Khalistan Flag Moga News: 15 ਅਗਸਤ ਵਾਲੇ ਦਿਨ ਮੋਗਾ ਜ਼ਿਲ੍ਹੇ ਵਿੱਚ ਫਿਰ ਲਹਿਰਾਇਆ ਖਾਲਿਸਤਾਨ ਦਾ ਝੰਡਾ

15-august-khalistan-flag-moga
Khalistan Flag Moga News: ਮੋਗਾ ਜ਼ਿਲ੍ਹੇ ਦੇ ਕਸਬਾ ਨਿਹਾਲ ਸਿੰਘ ਵਾਲਾ ਆਜ਼ਾਦੀ ਦਿਹਾੜੇ ‘ਤੇ ਪੰਚਾਇਤ ਘਰ ‘ਤੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਖਾਲਿਸਤਾਨ ਦਾ ਝੰਡਾ ਲਹਿਰਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਤੋਂ ਬਾਅਦ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਹਾਲਾਂਕਿ ਪੁਲਸ ਤੇ ਪੰਚਾਇਤ ਨੇ ਖਾਲਿਸਤਾਨ ਦਾ ਝੰਡਾ ਉਥੋਂ ਉਤਾਰ ਦਿੱਤਾ ਹੈ। ਇਸ ਤੋਂ ਇਲਾਵਾ ਮੋਗਾ ‘ਚ ਹੀ ਕੁਝ ਕਾਰਾਂ ‘ਤੇ ਵੀ ਖਾਲਿਸਤਾਨੀ ਲਿਖਿਆ ਦਿਖਿਆ ਗਿਆ ਹੈ।

ਇਹ ਵੀ ਪੜ੍ਹੋ: Hoshiarpur Fraud News: ਹੁਸ਼ਿਆਰਪੁਰ ਦੇ ਪਿੰਡ ਦਸੂਹਾ ਵਿੱਚ ਪੈਸਿਆਂ ਦੇ ਵੱਧ ਵਿਆਜ਼ ਦੇਣ ਦੇ ਨਾਂ ਤੇ ਮਾਰੀ 37 ਲੱਖ ਦੀ ਠੱਗੀ

ਇਥੇ ਦੱਸ ਦੇਈਏ ਕਿ ਬੀਤੇ ਦਿਨ ਵੀ ਮੋਗਾ ਦੇ ਡੀ.ਸੀ. ਦਫ਼ਤਰ ‘ਤੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਤਿਰੰਗੇ ਝੰਡੇ ਨੂੰ ਕੱਟ ਕੇ ਉਸ ਦਾ ਆਪਮਾਨ ਕਰਦੇ ਹੋਏ ਖਾਲਿਸਤਾਨ ਦਾ ਝੰਡਾ ਲਹਿਰਾਇਆ ਗਿਆ ਸੀ। ਇਸ ਘਟਨਾ ਤੋਂ ਬਾਅਦ ਪੁਲਸ ਵਲੋਂ ਥਾਂ-ਥਾਂ ‘ਤੇ ਨਾਕੇ ਲਗਾ ਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtube ਤੇ Subscribe ਕਰੋ।