Corona in Punjab: ਪੰਜਾਬ ਵਿੱਚ Corona ਦਾ ਬਲਾਸਟ, 232 ਪੋਜ਼ੀਟਿਵ ਮਰੀਜ਼ ਆਏ ਸਾਹਮਣੇ, ਮਰੀਜ਼ਾਂ ਦੀ ਗਿਣਤੀ 1460 ਤੋਂ ਪਾਰ

corona-outbreak-in-punjab

Corona in Punjab: ਪੰਜਾਬ ‘ਚ Corona ਦਾ ਪ੍ਰਕੋਪ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਸੋਮਵਾਰ ਨੂੰ Corona ਪਾਜ਼ੇਟਿਵ ਮਾਮਲਿਆਂ ‘ਚ ਥੋੜੀ ਕਮੀ ਆਉਣ ਦੇ ਬਾਅਦ ਮੰਗਲਵਾਰ ਇਕ ਵਾਰ ਫਿਰ ਰਾਜ ‘ਚ 232 ਨਵੇਂ ਮਰੀਜ਼ ਪਾਏ ਗਏ। ਇਨ੍ਹਾਂ ‘ਚੋਂ 111 ਮਾਮਲੇ ਮਾਝਾ ਦੇ ਅੰਮ੍ਰਿਤਸਰ, ਗੁਰਦਾਸਪੁਰ ਅਤੇ ਤਰਨਤਾਰਨ ਤੋਂ ਹਨ ਅਤੇ ਇਨ੍ਹਾਂ ‘ਚ ਜ਼ਿਆਦਾਤਰ ਮਰੀਜ਼ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਗੁਰਦਾਸਪੁਰ ‘ਚ ਸਭ ਤੋਂ ਜ਼ਿਆਦਾ 49 ਅਤੇ ਤਰਨਤਾਰਨ ‘ਚ 47 ਮਾਮਲੇ ਪਾਜ਼ੇਟਿਵ ਪਾਏ ਗਏ ਹਨ।

ਇਹ ਵੀ ਪੜ੍ਹੋ: Coronavirus in Punjab : ਪੰਜਾਬ ਦੇ ਹਰ ਜਿਲ੍ਹੇ ਵਿੱਚ ਲਗਾਤਾਰ ਵੱਧ ਰਹੀ ਮਰੀਜ਼ਾਂ ਦੀ ਗਿਣਤੀ, 1400 ਦੇ ਨੇੜੇ ਮਰੀਜ਼ਾਂ ਦੀ ਗਿਣਤੀ

ਮੰਗਲਵਾਰ ਦੇ ਨਵੇਂ ਮਾਮਲਿਆਂ ਨੂੰ ਮਿਲਾ ਕੇ ਪੰਜਾਬ ‘ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 1464 ਹੋ ਗਈ ਹੈ। ਸੋਮਵਾਰ ਨੂੰ ਪੰਜਾਬ ‘ਚ 1232 Corona ਪਾਜ਼ੇਟਿਵ ਮਰੀਜ਼ ਸਨ। ਹਾਲਾਂਕਿ ਹੈਲਥ ਡਿਪਾਰਟਮੈਂਟ ਵਲੋਂ ਜਾਰੀ Corona ਬੁਲੇਟਿਨ ਮੁਤਾਬਕ ਪੰਜਾਬ ‘ਚ Corona ਦੇ 1451 ਮਰੀਜ਼ ਪਾਜ਼ੇਟਿਵ ਹਨ ਅਤੇ ਕੁੱਲ 25 ਵਿਅਕਤੀਆਂ ਦੀ ਮੌਤ ਹੋਈ ਹੈ। ਮੰਗਲਵਾਰ ਨੂੰ ਫਾਜ਼ਿਲਕਾ ‘ਚ 30, ਫਰੀਦਕੋਟ ‘ਚ 26, ਸੰਗਰੂਰ ‘ਚ 22, ਮੁਕਤਸਰ ਅਤੇ ਅੰਮ੍ਰਿਤਸਰ ‘ਚ 15-15, ਮੋਗਾ ‘ਚ 10, ਜਲੰਧਰ ‘ਚ 9, ਕਪੂਰਥਲਾ ‘ਚ 4, ਪਟਿਆਲਾ ‘ਚ 2 ਅਤੇ ਹਰਿਆਣਾ ਰੋਪੜ ਤੇ ਬਰਨਾਲ ‘ਚ 1-1 ਮਰੀਜ਼ ਪਾਜ਼ੇਟਿਵ ਪਾਇਆ ਗਿਆ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।