‘ਹਰਫਨਮੌਲਾ’ ਸਨ ਕਾਦਰ ਖਾਨ, 300 ਤੋਂ ਵਧੇਰੇ ਫਿਲਮਾਂ ‘ਚ ਕੀਤਾ ਕੰਮ

kader khan
kader khan

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੇ ਮਸ਼ਹੂਰ ਐਕਟਰ ਕਾਦਰ ਖਾਨ ਦਾ ਕੇਨੈਡਾ ‘ਚ ਦਿਹਾਂਤ ਹੋ ਗਿਆ ਹੈ। ਲੰਬੇ ਸਮੇਂ ਤੋਂ ਬਿਮਾਰ ਕਾਦਰ ਖਾਨ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਉਨ੍ਹਾਂ ਦੇ ਬੇਟੇ ਸਰਫਰਾਜ ਖਾਨ ਵਲੋਂ ਹੀ ਕੀਤੀ ਗਈ ਹੈ। ਹਾਲਾਂਕਿ ਬੀਤੇ ਦਿਨੀਂ ਕਾਦਰ ਖਾਨ ਦੀ ਮੌਤ ਦੀਆਂ ਕਈ ਅਫਵਾਹਾਂ ਵੀ ਉੱਡੀਆਂ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਕੈਨੇਡਾ ‘ਚ ਹੀ ਕੀਤਾ ਜਾ ਰਿਹਾ ਹੈ। ਕਾਦਰ ਖਾਨ ਦੀ ਮੌਤ ਦੀ ਖਬਰ ਨਾਲ ਬਾਲੀਵੁੱਡ ਫਿਲਮ ਇੰਡਸਟਰੀ ‘ਚ ਸੌਗ ਦੀ ਲਹਿਰ ਛਾ ਗਈ ਹੈ।

ਪੜਾਈ ਦੌਰਾਨ ਹੀ ਨਾਟਕਾਂ ‘ਚ ਹਿੱਸਾ ਲੈਣ ਲੱਗੇ ਸਨ ਕਾਦਰ ਖਾਨ
ਕਾਦਰ ਖਾਨ ਦਾ ਜਨਮ 22 ਅਕਤੂਬਰ 1937 ‘ਚ ਅਫਗਾਨਿਸਤਾਨ ਦੇ ਕਾਬੁਲ ‘ਚ ਹੋਇਆ ਸੀ। ਕਾਦਰ ਖਾਨ ਨੇ ਅਪਣੀ ਗ੍ਰੈਜੁਏਸ਼ਨ ਦੀ ਪੜ੍ਹਾਈ ਉਸਮਾਨਿਆ ਯੂਨੀਵਰਸਿਟੀ ਤੋਂ ਪੂਰੀ ਕੀਤੀ ਸੀ। ਕਾਦਰ ਖਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਪ੍ਰੋਫੈਸਰ ਮੁੰਬਈ ‘ਚ ਐਮ. ਐਸ. ਸੱਬੋ ਸਿਦਿੱਕ ਕਾਲਜ ਆਫ ਇੰਜੀਨਿਅਰਿੰਗ ਨਾਲ ਕੀਤੀ ਸੀ। ਇਸ ਦੌਰਾਨ ਕਾਦਰ ਖਾਨ ਕਾਲਜ ‘ਚ ਆਯੋਜਿਤ ਨਾਟਕਾਂ ਦਾ ਹਿੱਸਾ ਲੈਣ ਲੱਗੇ। ਇਕ ਵਾਰ ਕਾਲਜ ‘ਚ ਹੋ ਰਹੇ ਸਲਾਨਾ ਸਮਾਰੋਹ ‘ਚ ਕਾਦਰ ਖਾਨ ਨੂੰ ਅਦਾਕਾਰੀ ਕਰਨ ਦਾ ਮੌਕਾ ਮਿਲਿਆ ਸੀ। ਇਸ ਸਮਾਰੋਹ ‘ਚ ਅਦਾਕਾਰ ਦਿਲੀਪ ਕੁਮਾਰ ਕਾਦਰ ਖਾਨ ਦੀ ਅਦਾਕਾਰੀ ਤੋਂ ਕਾਫੀ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੂੰ ਆਪਣੀ ਫਿਲਮ ‘ਸੰਗੀਨਾ’ ਵਿਚ ਕੰਮ ਕਰਨ ਦਾ ਪ੍ਰਸਤਾਵ ਦਿੱਤਾ ਸੀ।

ਇਹ ਵੀ ਪੜ੍ਹੋ : ਨਹੀਂ ਰਹੇ 81 ਸਾਲਾ ਐਕਟਰ ਕਾਦਰ ਖ਼ਾਨ

300 ਤੋਂ ਜ਼ਿਆਦਾ ਫਿਲਮਾਂ ‘ਚ ਕੀਤਾ ਸੀ ਕੰਮ
ਸਾਲ 1974 ‘ਚ ਪ੍ਰਦਰਸ਼ਿਤ ਫਿਲਮ ‘ਸਗੀਨਾ’ ਤੋਂ ਬਾਅਦ ਕਾਦਰ ਖਾਨ ਫਿਲਮ ਇੰਡਸਟਰੀ ‘ਚ ਆਪਣੀ ਪਛਾਣ ਬਣਾਉਣ ਲਈ ਸੰਘਰਸ਼ ਕਰਦੇ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਫਿਲਮ ‘ਦਿਲ ਦੀਵਾਨਾ’, ‘ਬੇਨਾਮ ਉਮਰ ਕੈਦ’, ‘ਅਨਾੜੀ’ ਅਤੇ ‘ਬੈਰਾਗ’ ਵਰਗੀਆਂ ਫਿਲਮ ਪ੍ਰਦਰਸ਼ਿਤ ਹੋਈਆਂ ਸਨ ਪਰ ਇਨ੍ਹਾਂ ਫਿਲਮਾਂ ਤੋਂ ਉਨ੍ਹਾਂ ਨੂੰ ਕੁਝ ਖਾਸ ਫਾਇਦਾ ਨਹੀਂ ਮਿਲ ਸਕਿਆ। ਸਾਲ 1977 ‘ਚ ਕਾਦਰ ਖਾਨ ਦੀ ‘ਖੂਨ ਪਸੀਨਾ’ ਅਤੇ ‘ਪਰਵਰਿਸ਼’ ਵਰਗੀਆਂ ਫਿਲਮਾਂ ਪ੍ਰਦਰਸ਼ਿਤ ਹੋਈਆਂ ਸਨ। ਇਨ੍ਹਾਂ ਫਿਲਮਾਂ ਦੀ ਸਫਲਤਾ ਤੋਂ ਬਾਅਦ ਕਾਦਰ ਖਾਨ ਨੂੰ ਕਈ ਚੰਗੀਆਂ ਫਿਲਮਾਂ ਦੇ ਪ੍ਰਸਤਾਵ ਮਿਲਣੇ ਸ਼ੁਰੂ ਹੋ ਗਏ ਸਨ। ਫਿਲਮ ‘ਚ ਕਾਦਰ ਖਾਨ ਅਤੇ ਸ਼ਕਤੀ ਕਪੂਰ ਨੇ ਆਪਣੇ ਕਾਰਨਾਮਿਆਂ ਦੇ ਜ਼ਰੀਏ ਦਰਸ਼ਕਾਂ ਨੂੰ ਹਸਾਉਂਦੇ-ਹਸਾਉਂਦੇ ਲੋਟਪੋਟ ਕਰ ਦਿੱਤਾ ਸੀ। ਫਿਲਮ ‘ਚ ਦਮਦਾਰ ਅਦਾਕਾਰੀ ਲਈ ਕਾਦਰ ਖਾਨ ਨੂੰ ਫਿਲਮ ਫੇਅਰ ਐਵਾਰਡ ਨਾਲ ਨਵਾਜਿਆ ਗਿਆ ਸੀ। ਕਾਦਰ ਖਾਨ ਦੇ ਸਿਨੇ ਕਰੀਅਰ ‘ਚ ਉਨ੍ਹਾਂ ਦੀ ਜੋੜੀ ਸ਼ਕਤੀ ਕਪੂਰ ਨਾਲ ਕਾਫੀ ਪਸੰਦ ਕੀਤੀ ਗਈ। ਕਾਦਰ ਖਾਨ ਨੇ ਆਪਣੇ ਸਿਨੇ ਕਰੀਅਰ ‘ਚ ਲਗਭਗ 300 ਫਿਲਮਾਂ ‘ਚ ਅਦਾਕਾਰੀ ਦੇ ਜੌਹਰ ਦਿਖਾਏ ਸਨ।

ਇਹ ਵੀ ਪੜ੍ਹੋ : ਕੈਨੇਡਾ ‘ਚ ਅੱਜ ਹੋਵੇਗਾ ਕਾਦਰ ਖਾਨ ਦਾ ਅੰਤਿਮ ਸੰਸਕਾਰ

ਹਰ ਭੂਮਿਕਾ ਲਈ ਢੁਕਵੇਂ ਬੈਠਦੇ ਸਨ ਕਾਦਰ ਖਾਨ
ਦੱਸ ਦਈਏ ਕਿ ਭਾਰਤੀ ਸਿਨੇਮਾ ਜਗਤ ਬਿਹਤਰੀਨ ਕਲਾਕਾਰ ਦੇ ਤੌਰ ‘ਤੇ ਜਾਣਿਆ ਜਾਂਦਾ ਸੀ, ਜਿਨ੍ਹਾਂ ਨੇ ਸਹਿ-ਨਾਇਕ, ਡਾਇਲਾਗ ਰਾਈਟਰ, ਖਲਨਾਇਕ, ਹਾਸਰਸ ਅਦਾਕਾਰ ਅਤੇ ਚਰਿੱਤਰ ਅਦਾਕਾਰ ਦੇ ਤੌਰ ‘ਤੇ ਦਰਸ਼ਕਾਂ ‘ਚ ਖਾਸ ਪਛਾਣ ਬਣਾਈ ਸੀ। ਕਾਦਰ ਖਾਨ ਦੀ ਅਦਾਕਾਰੀ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਲਈ ਢੁਕਵੇਂ ਬੈਠਦੇ ਸਨ। ਫਿਲਮ ‘ਕੁਲੀ’ ਤੇ ‘ਵਰਦੀ’ ‘ਚ ਇਕ ਕਰੂਰ ਖਲਨਾਇਕ ਦੀ ਭੂਮਿਕਾ ਹੋਵੇ ਜਾਂ ਫਿਰ ਕਰਜਾ ਚੁਕਾਣਾ ਹੋਵੇ, ਜਿਸ ਤਰ੍ਹਾਂ ‘ਜੈਸੀ ਕਰਨੀ ਵੈਸੀ ਭਰਨੀ’ ਫਿਲਮ ‘ਚ ਭਾਵੁਕ ਜਾਂ ਫਿਰ ਬਾਪ ਨੰਬਰੀ ‘ਬੇਟਾ ਦਸ ਨੰਬਰੀ’ ਅਤੇ ‘ਪਿਆਰ ਕਾ ਦੇਵਤਾ’ ਵਰਗੀਆਂ ਫਿਲਮਾਂ ‘ਚ ਹਾਸਰਸ ਅਦਾਕਾਰੀ ‘ਚ ਇਨ੍ਹਾਂ ਸਾਰੇ ਚਰਿੱਤਰਾਂ ‘ਚ ਉਨ੍ਹਾਂ ਦਾ ਕੋਈ ਜਵਾਬ ਨਹੀਂ ਸੀ।

ਗਲਤ ਆਪ੍ਰੇਸ਼ਨ ਕਾਰਨ ਹੋਈ ਸੀ ਸਿਹਤ ਖਰਾਬ
ਦੱਸ ਦਈਏ ਕਿ ਪਿਛਲੇ ਕੁਝ ਸਾਲਾਂ ਤੋਂ ਕਾਦਰ ਖਾਨ ਦੇ ਗੋਢਿਆਂ ‘ਚ ਦਰਦ ਸੀ ਅਤੇ ਉਨ੍ਹਾਂ ਨੂੰ ਡਾਈਬਿਟੀਜ਼ ਵੀ ਸੀ। ਗੋਢਿਆਂ ‘ਚ ਦਰਦ ਕਾਰਨ ਉਹ ਆਪਣਾ ਜ਼ਿਆਦਾ ਸਮਾਂ ਵਹੀਲ-ਚੇਅਰ ‘ਤੇ ਹੀ ਬਿਤਾਉਂਦੇ ਸਨ। ਇਸ ਲਈ ਉਨ੍ਹਾਂ ਦਾ ਆਪ੍ਰੇਸ਼ਨ ਵੀ ਹੋਇਆ ਸੀ ਪਰ ਗਲਤ ਆਪ੍ਰੇਸ਼ਨ ਕਰਕੇ ਉਨ੍ਹਾਂ ਦੀ ਸਿਹਤ ‘ਚ ਹੋਰ ਵੀ ਖਰਾਬ ਹੋ ਗਈ ਸੀ। ਸਾਲ 2015 ‘ਚ ਉਹ ਹਰੀਦੁਆਰ ਬਾਬਾ ਰਾਮਦੇਵ ਦੇ ਆਸ਼ਰਮ ‘ਚ ਇਲਾਜ ਲਈ ਵੀ ਦਾਖਲ ਹੋਏ ਸਨ, ਪਰ ਉਨ੍ਹਾਂ ਨੁੰ ਕੋਈ ਫਾਈਦਾ ਨਹੀਂ ਹੋਇਆ।

Source:Bollywood Tadka