ਭਾਰਤ ਨੇ 24 ਘੰਟਿਆਂ ਵਿੱਚ 4 ਲੱਖ ਨਵੇਂ ਮਾਮਲਿਆਂ ਦੀ ਰਿਪੋਰਟ, 3980 ਮੌਤਾਂ

India reports 4 lakh new cases in 24 hours

ਪਿਛਲੇ 24 ਘੰਟਿਆਂ ‘ਚ 4,12,262 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਤੇ 3980 ਸੰਕਰਮਿਤ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਹਾਲਾਂਕਿ ਕੋਰੋਨਾ ਤੋਂ 3,29,113 ਲੋਕ ਠੀਕ ਵੀ ਹੋਏ ਹਨ।

24 ਘੰਟਿਆਂ ‘ਚ 3,980 ਮਰੀਜ਼ਾਂ ਦੀ ਮੌਤ ਹੋਈ ਹੈ।

ਕੋਰੋਨਾ ਤੋਂ 3,29,113 ਲੋਕ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ 30 ਅਪ੍ਰੈਲ ਨੂੰ ਦੇਸ਼ ‘ਚ 4,01,993 ਨਵੇਂ ਕੇਸ ਸਾਹਮਣੇ ਆਏ ਸਨ। ਦੁਨੀਆਂ ਭਰ ਦੇ ਲਗਪਗ 40 ਫ਼ੀਸਦੀ ਕੇਸ ਰੋਜ਼ਾਨਾ ਭਾਰਤ ‘ਚ ਦਰਜ ਕੀਤੇ ਜਾ ਰਹੇ ਹਨ।

5 ਮਈ ਤਕ ਦੇਸ਼ ਭਰ ‘ਚ 16 ਕਰੋੜ 25 ਲੱਖ 13 ਹਜ਼ਾਰ 339 ਕੋਰੋਨਾ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਪਿਛਲੇ ਦਿਨ 19 ਲੱਖ 55 ਹਜ਼ਾਰ 733 ਖੁਰਾਕਾਂ ਦਿੱਤੀਆਂ ਗਈਆਂ। ਇਸ ਦੇ ਨਾਲ ਹੀ 29 ਕਰੋੜ 67 ਲੱਖ ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ। ਪਿਛਲੇ ਦਿਨ 19 ਲੱਖ ਕੋਰੋਨਾ ਸੈਂਪਲਾਂ ਦੇ ਟੈਸਟ ਕੀਤੇ ਗਏ, ਜਿਨ੍ਹਾਂ ਦੀ ਪੌਜ਼ੇਟੀਵਿਟੀ ਦਰ 21 ਫ਼ੀਸਦੀ ਤੋਂ ਵੱਧ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ