The Indian Independence Act: ਕੁੱਝ ਇਸ ਤਰਾਂ ਤੈਅ ਹੋਈ ਸੀ ਬ੍ਰਿਟੇਨ ਦੇ ਸ਼ਾਸਨ ਵਿੱਚ ਭਾਰਤ ਦੀ ਆਜ਼ਾਦੀ

india-independence-act-in-parliament-of-england

The Indian Independence Act: ਬ੍ਰਿਟੇਨ ਦੇ ਸ਼ਾਸਨ ਤੋਂ ਆਜ਼ਾਦ ਹੋਣ ਤੋਂ ਬਾਅਦ ਭਾਰਤ ਦਾ ਸਰੂਪ ਤੈਅ ਕਰਨ ਲਈ ਬ੍ਰਿਟੇਨ ਦੀ ਸੰਸਦ ’ਚ 4 ਜੁਲਾਈ 1947 ਨੂੰ ‘ਦਿ ਇੰਡੀਅਨ ਇੰਡੀਪੈਂਡੈਂਟਸ ਐਕਟ’ ਪੇਸ਼ ਹੋਇਆ ਸੀ। ਇਸ ਬਿੱਲ ’ਚ ਭਾਰਤ ਦੀ ਵੰਡ ਅਤੇ ਇਕ ਵੱਖਰੇ ਦੇਸ਼ ਪਾਕਿਸਤਾਨ ਦੇ ਬਣਾਏ ਜਾਣ ਦਾ ਮਤਾ ਰੱਖਿਆ ਗਿਆ ਸੀ। ਇਹ ਬਿੱਲ 18 ਜੁਲਾਈ ਨੂੰ ਪਾਸ ਹੋਇਆ। ਇਸ ਦੇ ਤਹਿਤ ਬ੍ਰਿਤਾਨਵੀ ਹਕੂਮਤ ਦੇ ਭਾਰਤ ਛੱਡਣ ਦੀ ਤਰੀਕ 15 ਅਗਸਤ 1947 ਤੈਅ ਕੀਤੀ ਸੀ।

ਇਹ ਵੀ ਪੜ੍ਹੋ: India-Pakistan Partition: 15 ਅਗਸਤ ਦੀ ਆਜ਼ਾਦੀ ਦਾ ਜਸ਼ਨ-ਬਟਵਾਰੇ ਦਾ ਦਰਦ

ਇਸ ਦੇ ਤਹਿਤ ਬੰਗਾਲ ਸੂਬੇ ਦੀ ਵੰਡ ਪੂਰਬੀ ਬੰਗਾਲ ਅਤੇ ਪੱਛਮੀ ਬੰਗਾਲ ’ਚ ਅਤੇ ਪੰਜਾਬ ਸੂਬੇ ਦੀ ਵੰਡ ਪੂਰਬੀ ਪੰਜਾਬ ਅਤੇ ਪੱਛਮੀ ਪੰਜਾਬ ’ਚ ਕਰ ਦਿੱਤੀ ਗਈ। ਇਸੇ ਕਾਨੂੰਨ ਦੇ ਤਹਿਤ ਭਾਰਤ ਅਤੇ ਪਾਕਿਸਤਾਨ ਦੀਆਂ ਹੱਦਾਂ ਤੈਅ ਕਰਨ ਲਈ ਇਕ ‘ਸਰਹੱਦ ਕਮਿਸ਼ਨ’ ਬਣਾਉਣ ਦਾ ਫੈਸਲਾ ਕੀਤਾ ਗਿਆ। ਇਸ ਕਮਿਸ਼ਨ ਦੀ ਪ੍ਰਧਾਨਗੀ ਸਰ ਰੈੱਡਕਲਿਫ ਨੇ ਕੀਤੀ ਸੀ। ਇਸ ਲਈ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਨੂੰ ਰੈੱਡਕਲਿਫ ਲਾਈਨ ਵੀ ਕਿਹਾ ਜਾਂਦਾ ਹੈ। ‘ਦਿ ਇੰਡੀਅਨ ਇੰਡੀਪੈਂਡੈਂਸ ਐਕਟ’ ਦੇ ਤਹਿਤ ਬ੍ਰਿਟੇਨ ਦੇ ਰਾਜਾ ਨੂੰ ਭਾਰਤ ਦੇ ਸਮਰਾਟ ਦਾ ਅਹੁਦਾ ਛੱਡਣਾ ਪਿਆ ਸੀ।

ਬਟਵਾਰੇ ਦੇ ਸਮੇਂ ਪਾਕਿਸਤਾਨ ’ਚ ਲਗਭਗ 23 ਫੀਸਦੀ ਹਿੰਦੂ ਆਬਾਦੀ ਸੀ। ਬੰਗਲਾਦੇਸ਼ ਬਣਨ ਤੋਂ ਬਾਅਦ ਇਹ ਆਬਾਦੀ ਸਿਰਫ 13 ਫੀਸਦੀ ਰਹਿ ਗਈ ਸੀ।ਇਤਿਹਾਸਕਾਰਾਂ ਅਨੁਸਾਰ 1947 ’ਚ ਦਿੱਲੀ ਆਉਣ ਵਾਲੇ ਸ਼ਰਨਾਰਥੀਆਂ ਨੂੰ ਇਕ ਜਾਇਜ਼ ਪਨਾਹ ਦਿੱਤੀ ਗਈ, ਉੱਧਰ 1955 ਤੋਂ ਬਾਅਦ ਦੂਜੇ ਸ਼ਹਿਰਾਂ ਤੋਂ ਆਉਣ ਵਾਲੇ ਪ੍ਰਵਾਸੀਆਂ ਲਈ ਕੋਈ ਪ੍ਰਬੰਧ ਨਹੀਂ ਕੀਤੇ ਗਏ। ਕੁਝ ਲੇਖਕ ਅਤੇ ਸਿਆਸੀ ਮਾਹਿਰ ਮੰਨਦੇ ਹਨ ਕਿ ਬ੍ਰਿਟਿਸ਼ ਸਰਕਾਰ ਨੇ ਜੋ ਸਰਹੱਦ ਇੰਨੀ ਜ਼ਲਦਬਾਜ਼ੀ ’ਚ ਖਿੱਚੀ, ਉਸ ਦਾ ਖਮਿਆਜ਼ਾ ਭਾਰਤ ਤੇ ਪਾਕਿਸਤਾਨ ਦੋਵੇਂ ਦੇਸ਼ਾਂ ਨੇ ਭੁਗਤਿਆ ਅਤੇ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਦਾ ਇਹ ਇਕ ਵੱਡਾ ਕਾਰਣ ਹੈ।

ਇਹ ਵੀ ਪੜ੍ਹੋ: Punjab Weather Updates: ਮੌਸਮ ਵਿੱਚ ਹੋ ਰਹੀ ਕਰਵਟ ਨੂੰ ਲੈ ਕੇ ਮੌਸਮ ਵਿਭਾਗ ਨੇ ਦਿਤੀ ਚਿਤਾਵਨੀ, ਦੇਸ਼ ਦੇ ਇਹਨਾਂ ਹਿੱਸਿਆਂ ਵਿੱਚ ਪਵੇਗਾ ਭਾਰੀ ਮੀਂਹ

ਦੇਸ਼ ਤਾਂ 15 ਅਗਸਤ ਨੂੰ ਆਜ਼ਾਦ ਹੋ ਗਿਆ ਪਰ ਸਰਹੱਦਾਂ ਦਾ ਤੈਅ ਹੋਣਾ ਬਾਕੀ ਸੀ। 17 ਅਗਸਤ ਨੂੰ ਸਰਹੱਦਾਂ ਤੈਅ ਕੀਤੀਆਂ ਗਈਆਂ। ਜਾਣਕਾਰਾਂ ਅਨੁਸਾਰ ਇਹ ਤਸਵੀਰ ਵਾਹਗਾ ਬਾਰਡਰ ਦੀ ਹੈ। ਉਦੋਂ ਬਾਰਡਰ ਬਿਨਾਂ ਬੈਰੀਅਰ ਦੇ ਹੋਇਆ ਕਰਦੇ ਸਨ। ਬਾਰਡਰਸ ’ਤੇ ਡਰੱਮ ਪੇਂਟ ਕਰਕੇ ਰੱਖੇ ਗਏ ਸਨ। ਭਾਰਤ ਅਤੇ ਪਾਕਿਸਤਾਨ ਦੇ ਭੌਗੋਲਿਕ ਹਾਲਾਤ ਅਜਿਹੇ ਸਨ ਕਿ ਸਰਹੱਦਾਂ ਤੈਅ ਕਰ ਪਾਉਣੀਆਂ ਮੁਸ਼ਕਿਲ ਕੰਮ ਸੀ ਕਿਉਂਕਿ ਵੰਡ ਤੋਂ ਪਹਿਲਾਂ ਦੇਸ਼ ’ਚ ਮਾਰੂਸਥਲ, ਗਲੇਸ਼ੀਅਰਸ ਅਤੇ ਪਰਬਤ ਲੜੀਆਂ ਸਨ।

ਇਹ ਵੀ ਪੜ੍ਹੋ: Delhi Rape News: ਹਸਪਤਾਲ ‘ਚ ਨੌਕਰੀ ਦੀ ਭਾਲ ਵਿੱਚ ਆਈ 17 ਸਾਲਾ ਕੁੜੀ ਨਾਲ ਲੈਬ ਤਕਨੀਸ਼ੀਅਨ ਨੇ ਕੀਤਾ ਜ਼ਬਰ-ਜਨਾਹ

ਅਜਿਹੇ ’ਚ ਕੁਝ ਚੁਣਿੰਦਾ ਸਥਾਨਾਂ ’ਤੇ ਬੋਰਡ ਲਾਏ ਗਏ ਸਨ, ਜਿਨ੍ਹਾਂ ’ਤੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਸਨ ਕਿ ਬਿਨਾਂ ਪਾਸਪੋਰਟ ਦੇ ਤੁਸੀਂ ਅੱਗੇ ਨਹੀਂ ਜਾ ਸਕਦੇ।ਪਾਕਿਸਤਾਨ ਤੋਂ ਉੱਜੜ ਕੇ ਭਾਰਤ ਆਏ ਲੋਕਾਂ ਨੂੰ ਆਤਮਨਿਰਭਰ ਬਣਾਉਣ ਲਈ ਭਾਰਤੀ ਸਰਕਾਰ ਨੇ ਚੰਗੇ ਕਦਮ ਉਠਾਏ। ਆਪਣਾ ਸਭ ਕੁਝ ਗੁਆ ਚੁੱਕੇ ਰਫਿਊਜ਼ੀ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਵੀ ਪੈਦਾ ਕੀਤੇ ਗਏ। ਹਾਲਾਂਕਿ ਸਰਕਾਰ ਇਸ ’ਚ ਪੂਰੀ ਤਰ੍ਹਾਂ ਸਫਲ ਨਹੀਂ ਹੋਈ। ਕੁਝ ਲੋਕ ਅਜਿਹੇ ਵੀ ਰਹੇ ਜੋ ਸਰਕਾਰ ਲਈ ਸਥਾਈ ਤੌਰ ’ਤੇ ਜ਼ਿੰਮੇਵਾਰੀ ਬਣ ਗਏ।

Punjabi New Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ