ਕੈਨੇਡਾ ‘ਚ ਅੱਜ ਹੋਵੇਗਾ ਕਾਦਰ ਖਾਨ ਦਾ ਅੰਤਿਮ ਸੰਸਕਾਰ

Kader Khan Died

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੇ ਮਸ਼ਹੂਰ ਐਕਟਰ ਕਾਦਰ ਖਾਨ ਦਾ ਕੇਨੈਡਾ ‘ਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਉਨ੍ਹਾਂ ਦੇ ਬੇਟੇ ਵਲੋਂ ਹੀ ਕੀਤੀ ਗਈ ਹੈ। ਦੱਸ ਦੇਈਏ ਕਿ ਕਾਦਰ ਖਾਨ ਦਾ ਅੰਤਿਮ ਸੰਸਕਾਰ ਅੱਜ ਕੈਨੇਡਾ ‘ਚ ਹੀ ਕੀਤਾ ਜਾ ਰਿਹਾ ਹੈ। ਕਾਦਰ ਖਾਨ ਦੀ ਮੌਤ ਦੀ ਖਬਰ ਨਾਲ ਬਾਲੀਵੁੱਡ ਫਿਲਮ ਇੰਡਸਟਰੀ ‘ਚ ਸੌਗ ਦੀ ਲਹਿਰ ਛਾ ਗਈ ਹੈ। ਉਨ੍ਹਾਂ ਦੀ ਮੌਤ ‘ਤੇ ਬਾਲੀਵੁੱਡ ਸੈਲੀਬ੍ਰਿਟੀਜ਼ ਟਵੀਟ ਕਰਕੇ ਦੁੱਖ ਜ਼ਾਹਿਰ ਕਰ ਰਹੇ ਹਨ। ਭਾਰਤੀ ਸਿਨੇਮਾ ਜਗਤ ਬਿਹਤਰੀਨ ਕਲਾਕਾਰ ਦੇ ਤੌਰ ‘ਤੇ ਜਾਣਿਆ ਜਾਂਦਾ ਸੀ, ਜਿਨ੍ਹਾਂ ਨੇ ਸਹਿ-ਨਾਇਕ, ਡਾਇਲਾਗ ਰਾਈਟਰ, ਖਲਨਾਇਕ, ਹਾਸਰਸ ਅਦਾਕਾਰ ਅਤੇ ਚਰਿੱਤਰ ਅਦਾਕਾਰ ਦੇ ਤੌਰ ‘ਤੇ ਦਰਸ਼ਕਾਂ ‘ਚ ਖਾਸ ਪਛਾਣ ਬਣਾਈ ਸੀ। ਕਾਦਰ ਖਾਨ ਦੀ ਅਦਾਕਾਰੀ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਲਈ ਢੁਕਵੇਂ ਬੈਠਦੇ ਸਨ। ਕਾਦਰ ਖਾਨ ਦਾ ਜਨਮ 22 ਅਕਤੂਬਰ 1937 ‘ਚ ਅਫਗਾਨਿਸਤਾਨ ਦੇ ਕਾਬੁਲ ‘ਚ ਹੋਇਆ ਸੀ।

ਇਹ ਵੀ ਪੜ੍ਹੋ : ਨਹੀਂ ਰਹੇ 81 ਸਾਲਾ ਐਕਟਰ ਕਾਦਰ ਖ਼ਾਨ

ਦੱਸ ਦਈਏ ਕਿ ਪਿਛਲੇ ਕੁਝ ਸਾਲਾਂ ਤੋਂ ਕਾਦਰ ਖਾਨ ਦੇ ਗੋਢਿਆਂ ‘ਚ ਦਰਦ ਸੀ ਅਤੇ ਉਨ੍ਹਾਂ ਨੂੰ ਡਾਈਬਿਟੀਜ਼ ਵੀ ਸੀ। ਗੋਢਿਆਂ ‘ਚ ਦਰਦ ਕਾਰਨ ਉਹ ਆਪਣਾ ਜ਼ਿਆਦਾ ਸਮਾਂ ਵਹੀਲ-ਚੇਅਰ ‘ਤੇ ਹੀ ਬਿਤਾਉਂਦੇ ਸਨ। ਇਸ ਲਈ ਉਨ੍ਹਾਂ ਦਾ ਆਪ੍ਰੇਸ਼ਨ ਵੀ ਹੋਇਆ ਸੀ ਪਰ ਗਲਤ ਆਪ੍ਰੇਸ਼ਨ ਕਰਕੇ ਉਨ੍ਹਾਂ ਦੀ ਸਿਹਤ ‘ਚ ਹੋਰ ਵੀ ਖਰਾਬ ਹੋ ਗਈ ਸੀ। ਸਾਲ 2015 ‘ਚ ਉਹ ਹਰੀਦੁਆਰ ਬਾਬਾ ਰਾਮਦੇਵ ਦੇ ਆਸ਼ਰਮ ‘ਚ ਇਲਾਜ ਲਈ ਵੀ ਦਾਖਲ ਹੋਏ ਸਨ, ਪਰ ਉਨ੍ਹਾਂ ਨੁੰ ਕੋਈ ਫਾਈਦਾ ਨਹੀਂ ਹੋਇਆ।

ਇਹ ਵੀ ਪੜ੍ਹੋ : ‘ਹਰਫਨਮੌਲਾ’ ਸਨ ਕਾਦਰ ਖਾਨ, 300 ਤੋਂ ਵਧੇਰੇ ਫਿਲਮਾਂ ‘ਚ ਕੀਤਾ ਕੰਮ

ਦੱਸਣਯੋਗ ਹੈ ਕਿ ਸਾਲ 1974 ‘ਚ ਪ੍ਰਦਰਸ਼ਿਤ ਫਿਲਮ ‘ਸਗੀਨਾ’ ਤੋਂ ਬਾਅਦ ਕਾਦਰ ਖਾਨ ਫਿਲਮ ਇੰਡਸਟਰੀ ‘ਚ ਆਪਣੀ ਪਛਾਣ ਬਣਾਉਣ ਲਈ ਸੰਘਰਸ਼ ਕਰਦੇ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਫਿਲਮ ‘ਦਿਲ ਦੀਵਾਨਾ’, ‘ਬੇਨਾਮ ਉਮਰ ਕੈਦ’, ‘ਅਨਾੜੀ’ ਅਤੇ ‘ਬੈਰਾਗ’ ਵਰਗੀਆਂ ਫਿਲਮ ਪ੍ਰਦਰਸ਼ਿਤ ਹੋਈਆਂ ਸਨ ਪਰ ਇਨ੍ਹਾਂ ਫਿਲਮਾਂ ਤੋਂ ਉਨ੍ਹਾਂ ਨੂੰ ਕੁਝ ਖਾਸ ਫਾਇਦਾ ਨਹੀਂ ਮਿਲ ਸਕਿਆ। ਸਾਲ 1977 ‘ਚ ਕਾਦਰ ਖਾਨ ਦੀ ‘ਖੂਨ ਪਸੀਨਾ’ ਅਤੇ ‘ਪਰਵਰਿਸ਼’ ਵਰਗੀਆਂ ਫਿਲਮਾਂ ਪ੍ਰਦਰਸ਼ਿਤ ਹੋਈਆਂ ਸਨ।

Source:Bollywood Tadka