇ ਬਹੁਤ ਮਾਣ ਹੈ। ਹਾਲਾਂਕਿ ਬੈਨੇਟ ਨੇ ਆਪਣੇ ਬਿਆਨ ਵਿੱਚ ਇਹ ਨਹੀਂ ਕਿਹਾ ਕਿ ਇਸ ਵੈਕਸੀਨ ਦਾ ਕਲੀਨਿਕਲ ਟਰਾਇਲ ਜਾਂ ਮਨੁੱਖੀ ਟਰਾਇਲ ਹੋਇਆ ਹੈ ਜਾ ਨਹੀਂ।

ਇਸ ਸਮੇਂ ਪੂਰੀ ਦੁਨੀਆ ਵਿਚ 2.52 ਲੱਖ ਤੋਂ ਵੱਧ ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਹੈ। ਇਸ ਦੇ ਨਾਲ ਹੀ 36 ਲੱਖ ਤੋਂ ਵੱਧ ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਹਨ। ਵਿਸ਼ਵ ਭਰ ਵਿੱਚ 100 ਤੋਂ ਵੱਧ ਵਿਗਿਆਨਕ ਸਮੂਹ ਇਸਦਾ ਵੈਕਸੀਨ ਬਣਾ ਰਹੇ ਹਨ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ