ਲੁਧਿਆਣਾ ਤੋਂ ਚੋਣਾਂ ਲੜ ਰਹੇ ਬਾਬਾ ਜੀ ਬਰਗਰ ਵਾਲੇ ਦੀ ਵਧੀਆਂ ਮੁਸ਼ਕਲਾਂ, ਵਿਰੋਧੀ ਪਾਰਟੀਆਂ ਕਰ ਰਹੀਆਂ ਤੰਗ

ludhiana candidate ravinderpal singh

ਆਜ਼ਾਦ ਉਮੀਦਵਾਰ ਰਵਿੰਦਰਪਾਲ ਸਿੰਘ ਨੂੰ ਲੁਧਿਆਣਾ ਤੋਂ ਲੋਕ ਸਭਾ ਚੋਣ ਲੜਨਾ ਬਹੁਤ ਮਹਿੰਗਾ ਪੈ ਰਿਹਾ ਹੈ। ਉਹਨਾਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਪਹਿਲਾਂ ਤਾ ਉਹਨਾਂ ਨੂੰ ਚੋਣ ਕਮਿਸ਼ਨ ਵਲੋਂ ਮੁਹੱਈਆ ਕਰਾਏ ਗਏ ਸੁਰੱਖਿਆ ਜਵਾਨਾਂ ਨੂੰ ਰੱਖਣ ਲਈ ਹੀ ਪਰੇਸ਼ਾਨੀ ਆ ਰਹੀ ਸੀ , ਪਰ ਹੁਣ ਉਹ ਇੱਕ ਨਵੀਂ ਮੁਸੀਬਤ ਵਿੱਚ ਆ ਗਈ ਹਨ। ਹੁਣ ਉਹਨਾਂ ਦੀ ਰੇਹੜੀ ਤੇ ਕੰਮ ਕਰਨ ਵਾਲੇ ਬੰਦਿਆਂ ਨੇ ਕੰਮ ਛੱਡ ਦਿੱਤਾ ਹੈ ਜਿਸ ਕਰਕੇ ਉਹਨਾਂ ਦੇ ਕੰਮ ‘ਚ ਮੁਸ਼ਕਲਾਂ ਪੈਦਾ ਹੋ ਗਈਆਂ ਹਨ ਤੇ ਉਹ ਆਪ ਚੋਣਾਂ ਦੇ ਪ੍ਰਚਾਰ ਵਿੱਚ ਰੁੱਝੇ ਹੋਏ ਹਨ।

ਇਹ ਵੀ ਪੜ੍ਹੋ : ਅਮਰੀਕਾ ‘ਚ ਸਿੱਖ ਪਰਿਵਾਰ ‘ਤੇ ਹੋਇਆ ਨਸਲੀ ਹਮਲਾ, ਪਰਿਵਾਰ ਦੇ ਚਾਰ ਮੈਂਬਰਾਂ ਦਾ ਕੀਤਾ ਕਤਲ

ਰਵਿੰਦਰਪਾਲ ਸਿੰਘ ਨੇ ਇਸ ਬਾਰੇ ਦੱਸਿਆ ਕਿ ਪਹਿਲਾਂ ਤਾਂ ਸਿਆਸੀ ਪਾਰਟੀਆਂ ਨੇ ਓਹਨਾ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹਨਾਂ ਨੇ ਮਨਾ ਕਰਤਾ ਤੇ ਫਿਰ ਉਹਨਾਂ ਦੀ ਰੇਹੜੀ ਤੇ ਕੰਮ ਕਰਨ ਵਾਲੇ ਬੰਦਿਆ ਨੂੰ ਭਜਾ ਦਿੱਤਾ ਗਿਆ। ਹੁਣ ਬੰਦੇ ਨਾ ਹੋਣ ਕਰਕੇ ਓਹਨਾ ਦੇ ਕੰਮ ਤੇ ਚੋਣ ਪ੍ਰਚਾਰ ਦੋਵਾਂ ਤੇ ਅਸਰ ਪੈ ਰਿਹਾ ਹੈ। ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਓਹਨਾ ਨੂੰ ਲੋਕਾਂ ਕੋਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਉਹ ਆਪ 8ਵੀਂ ਪਾਸ ਹਨ , ਓਹਨਾਂ ਕੋਲ 50 ਹਜ਼ਾਰ ਰੁਪਏ ਨਕਦੀ ਤੇ 45 ਹਜ਼ਾਰ ਰੁਪਏ ਓਹਨਾ ਦੇ ਬੈਂਕ ਖ਼ਾਤੇ ਵਿੱਚ ਜਮ੍ਹਾਂ ਹਨ। ਓਹਨਾ ਕੋਲ ਇੱਕ ਸਕੂਟੀ ਹੈ ਤੇ ਉਹ ਸਕੂਟੀ ‘ਤੇ ਹੀ ਚੋਣ ਪ੍ਰਚਾਰ ਕਰ ਰਹੇ ਹਨ।

ਉਹਨਾਂ ਦਾ ਕਹਿਣਾ ਹੈ ਕਿ ਜੇਕਰ ਉਹ ਚੋਣਾਂ ਜਿੱਤ ਜਾਂਦੇ ਹਨ ਤਾਂ ਉਹ ਇਲਾਕੇ ਵਿੱਚ ਹਸਪਤਾਲ ਖੋਲ੍ਹਣਗੇ ਤੇ ਸਿੱਖਿਆ ‘ਤੇ ਕੰਮ ਕਰਨਗੇ। ਸਰਕਾਰ ਵਲੋਂ ਮਿਲੇ ਸੁਰੱਖਿਆ ਮੁਲਾਜ਼ਮਾਂ ਨੂੰ ਉਹਨਾਂ ਨੇ ਆਪਣੀ ਗਲੀ ਵਿੱਚ ਹੀ ਕਮਰਾ ਕਿਰਾਏ ‘ਤੇ ਲੈ ਕੇ ਦਿੱਤਾ ਹੈ। ਇੱਕ ਮੁਲਾਜ਼ਮ ਓਹਨਾ ਦੇ ਘਰ ਰਹਿੰਦਾ ਹੈ ਤੇ ਦੂਜਾ ਉਨ੍ਹਾਂ ਦੇ ਨਾਲ ਸਕੂਟੀ ‘ਤੇ ਘੁੰਮਦਾ ਹੈ।

Ludhiana Latest Breaking News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ