ਆਪਣੇ ਵਿਆਹ ਵੇਲੇ ਵੀ PUBG ਖੇਡਦਾ ਰਿਹਾ ਮੁੰਡਾ, ਅੱਗੇ ਹੋਇਆ ਕੁਝ ਅਜਿਹਾ

groom playing pubg in wedding

ਪਬਜੀ ਗੇਮ ਦਾ ਕ੍ਰੇਜ਼ ਦੇਸ਼ ਭਰ ਦੇ ਲੋਕਾਂ ਵਿੱਚ ਦਿਨੋ ਦਿਨ ਵਧਦਾ ਹੀ ਜਾ ਰਿਹਾ ਹੈ। ਇਸ ਗੇਮ ਦੇ ਖੇਡਣ ਨੂੰ ਲੈਕੇ ਲੋਕਾਂ ਦੇ ਵਿੱਚ ਕ੍ਰੇਜ਼ ਦੇ ਕੁੱਝ ਅਜੀਬੋ-ਗਰੀਬ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਗੁਜਰਾਤ ਸਮੇਤ ਦੇਸ਼ ਦੇ ਕਈ ਸੂਬਿਆਂ ਵਿੱਚ ਇਸ ਗੇਮ ਨੂੰ ਬੈਨ ਕਰ ਦਿੱਤਾ ਗਿਆ ਹੈ ਅਤੇ ਕਈਆਂ ਸੂਬਿਆਂ ਵਿੱਚ ਬੈਨ ਕਰਨ ਲਈ ਪਟੀਸ਼ਨ ਦਾਇਰ ਕੀਤੀ ਗਈ ਹੈ।

ਲੋਕੀ ਪਬਜੀ ਗੇਮ ਦੀ ਆਦਤ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ। ਇਸ ਗੇਮ ਲਈ ਕੋਈ ਆਪਣਾ ਪਰਿਵਾਰ ਛੱਡ ਰਿਹਾ ਹੈ ਤੇ ਕਈ ਆਪਣੀ ਜਾਨ ਤੋਂ ਹੀ ਹੱਥ ਗਵਾ ਬੈਠੇ ਹਨ। ਇਸ ਗੇਮ ਦਾ ਅਡੀਕਸ਼ਨ ਲੋਕਾਂ ਵਿੱਚ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਇਸ ਸੰਬੰਧ ‘ਚ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਲਾੜਾ ਵਿਆਹ ਦੇ ਵਿੱਚ ਆਪਣੀ ਦੁਲਹਨ ਨੂੰ ਅਣਦੇਖਿਆ ਕਰ pubg ਖੇਡਣ ਵਿਚ ਰੁਝਿਆ ਹੋਇਆ ਹੈ।

ਦੇਖੋ ਵੀਡੀਓ :

Mention puBG Lover 😁😁

8K wallpapers ಅವರಿಂದ ಈ ದಿನದಂದು ಪೋಸ್ಟ್ ಮಾಡಲಾಗಿದೆ ಗುರುವಾರ, ಏಪ್ರಿಲ್ 25, 2019

ਵੀਡੀਓ ‘ਚ ਤੁਸੀ ਦੇਖ ਸਕਦੇ ਹੋ ਕਿ ਆਪਣੇ ਵਿਆਹ ‘ਚ ਦੁਲ੍ਹਾ ਤੇ ਦੁਲਹਨ ਸਟੇਜ ਤੇ ਬੈਠੇ ਹਨ , ਦੁਲਹਨ ਜਿੱਥੇ ਮਹਿਮਾਨਾਂ ਵੱਲ ਧਿਆਨ ਦੇ ਰਹੀ ਹੈ ਉੱਥੇ ਦੂਜੇ ਪਾਸੇ ਦੁਲ੍ਹਾ ਪਬਜੀ ਗੇਮ ਖੇਡਣ ‘ਚ ਲੱਗਾ ਹੋਇਆ ਹੈ। ਜਦੋਂ ਦੁਲ੍ਹੇ ਨੂੰ ਇੱਕ ਮਹਿਮਾਨ ਗਿਫਟ ਦਿੰਦਾ ਹੈ ਤਾ ਮੁੰਡੇ ਨੂੰ ਗੇਮ ਖੇਡਣ ‘ਚ ਪਰੇਸ਼ਾਨੀ ਹੁੰਦੀ ਹੈ ਜਿਸ ਕਰਕੇ ਉਹ ਗੁੱਸੇ ਵਿੱਚ ਗਿਫਟ ਸਾਈਡ ‘ਤੇ ਸੁੱਟ ਦਿੰਦਾ ਹੈ। ਇਹ ਵੀਡੀਓ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਹੀ ਹੈ।